ਪਠਾਨਕੋਟ, ਗੁਰਦਾਸਪੁਰ, 26 ਫਰਵਰੀ (ਸਰਬਜੀਤ ਸਿੰਘ)– ਸ਼ਾਹਪੁਰ ਕੰਡੀ ਬੈਰੇਜ ਬਣਕੇ ਅਪਰੇਸ਼ਨਲ ਹੋਣ ਤੋਂ ਬਾਅਦ ਰਾਵੀ ਦਾ ਪਾਣੀ ਪਾਕਿਸਤਾਨ ਜਾਣਾ ਬੰਦ ਹੋ ਚੁੱਕਾ ਹੈ ਜੋ ਅੱਜ ਦੀ ਸਭ ਤੋਂ ਵੱਡੀ ਖਬਰ ਹੈ ਭਾਰਤ ਅੰਦਰ, ਅੱਤਵਾਦ ਅਤੇ ਇਟਰਨੈਸ਼ਨਲ ਵਾਇਲੇਸ਼ਨਾ ਕਰਕੇ ਸ਼ਾਇਦ ਭਾਰਤ 1960 ਵਿਚ ਕੀਤੀ ਇੰਡਸ ਵਾਟਰ ਟਰੀਟੀ ਵਿਚੋਂ ਵੀ ਬਾਹਰ ਨਿਕਲ ਆਵੇ । ਇਸ ਡੈਂਮ ਵਿਚ ਸਟੋਰ ਹੋ ਰਹੇ ਪਾਣੀ ਨਾਲ ਕਸ਼ਮੀਰ ਅਤੇ ਪੰਜਾਬ ਵਿਚ ਨਹਿਰੀ ਪਾਣੀ ਦਾ ਵਾਧਾ ਹੋਵੇਗਾ ਅਤੇ ਸ਼ਾਇਦ ਪੰਜਾਬ ਵਿਚ ਪਾਣੀ ਦੀ ਕਮੀਂ ਅਤੇ ਦਰਿਆਈ ਪਾਣੀਆ ਦੇ ਮਸਲੇ ਚ ਹੋਰ ਰਾਹਤ ਮਿਲੇਗੀ ।
ਬਾਕੀ ਜਿਸ ਪੱਧਰ ਤੇ ਪੰਜਾਬ ਵਿਚ ਨਹਿਰੀ ਪਾਣੀ ਨੂੰ ਪਹੁੰਚਾਉਣ ਲਈ ਅੰਡਗਰਾਊਂਡ ਪਾਈਪਾ ਪਾਈਆਂ ਜਾ ਰਹੀਆ ਨੇ ਇਸ ਪਾਣੀ ਦੀ ਯੂਟੀਲਾਈਜੇਸ਼ਨ ਨੂੰ ਦੂਰ ਦੂਰ ਤਕ ਪਹੁਚਾਉਣ ਲਈ ਭਗਵੰਤ ਮਾਨ ਦੀ ਸਰਕਾਰ ਨੇ ਜਿੰਨਾ ਕ ਕੰਮ ਕੀਤਾ ਅਤੇ ਜੋ ਅੱਗੇ ਇਹਨਾ ਦੇ ਪਲਾਨ ਸੁਣੇ ਨੇ ਜੇ ਓਹ ਸਿਰੇ ਚਾੜ੍ਹਨ ਚ ਕਾਮਯਾਬ ਰਹੇ ਤਾਂ ਲੋਕਾ ਦਾ ਜਮੀਨ ਹੇਠਲੇ ਪਾਣੀ ਦੇ ਥੱਲੇ ਜਾਣ ਦੇ ਖਤਰੇ ਤੋਂ ਖਹਿੜਾ ਛੁੱਟ ਜਾਵੇਗਾ ਅਤੇ ਪੰਜਾਬ ਦਾ ਇਕ ਵੱਡਾ ਵਿਸ਼ਾ ਬਹੁਤ ਛੋਟਾ ਰਹਿ ਜਾਵੇਗਾ ਜਾਂ ਸ਼ਾਇਦ ਰਹੇ ਹੀ ਨਾ ।