ਪਟਿਆਲਾ, ਗੁਰਦਾਸਪੁਰ 27 ਜੁਲਾਈ (ਸਰਬਜੀਤ ਸਿੰਘ)– ਈ.ਟੀ.ਟੀ. ਅਧਿਆਪਕ ਮਨਪ੍ਰੀਤ ਸਿੰਘ ਵੱਲੋਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਸਾਕਰਾਤਮਕ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਮਨਪ੍ਰੀਤ ਸਿੰਘ ਖੋਖਰ ਈ ਟੀ ਟੀ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਲੌਟ, ਜ਼ਿਲ੍ਹਾ ਪਟਿਆਲਾ, ਜੋ ਕਿ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਨਾਲ ਪਹਿਲੀ ਕਿਤਾਬ ਤੋਂ ਜੁੜੇ ਹੋਏ ਹਨ। ਇਹਨਾਂ ਵੱਲੋਂ ਜੁਲਾਈ 2025 ਵਿੱਚ ਪੰਜਾਬ ਪੱਧਰ ਦੇ ਪ੍ਰਾਇਮਰੀ ਸਕੂਲਾਂ ਦੇ ਬਾਲ ਲੇਖਕਾਂ ਦੀਆਂ ਰਚਨਾਵਾਂ ਦੀ ਕਿਤਾਬ ਨਵੀਆਂ ਕਲਮਾਂ ਨਵੀਂ ਉਡਾਣ ਭਾਗ 27 ਅਤੇ ਭਾਗ 52 ਵਿੱਚ ਆਪਣੇ ਸਕੂਲ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ ਕਿਤਾਬ ਵਿੱਚ ਛਪਵਾਈਆਂ। ਇਸ ਤੋਂ ਪਹਿਲਾਂ 2024 ਵਿੱਚ ਸੰਗਰੂਰ ਵਿਖੇ ਹੋਈ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਵੀ ਇਹਨਾਂ ਨੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ। ਇਹ ਅਧਿਆਪਕ ਬੱਚਿਆਂ ਦੀ ਹਰ ਪੱਖੋਂ ਭਾਵੇਂ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਖੇਤਰ ਹੋਵੇ, ਹਮੇਸ਼ਾ ਲਗਨ ਨਾਲ ਤਿਆਰੀ ਕਰਵਾਉਂਦੇ ਹਨ ਅਤੇ ਬੱਚਿਆਂ ਦੀ ਸਮਾਗਮ ਵਿੱਚ ਭਾਗੀਦਾਰੀ ਵੀ ਕਰਵਾਉਂਦੇ ਹਨ। ਇਹ ਲਗਾਤਾਰ ਇਸ ਪ੍ਰੋਜੈਕਟ ਲਈ ਮਿਹਨਤ ਕਰਦੇ ਹੋਏ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਰਹੇ ਹਨ। ਅਗਲੇ ਸਮੇਂ ਵਿੱਚ ਵੀ ਪ੍ਰੋਜੈਕਟ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ।


