ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਅੱਜ ਥਾਣਾ ਐਨ.ਆਰ.ਆਈ ਦੀ ਪੁਲਸ ਨੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ 2 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖੀ ਐਸ.ਐਚ.ਓ. ਰਾਜਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਵਿੱਚ ਜਾਅਸਾਜੀ ਅਤੇ ਧੋਖਾਧੜੀ ਤਹਿਤ ਦਰਜ ਹੋਇਆ ਮੁਕੱਦਮਾ ਨੰਬਰ 4 ਸਾਲ 2024 ਵਿੱਚ ਦੋਸ਼ੀ ਮੁੱਖਤਾਰ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਜੋਗਾ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀਆਨ ਪਿੰਡ ਮਿੱਠਾ ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੋ ਇਹਨਾ ਦੋਸ਼ੀਆਂ ਵੱਲੋਂ ਐਨ.ਆਰ.ਆਈ. ਪੂਜਾ ਸਰਮਾ ਪੁੱਤਰੀ ਰਾਕੇਸ਼ ਕੁਮਾਰ ਵਾਸੀ ਪਿੰਡ ਭੈਣੀ ਮੀਆ ਖਾਨ,ਜਿਲਾ ਗੁਰਦਾਸਪੁਰ ਹਾਲ ਵਾਸੀ ਕੈਨੇਡਾ ਧਿਰ ਦੀ ਜਮੀਨ ਦਾ ਜਾਅਲੀ ਇਕਰਰਰਨਾਮਾ ਤੈਅ ਮਿਤੀ 25-08-2018 ਤਿਆਰ ਕਰਵਾ ਲਿਆ ਤੇ ਐਨ.ਆਰ.ਆਈ ਨਾਲ ਧੋਖਾਧੜੀ ਕੀਤਾ ਹੈ। ਇਸ ਮੌਕੇ ਤਫਤੀਸ਼ੀ ਅਫਸਰ ਏ.ਐਸ.ਆਈ. ਦਾਰਾ ਸਿੰਘ, ਮੁੱਖ ਮੁਨਸ਼ੀ ਜਸਕਰਨਜੀਤ ਸਿੰਘ, ਰੀਡਰ ਐਸ.ਐਚ.ਓ ਸੁਲਤਾਨ ਸਿੰਘ ਅਤੇ ਸੀਨੀਅਰ ਸਿਪਾਹੀ ਦਵਿੰਦਰ ਸਿੰਘ ਵੀ ਮੌਜੂਦ ਹਨ।


