ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)– ਪੰਜਾਬ’ਚ ਪ੍ਰਵਾਸੀਆਂ ਨੂੰ ਪਨਾਹ ਦੇਣ ਦਾ ਸਿਲਸਿਲਾ ਪੰਜਾਬੀਆਂ ਨੇ ਖੁੱਦ ਆਪ ਸ਼ੁਰੂ ਕੀਤਾ ਜੋਂ ਹੁਣ ਪੰਜਾਬੀਆਂ ਲਈ ਇਕ ਵੱਡੀ ਚੁਣੌਤੀ ਤੇ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਿਆ ਇਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ ਤੇ ਹੋਰ ਕਾਰੋਬਾਰੀਆਂ ਨੂੰ ਕੰਮ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਅਗਰ ਸਮੇਂ ਸਿਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਸ਼ਰੇਆਮ ਪ੍ਰਵਾਸੀਆਂ ਦੀ ਗੁੰਡਾਗਰਦੀ ਦਾ ਰਾਜ ਹੋਵੇਗਾ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੋਹਾਲੀ ਕੁੰਭੜਾ ਵਿਖੇ ਪ੍ਰਵਾਸੀਆਂ ਵੱਲੋਂ ਕੁੱਟਮਾਰ ਕਰਕੇ ਦੋ ਨੌਜਵਾਨਾਂ ਦਮਨਪ੍ਰੀਤ ਤੇ ਇੱਕ ਹੋਰ ਦੀ ਹੋਈ ਮੌਤ ਗਹਿਰੇ ਦੁੱਖ ਦਾ ਪ੍ਰਗਟਾਵਾ ਦੋਸ਼ੀਆਂ ਫੜ ਕੇ ਸਖ਼ਤ ਸਜ਼ਾ ਦੇਣ ਤੇ ਮਰਨ ਵਾਲਿਆਂ ਦੇ ਪ੍ਰਵਾਰਾਂ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਉਹਨਾਂ ਭਾਈ ਖਾਲਸਾ ਨੇ ਕਿਹਾ ਇਹ ਪੰਜਾਬੀਆਂ ਲਈ ਵੱਡੀ ਚੁਣੌਤੀ ਤੇ ਗਹਿਰੀ ਚਿੰਤਾ ਵਿਸ਼ਾ ਬਣ ਗਿਆ ਹੈ ਅਤੇ ਅਗਰ ਪੰਜਾਬੀਆਂ ਨੇ ਪ੍ਰਵਾਸੀਆਂ ਦੀ ਦਿਨ ਬ ਦਿਨ ਵਧਦੀ ਜਾ ਰਹੀ ਆਮਦ ਵੱਲ ਕੋਈ ਖਾਸ ਧਿਆਨ ਨਾ ਦਿੱਤਾ ਤਾਂ ਪੰਜਾਬੀਆਂ ਨੂੰ ਭਵਿੱਖ’ਚ ਇਸ ਗਲਤੀ ਦਾ ਭਾਰੀ ਖਮਿਆਜ਼ਾ ਭੁਗਤਣ ਲਈ ਤਿਆਰ ਹੋ ਜਾਣਾ ਪਵੇਗਾ, ਕਿਉਂਕਿ ਪ੍ਰਵਾਸੀਆਂ ਦੇ ਦਿੱਲ ਇਨੇਂ ਵਧ ਗਏ ਹਨ ਕਿ ਉਹ ਹੁਣ ਪੰਜਾਬ ਪੁਲਿਸ ਦੇ ਲੇਡੀ ਕਾਂਸਟੇਬਲਾ ਤੇ ਵੀ ਹੱਥ ਚੁੱਕਣ ਤੋਂ ਪਿੱਛੇ ਨਹੀਂ ਹਟਦੇ ਜਿਵੇਂ ਬੀਤੇ ਦਿਨੀਂ ਲੁਧਿਆਣਾ ਵਿਖੇ ਧਰਨੇ ਤੇ ਬੈਠੇ ਪ੍ਰਵਾਸੀਆਂ ਵੱਲੋਂ ਇੱਕ ਲੇਡੀ ਕਾਂਸਟੇਬਲਾ ਤੇ ਡਿਊਟੀ ਦੌਰਾਨ ਥੱਪੜ ਜੜ ਦਿੱਤਾ ਗਿਆ, ਭਾਈ ਖਾਲਸਾ ਨੇ ਕਿਹਾ ਕੁੰਭੜਾ ਵਿਖੇ ਪ੍ਰਵਾਸੀਆਂ ਵੱਲੋਂ ਕੀਤੀ ਕੁੱਟਮਾਰ ਤੋਂ ਬਾਅਦ ਇੱਕ ਦੇ ਮੌਕੇ ਤੇ ਹੀ ਮਰ ਜਾਣ ਤੇ ਦੂਸਰੇ ਦੇ ਹਸਪਤਾਲ ਵਿੱਚ ਮਰ ਜਾਣ ਵਾਲੀ ਦੁੱਖਦਾਈ ਘਟਨਾ ਨੇ ਜਿਥੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ ਉਥੇ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਕੁੰਭੜਾ ਪਿੰਡ ਨੂੰ ਪੰਜਾਬ ਪੁਲਿਸ ਵੱਡੀ ਗਿਣਤੀ ਵਿੱਚ ਤਾਇਨਾਤ ਕਰ ਦਿੱਤਾ ਹੈ ਕਿਉਂਕਿ ਸਮਾਜ ਸੇਵਕ ਲੱਖਾਂ ਸਿਧਾਨਾ ਵੱਲੋਂ ਆਪਣੇ ਸਾਥੀਆਂ ਸਮੇਤ ਪਿੰਡ ਕੁੰਭੜਾ ਵਿਖੇ ਪ੍ਰਵਾਸੀਆਂ ਵਿਰੁੱਧ ਅਵਾਜ਼ ਉਠਾਈ ਜਾ ਰਹੀ ਹੈ ਭਾਈ ਖਾਲਸਾ ਨੇ ਦੱਸਿਆ ਇਹ ਵੀ ਪਤਾ ਲੱਗਾ ਹੈ ਕਿ ਲੱਖਾ ਸਿਧਾਣਾ ਦੇ ਘਰ ਵੀ ਪੁਲਿਸ ਛਾਪਾਮਾਰੀ ਕਰ ਰਹੀ ਹੈ ਜਦੋਂ ਕਿ ਹੋਰ ਜਥੇਬੰਦੀਆਂ ਪੁਲਿਸ ਤੋਂ ਮੰਗ ਕਰ ਰਹੀਆਂ ਹਨ ਦੋਸ਼ੀ ਪ੍ਰਵਾਸੀਆਂ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇ ਅਤੇ ਮਰਨ ਵਾਲਿਆਂ ਦੇ ਪ੍ਰਵਾਰਾਂ ਮੁੱਖ ਮੰਤਰੀ ਫੰਡ’ਚ 25 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਪ੍ਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਰਨ ਵਾਲਿਆਂ ਦੇ ਪ੍ਰਵਾਰਾਂ ਨੂੰ 50 50 ਲੱਖ ਰੁਪਏ ਦਾ ਮੁਆਵਜ਼ਾ ਤੇ ਪ੍ਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਣ ਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਵਪਾਰੀਆਂ ਤੇ ਹੋਰ ਕਾਰੋਬਰੀ ਠੇਕੇਦਾਰਾ ਨੂੰ ਅਪੀਲ ਕਰਦੀ ਹੈ ਕਿ ਘੱਟ ਮਜ਼ਦੂਰੀ ਦੇ ਲਾਲਚ ਵਿੱਚ ਆ ਕੇ ਇਨ੍ਹਾਂ ਪ੍ਰਵਾਸੀਆਂ ਨੂੰ ਮੂੰਹ ਨਾ ਲਾਇਆ ਜਾਵੇ ਤੇ ਆਪਣੇ ਪੰਜਾਬੀ ਗਰੀਬ ਭਰਾਵਾਂ ਨੂੰ ਕੰਮਾਂ ਤੇ ਰੱਖਿਆ ਜਾਵੇ ਤਾਂ ਹੀ ਪੰਜਾਬ ਇਨਾਂ ਪ੍ਰਵਾਸੀਆਂ ਤੋਂ ਬਚਾਇਆ ਜਾ ਸਕਦਾ ਹੈ ਨਹੀਂ ਤਾਂ ਭਵਿੱਖ ਵਿੱਚ ਪੰਜਾਬ ਪੰਜਾਬੀਆਂ ਦਾ ਨਹੀਂ? ਪ੍ਰਵਾਸੀਆਂ ਦਾ ਬਣ ਜਾਵੇਗਾ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਮੁੱਖ ਬੁਲਾਰੇ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਸਿੰਘ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸਵਰਨ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਜਗਰਾਉਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਤੇ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ਸਨ।


