ਮਾਨਸਾ, ਗੁਰਦਾਸਪੁਰ, 12 ਮਾਰਚ (ਸਰਬਜੀਤ ਸਿੰਘ)– ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਦੇ ਭਰਾ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਦੱਸਿਆ ਕਿ ਪਿੰਡ ਖੀਵਾ ਕਲਾਂ ਵਾਸੀ ਅਮਰੀਕ ਸਿੰਘ ਦੀਆਂ ਗਲਘੋਟੂ ਤੇ ਮੂੰਹ ਖੁਰ ਬੀਮਾਰੀ ਨਾਲ ਕੀਮਤੀ ਮੱਝਾਂ ਅਤੇ ਝੋਟੀਆਂ ਮਰ ਗਈਆਂ। ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਕੋਈ ਕਿਸਾਨਾਂ ਦੀ ਸਾਰ ਨਹੀਂ ਲਈ ਗਈ ਹੈ।


