ਮੋਗਾ, ਗੁਰਦਾਸਪੁਰ, 7 ਮਾਰਚ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿਧਾਨ ਸਭਾ ‘ਚ ਕਾਂਗਰਸ ਦੇ ਦਲਿਤ ਵਿਧਾਇਕ ਸੁਖਵਿੰਦਰ ਕੋਟਲੀ ਨੂੰ ਇੱਕ ਸਵਾਲ ਪੁੱਛਣ ਦੇ ਜੁਵਾਬ ‘ਚ ਉਨ੍ਹਾਂ ਇਹ ਤੰਜ ਕੱਸਿਆ ਗਿਆ ਕਿ ਭੱਦੀ ਸ਼ਬਦਾਵਲੀ ਦਾ ਜਵਾਬ ਦਿੱਤਾ। ਜਿਸਦਾ ਵਿਰੋਧ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਅਤੇ ਸਰਬੱਤ ਦਾ ਭਲਾ ਸਾਝਾਂ ਮੰਚ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਪ੍ਰਦੀਪ ਸਿੰਘ ਖਾਲਸਾ ਮੋਗਾ ਨੇ ਕੀਤਾ।
ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਜਿਹੀ ਟਿੱਪਣੀ ਜੋ ਕੀਤੀ ਗਈ ਹੈ, ਉਸ ਲਈ ਦਲਿਤ ਸਮਾਜ ਨੂੰ ਠੇਸ ਪਹੁੰਚੀ ਹੈ। ਇਸ ਤੋਂ ਪਹਿਲਾਂ ਸੁਨੀਲ ਜਾਖੜ ਜੋ ਕਾਂਗਰਸ ਆਲ ਇੰਡੀਆ ਦੇ ਪ੍ਰਧਾਨ ਸਨ, ਉਸ ਵੱਲੋਂ ਵੀ ਦਲਿਤ ਵਰਗ ਨੂੰ ਅਪਮਾਨਜਨਕ ਸ਼ਬਦ ਬੋਲਣ ਤੇ ਵੀ ਕਾਂਗਰਸ ਤੋਂ ਬਾਹਰ ਦਾ ਰਸਤਾ ਦੇਖਣਾ ਪਿਆ। ਇਸ ਲਈ ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ ਹੈ ਕਿ ਦਲਿਤ ਸਮਾਜ ਬਾਰੇ ਅਜਿਹੀਆਂ ਘਟੀਆ ਟਿੱਪਣੀਆ ਨਾ ਕਰਨ ਅਤੇ ਦਲਿਤ ਸਮਾਜ ਤੋਂ ਮੁਆਫੀ ਮੰਗਣ।


