ਮਜੀਠਾ ਅੰਮ੍ਰਿਤਸਰ ਦੇ ਇੱਕ ਸਕੂਲ ਵਿੱਚ ਪੰਜ ਸਾਲ ਦੀ ਮਸੂਮ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਖਿਲਾਫ ਪਰਚਾ ਦਰਜ ਕੀਤਾ ਜਾਵੇ : ਭਾਈ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)— ਅੰਮ੍ਰਿਤਸਰ ਮਜੀਠਾ ਦੇ ਇੱਕ ਸਕੂਲ’ਚ ਪੰਜ ਸਾਲਾ ਮਸੂਮ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸੀ 15 ਸਾਲਾ ਨੌਵੀ ਕਲਾਸ’ਚ ਪੜਦੇ ਵਿਦਿਆਰਥੀ ਤੇ ਸਥਾਨਕ ਪੁਲਿਸ ਨੂੰ ਸਖਤ ਤੋ ਸਖਤ ਧਰਾਵਾਂ ਲਾ ਕੇ ਪਰਚਾ ਦਰਜ ਕਰਨਾ ਚਾਹੀਦਾ ਹੈ, ਤਾਂ ਕਿ ਜਿਥੇ ਪੀੜਤ ਪਰਵਾਰ ਨੂੰ ਇਨਸਾਫ ਮਿਲ ਸਕੇ, ਉਥੇ ਇਹੋ ਜਿਹਾ ਸੰਗੀਨ ਅਪਰਾਧ ਦੁਬਾਰਾ ਕਿਸੇ ਸਕੂਲੀ ਵਿਦਿਆਂ ਮੰਦਿਰ ਵਿੱਚ ਕਿਸੇ ਵਿਦਿਆਰਥੀ ਵੱਲੋਂ ਕਰਨ ਦੀ ਜੁਆਰਤ ਨਾ ਕੀਤੀ ਜਾ ਸਕੇ,ਇਹਨਾਂ ਸਬਦਾ ਪਰਗਟਾਵਾ ਆਲ ਇੰਡੀਆਂ ਸਿੱਖ ਸਟੂਡੈਟਸ ਫੈਡਰੇਸਨ ਦੇ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਵੱਲੋਂ ਇਸ ਘਟਨਾ ਦੀ ਜੋਰਦਾਰ ਸਬਦਾ’ਚ ਨਿੰਦਾ ਅਤੇ ਦੋਸੀ ਵਿਦਿਆਰਥੀ ਤੇ ਸਖਤ ਤੋ ਸਖਤ ਧਰਾਵਾਂ ਲਾ ਕੇ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ। ਉਹਨਾ ਭਾਈ ਖਾਲਸਾ ਨੇ ਦੱਸਿਆ ਪੀੜਤ ਪਰਵਾਰ ਵੱਲੋਂ ਲੜਕੀ ਦੇ ਦੱਸਣ ਤੋਂ ਉਪਰੰਤ ਸਕੂਲ ਪਰਬੰਧਕਾ ਤੇ ਦਬਾਹ ਬਣਾਇਆ ਗਿਆ ਕਿ ਦੋਸੀ ਵਿਦਿਆਰਥੀ ਨੂੰ ਉਹਨਾ ਦੇ ਹਵਾਲੇ ਕੀਤਾ ਜਾਵੇ , ਭਾਈ ਖਾਲਸਾ ਨੇ ਸਪਸਟ ਕੀਤਾ ਸਕੂਲ ਪਰਬੰਧਕਾਂ ਵੱਲਾ ਉਸ ਵਿਦਿਆਰਥੀ ਨੂੰ ਘਟਨਾ ਤੋਂ ਉਪਰੰਤ ਇਕ ਕਮਰੇ ਵਿੱਚ ਬੰਦ ਕਰਕੇ ਪੁਲਿਸ ਨੂੰ ਸੂਚਿਤ ਕਰਨਾ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਸੀ ਵਿਦਿਆਰਥੀਆਂ ਨੂੰ ਥਾਣੇ’ਚ ਬੰਦ ਕਰਨਾ ਚੰਗੀ ਕਾਰਵਾਈ ਹੈ ਜਿਸ ਨਾਲ ਕੋਈ ਅਣਸੁਖਾਵੀ ਘਟਨਾ ਦਾ ਬਚਾ ਹੋ ਗਿਆਂ ? ਪਰ ਵਿਦਿਆਂ ਮੰਦਰ ਵਿੱਚ ਅਜਿਹੀ ਘਟਨਾ ਵਾਪਰਨੀ ਬਹੁਤ ਹੀ ਸੰਗੀਨ ਤੇ ਚਿਤਾਜਨਕ ਵਰਤਾਰੇ ਦੇ ਨਾਲ ਨਾਲ ਸਕੂਲ ਪਰਬੰਧਕਾ ਦੇ ਮਾੜੇ ਪਰਬੰਧਾਂ ਨੂੰ ਨੰਗਾ ਕਰਦਾ ਹੈ, ਉਹਨਾ ਭਾਈ ਖਾਲਸਾ ਨੇ ਦੱਸਿਆਂ ਸਥਾਨਕ ਪੁਲਿਸ ਵੱਲੋ ਸੀਨੀਅਰ ਅਧਿਕਾਰੀ ਖੋਸਾ ਸਾਹਿਬ ਵੱਲੋਂ ਸਪੱਸਟ ਕੀਤਾ ਗਿਆ ਕਿ ਸਭ ਤੋਂ ਪਹਿਲਾ ਪੀੜਤ ਪੰਜ ਸਾਲਾ ਮਸੂਮ ਬੱਚੀ ਦਾ ਹਸਪਤਾਲ’ਚ ਮੈਡੀਕਲ ਕਰਵਾਇਆਂ ਜਾਵੇਗਾ ਅਤੇ ਉਸ ਦੀ ਰੀਪੋਰਟ ਆਉਣ ਤੋਂ ਬਾਦ ਪੀੜਤ ਪਰਵਾਰ ਦੀ ਰੀਪੋਰਟ ਮੁਤਾਬਕ ਦੋਸੀ ਤੇ ਬਣਦੀ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ ,ਭਾਈ ਖਾਲਸਾ ਨੇ ਕਿਹਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰਸਨ ਖਾਲਸਾ ਜਿਥੇ ਇਸ ਘਟਨਾ ਦੀ ਸਖਤ ਸਬਦਾ ਵਿੱਚ ਨਿਖੇਧੀ ਕਰਦੀ ਹੈ ਉਥੇ ਸਥਾਨਕ ਪੁਲਿਸ ਤੋਂ ਮੰਗ ਕਰਦੀ ਹੈ ਕਿ ਦੋਸੀ ਵਿਦਿਆਰਥੀ ਤੇ ਸਖਤ ਤੋਂ ਸਖਤ ਧਰਾਵਾਂ ਲਾ ਪਰਚਾ ਦਰਜ ਕੀਤਾ ਜਾਵੇ ਤਾ ਕਿ ਦੋਸੀ ਨੂੰ ਅਪਣੇ ਕੀਤੇ ਸੰਗੀਨ ਅਪਰਾਧ ਦੀ ਸਜਾ ਮਿਲ ਸਕੇ ਅਤੇ ਸਕੂਲ ਵਿਦਿਆਂ ਮੰਦਰ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਰਤ ਸਕੇ ਦੇ ਨਾਲ ਨਾਲ ਹੋਰਨਾ ਵਿਦਿਆਰਥੀਆਂ ਨੂੰ ਸਿਖਿਅਤ ਕੀਤਾ ਜਾ ਸਕੇ । ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪਰਧਾਨ ਆਲ ਇੰਡੀਆਂ ਸਿੱਖ ਸਟੂਡੈਟਸ ਫੈਡਰੇਸਨ ਖਾਲਸਾ ਨਾਲ ਭਾਈ ਸਿੰਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ, ਤੇ ਭਾਈ ਗੁਰਜਸਪਰੀਤ ਸਿੰਘ ਮਜੀਠਾ ਵੀ ਹਾਜਰ ਸਨ ।

Leave a Reply

Your email address will not be published. Required fields are marked *