ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਲੋਕ ਰੋਹ ਅੱਗੇ ਗੋਡੇ ਟੇਕਣੇ ਭਗਵੰਤ ਮਾਨ ਦੀ ਹਾਰ ਤੇ ਲੋਕਾਂ ਦੀ ਜਿੱਤ ਪਰ ਪ੍ਰਦਰਸ਼ਨਕਾਰੀ ਸੜਕਾਂ ਨਾਂ ਜਾਮ ਕਰਨ- ਏ ਆਈ ਐਸ ਐਸ ਐਫ ਖਾਲਸਾ

ਪਟਿਆਲਾ

ਪਟਿਆਲਾ, ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਯੂ ਟਿਊਬਰ ਭਾਨੇ ਸਿੱਧੂ ਦੀ ਰਿਹਾਈ ਨੂੰ ਲੈ ਕੇ ਸਰਕਾਰ ਨੇ ਭਾਵੇ ਲੋਕ ਰੋਹ ਅੱਗੇ ਝੁਕਦਿਆਂ ਇਸ ਨੂੰ ਦਸ ਦਿਨ ਦਾ ਸਮਾਂ ਦਿੱਤਾ ਹੈ ਅਤੇ ਇਸ ਸਬੰਧੀ ਵੱਖ ਵੱਖ ਥਾਵਾਂ ਤੋਂ ਫ਼ੜੇ ਸਾਰੇ ਹੀ ਪ੍ਰਦਰਸ਼ਨ ਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੇ ਨਾਲ ਨਾਲ ਇਸ ਦਰਮਿਆਨ ਪੁਲਿਸ’ਚ ਵਿਖਾਵਾਕਾਰੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਸਬੰਧੀ ਸਰਕਾਰੀ ਐਲਾਨ ਏ ਡੀ ਜੀ ਪੀ ਤੇ ਆਈ ਜੀ ਸਮੇਤ ਵੱਡੇ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਲੀਡਰ ਲੱਖੇ ਸਦਾਣੇ ਨਾਲ ਗੱਲਬਾਤ ਕਰਨ ਤੋਂ ਉਪਰੰਤ ਮੌਕੇ ਤੇ ਹੀ ਲਿਖਤੀ ਰੂਪ’ਚ ਕੀਤਾ ਤੇ ਲੱਖੇ ਨਵੇਂ ਆਗੂ ਨੇ ਇਸ ਨੂੰ ਪੜ੍ਹ ਕੇ ਸੁਣਾਇਆ ਤੇ ਉਸੇ ਵਕਤ ਲੋਕਾਂ ਨੇ ਸਰਕਾਰ ਨੂੰ ਹਰਾਕੇ ਕੀਤੀ ਜਿੱਤ ਦੀ ਖੁਸ਼ੀ ਵਿੱਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜਾ ਪੁਵਾਈਆਂ ਅਤੇ ਇਥੇ ਹੀ ਲੱਖਾਂ ਨੇ 13 ਫਰਵਰੀ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਤੇ ਲੋਕਾਂ ਨੇ ਇਸ ਤੇ ਵੀ ਜੈਕਾਰੇ ਲਾ ਦਿੱਤੇ ਕਿਉਂਕਿ ਨਾਹਰੇ ਬਾਜ਼ੀ ਵਾਲੇ ਵੀ ਆਪਣੇ ਹੀ ਬੰਦੇ ਹੁੰਦੇ ਹਨ,ਵਿਰੋਧੀ ਧਿਰਾਂ ਨੇ ਵੀ ਸਰਕਾਰ ਇਸ ਤਾਨਾਸ਼ਾਹੀ ਵਾਲ਼ੀ ਨੀਤੀ ਦੀ ਨਿੰਦਾ ਕੀਤੀ ਤੇ ਭਾਨੇ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ ਕੱਲ੍ਹ ਵੱਖ ਵੱਖ ਜਗਾਂ ਤੇ ਧਰਨਾ ਧਾਰੀਆ ਵੱਲੇ ਸੜਕਾਂ ਜਾਮ ਕਰਨ ਨਾਲ ਲੋਕਾਂ ਨੂੰ ਤਰਾਂ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਰਕਾਰ ਦੀ ਲੋਕ ਵਿਰੋਧੀ ਨੀਤੀ ਦੀ ਹੋਈ ਹਾਰ ਤੇ ਲੋਕ ਰੋਹ ਦੀ ਹੋਈ ਜਿੱਤ ਨੂੰ ਦੇਖ ਸਾਰੇ ਖੁਸ਼ੀ ਮਨਾ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਸਿਆਸੀ ਰੰਜ਼ਿਸ਼ ਤਹਿਤ ਭਾਨੇ ਤੇ ਪਾਏ ਸਾਰੇ ਕੇਸ ਵਾਪਸ ਲੈ ਕੇ ਰਿਹਾਅ ਕੀਤਾ ਜਾਵੇ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਦੀ ਸਿਆਸੀ ਰੰਜ਼ਿਸ਼ ਤਹਿਤ ਥੂਠੇ ਕੇਸ ਪਾ ਕੇ ਜੇਲ੍ਹ ਵਿੱਚ ਬੰਦ ਕਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ, ਉਥੇ ਲੋਕਾਂ ਨੂੰ ਸ਼ਾਂਤ ਕਰਨ ਲਈ ਭਾਨੇ ਨੂੰ ਰਿਹਾਅ ਕਰਨ ਲਈ ਦਸ ਦਿਨ ਦਾ ਸਮਾਂ ਦੇਣ ਤੇ ਪੁਲਿਸ ਰਿਆਸਤ ਵਿੱਚ ਲੈ ਸਾਰੇ ਵਿਖਾਵਾਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਈ ਕਰਨ ਦੇ ਨਾਲ ਨਾਲ ਪੁਲਿਸ ਤਸ਼ੱਸਦ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਵਾਲੀ ਸਰਕਾਰੀ ਨੀਤੀ ਕੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਭਾਨੇ ਨੂੰ ਰਿਹਾਅ ਕਰਨ ਦੇ ਨਾਲ ਨਾਲ ਝੂਠੇ ਕੇਸ ਪਾਉਣ ਵਾਲੀ ਸਰਕਾਰੀ ਨੀਤੀ ਨੂੰ ਖਤਮ ਕਰਨ ਦੀ ਲੋੜ ਤੇ ਜ਼ੋਰ ਦੇਵੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਰਕਾਰ ਦਾ ਲੋਕ ਰੋਹ ਅੱਗੇ ਗੋਡੇ ਟੇਕਣਾ ਲੋਕ ਵਿਰੋਧੀ ਸਰਕਾਰੀ ਨੀਤੀ ਦਾ ਪੜਦਾ ਫਾਸ਼ ਕਰਦਾ ਹੈ ,ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਭਾਨੇ ਦੀ ਰਿਹਾਈ ਨੂੰ ਲੈ ਕੇ ਸਰਕਾਰ ਨੂੰ ਮਿਲ਼ੀ ਨਾਮੋਸ਼ੀ ਵਾਲੀ ਹਾਰ ਭਾਵੇਂ ਸਰਕਾਰ ਵਿਰੋਧੀਆਂ ਪਾਰਟੀਆਂ ਦੀ ਦੇਣ ਹੈ ,ਪਰ ਸਰਕਾਰ ਨੂੰ ਪਤਾ ਲੱਗ ਗਿਆ ਹੈ ਕਿ ਲੋਕ ਹੁਣ ਹਰ ਤਰ੍ਹਾਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਕਰਨਾ ਜਾਣਦੇ ਹਨ ,ਭਾਈ ਖਾਲਸਾ ਨੇ ਕਿਹਾ ਸਰਕਾਰ ਨੇ ਇਸ ਲੋਕ ਪ੍ਰਦਰਸ਼ਨ ਨੂੰ ਰੋਕਣ ਲਈ ਅੱਡੀ ਚੋਟੀ ਦੇ ਜ਼ੋਰ ਤਹਿਤ ਭਾਵੇਂ ਵੱਡੇ ਲੀਡਰਾਂ ਨੂੰ ਘਰਾਂ’ਚ ਹੀ ਨਜ਼ਰ ਬੰਦ ਕਰਨ ਦੇ ਨਾਲ ਨਾਲ ਸੈਂਕੜੇ ਵਿਖਾਵਾਕਾਰੀਆਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਤੇ ਤਸ਼ੱਸਦ ਵੀ ਕੀਤਾ ,ਭਾਈ ਖਾਲਸਾ ਨੇ ਕਿਹਾ ਸਰਕਾਰ ਦੀਆਂ ਇਨ੍ਹਾਂ ਰੋਕਾ ਦੇ ਬਾਵਜੂਦ ਵੱਖ ਵੱਖ ਰਸਤਿਆਂ ਰਾਹੀਂ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਵਾਲੀ ਰਿਹਾਇਸ਼ ਤੇ ਵੱਡਾ ਇਕੱਠ ਕਰਨ ਵਿੱਚ ਕਾਮਯਾਬ ਹੋਏ ਅਤੇ ਸਰਕਾਰ ਨੂੰ ਲੋਕ ਰੋਹ ਅੱਗੇ ਝੁਕਦਿਆਂ ਭਾਨੇ ਨੂੰ ਰਿਹਾਅ ਕਰਨ ਲਈ ਦਸ ਦਿਨ ਦਾ ਸਮਾਂ ਮੰਗਣ ਅਤੇ ਪੁਲਿਸ ਹਿਰਾਸਤ ਵਿੱਚ ਲੈ ਸਾਰੇ ਵਿਖਾਵਾਕਾਰੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੇ ਨਾਲ ਨਾਲ ਇਸ ਦਰਮਿਆਨ ਪੁਲਿਸ ਵੱਲੋਂ ਕੀਤੇ ਨੁਕਸਾਨ ਦੀ ਸਾਰੀ ਭਰਪਾਈ ਕਰਨ ਦਾ ਐਲਾਨ ਵੀ ਮਜਬੂਰੀ ਵੱਸ ਕਰਨਾ ਪਿਆ , ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਨੂੰ ਲੋਕ ਰੋਹ ਦੀ ਵੱਡੀ ਜਿੱਤ ਅਤੇ ਸਰਕਾਰ ਦੀ ਵੱਡੀ ਹਾਰ ਮੰਨਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਸਿਆਸੀ ਰੰਜ਼ਿਸ਼ ਤਹਿਤ ਭਾਨੇ ਯੂ ਟਿਊਬਰ ਤੇ ਪਾਏ ਝੂਠੇ ਕੇਸ ਵਾਪਿਸ ਲਵੇ ਤੇ ਝੂਠੇ ਕੇਸ ਪਾਉਣੇਂ ਬੰਦ ਕਰੇ,ਉਥੇ ਕਿਸਾਨਾਂ ਅਤੇ ਹੋਰ ਸਰਕਾਰ ਵਿਰੋਧੀ ਵਿਖਾਵਾਕਾਰੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਭਵਿੱਖ ਵਿੱਚ ਸੜਕਾਂ ਜਾਮ ਕਰਨ ਤੇ ਰੇਲਾਂ ਰੋਕਣ ਵਰਗੇ ਲੋਕ ਵਿਰੋਧੀ ਕੰਮ ਨਾਂ ਕਰਨ ਤੇ ਸਥਾਨਕ ਕੋਠੀਆਂ ਦਾ ਘਿਰਾਓ ਕਰਨ ਤਕ ਹੀ ਸੀਮਤ ਰਹਿਣ ਤਾਂ ਕਿ ਰੱਬ ਵਰਗੀ ਖ਼ਲਕਤ ਸਿਆਸੀ ਪੱਖਾਂ ਤੋਂ ਦੂਰ ਜੋਂ ਆਪਣੇ ਕੰਮਾਂ ਕਾਰਾ ਰਾਹੀਂ ਆਪਣੇ ਪ੍ਰਵਾਰਾਂ ਦਾ ਨਿੱਤ ਦਿਨ ਏਦਰ ਓਦਰ ਸਫ਼ਰ ਕਰਕੇ ਪੇਂਟ ਪਾਲਣ ਵਿਚ ਲੱਗੇ ਹੋਏ ਹਨ, ਉਨ੍ਹਾਂ ਨੂੰ ਕੋਈ ਪ੍ਰਸ਼ਾਨੀ ਜਾ ਮੁਸ਼ਕਲ ਦਾ ਸਾਹਮਣਾ ਨਾਂ ਕਰਨਾਂ ਪਵੈ, ਕਿਉਂਕਿ ਇੰਨਾ ਸਿਆਸੀ ਲੀਡਰਾਂ ਨੂੰ ਤਾਂ ਇੰਨਾਂ ਕੰਮਾਂ ਵਿੱਚ ਮੋਟੀ ਕਮਾਈ ਹੁੰਦੀ ਹੈ ਤੇ ਲੋਕਾਂ ਦੇ ਪੱਲੇ ਮੁਸ਼ਕਲਾਂ ਤੇ ਮੁਸੀਬਤਾਂ ? ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਗੁਰਦੇਵ ਸਿੰਘ ਸੰਗਲਾ ਭਾਈ ਅਜੈਬ ਸਿੰਘ ਧਰਮਕੋਟ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਗੁਰਜਸਪਰੀਤ ਸਿੰਘ ਮਜੀਠਾ ਤੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੱਸਾ ਸਿੰਘ ਸੰਗੋਵਾਲ ਕਪੂਰਥਲਾ ਤੇ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *