ਗੁਰਦਾਸਪੁਰ, 31 ਜਨਵਰੀ (ਸਰਬਜੀਤ ਸਿੰਘ)– ਪੰਜਾਬ ਦੀਆਂ ਜੇਲਾਂ ਵਿਚੋਂ ਗੈਂਗਸਟਰਾਂ ਤੋਂ ਮੋਬਾਈਲ ਫੋਨਾਂ ਰਾਹੀਂ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੈਸੇ ਵਸੂਲਣ, ਜੇਲ੍ਹ ਵਿੱਚ ਨਸ਼ੇ ਕਰਕੇ ਜਸ਼ਨ ਮਨਾਉਣ ਤੇ ਲੜਾਈ ਝਗੜਿਆਂ ਰਾਹੀਂ ਜਾਨੋਂ ਮਾਰਨ ਦੇ ਗੈਰ ਕਾਨੂੰਨੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੀ ਆਪ ਸਰਕਾਰ ਨੇ ਏ ਆਈ ਤਕਨੀਕ ਰਾਹੀਂ ਬਹੁਤ ਹੀ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾਂ ਫ਼ੈਸਲਾ ਲਿਆ ਹੈ ਕਿਉਂਕਿ ਇਸ ਤਕਨੀਕ ਰਾਹੀਂ ਜੇਲ੍ਹ’ਚ ਇੰਟਰ ਹੋਣ ਵਾਲਿਆਂ ਦੇ ਸਕੈਨ ਕਰਨ ਦੇ ਨਾਲ ਨਾਲ ਏ ਆਈ ਤਕਨੀਕ ਰਾਹੀਂ ਬੈਰਕ ਦੇ ਬਾਹਰ ਨਸ਼ਿਆਂ ਜਾ ਲੜਾਈ ਝਗੜਿਆਂ ਸਮੇਤ ਗੈਰ ਕਾਨੂੰਨੀ ਵਰਤਾਰੇ ਹੋਣ ਤੇ ਅਲਾਰਮਾਂ ਵੱਜਣਾ ਸ਼ੁਰੂ ਹੋ ਜਾਵੇਗਾ ਜਿਸ ਤੋਂ ਤੁਰੰਤ ਬਾਅਦ ਜੇਲ੍ਹ ਪ੍ਰਸ਼ਾਸਨ ਆਪਣੀ ਹਰਕਤ ਵਿੱਚ ਆ ਜਾਵੇਗਾ ਅਤੇ ਕੋਈ ਵੀ ਗੈਰ ਕਾਨੂੰਨੀ ਹਰਕਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਜੇਲ੍ਹ ਵਿਚੋਂ ਨਸ਼ਿਆਂ ਤੇ ਗੈਰ ਕਾਨੂੰਨੀ ਚੱਲ ਰਹੇ ਨੈੱਟਵਰਕ ਨੂੰ ਖਤਮ ਕਰਕੇ ਲੋਕਾਂ ਨੂੰ ਇਸ ਗੈਰ ਕਾਨੂੰਨੀ ਵਰਤਾਰੇ ਤੋਂ ਮੁਕਤ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਪ ਸਰਕਾਰ ਵੱਲੋਂ ਜੇਲਾਂ’ਚ ਏ ਆਈ ਤਕਨੀਕ ਰਾਹੀਂ ਕੈਦੀਆਂ ਦੇ ਗੈਰ ਕਾਨੂੰਨੀ ਵਰਤਾਰੇ ਨੂੰ ਠੱਲ ਪਾਉਣ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾਂ ਫ਼ੈਸਲਾ ਦੱਸਿਆ ਭਾਈ ਖਾਲਸਾ ਨੇ ਕਿਹਾ ਜੇਲ੍ਹ ਵਿਚੋਂ ਬਦਨਾਮ ਗੈਂਗਸਟਰਾਂ ਦੀਆਂ ਇੰਟਰਵਿਊ ਹੋਣਾ, ਬੈਰਕਾਂ ਵਿਚ ਕੈਦੀਆਂ ਵੱਲੋਂ ਨਸ਼ਿਆਂ ਦੇ ਸੇਵਨ ਕਰਦਿਆਂ ਜਸ਼ਨ ਮਨਾਉਣ ਦੀਆਂ ਵੀਡੀਓਜ਼ ਸਹਾਮਣਾ ਆਉਣਾ, ਲੋਕਾਂ ਨੂੰ ਫੋਨਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੈਸੇ ਵਸੂਲਣ ਅਤੇ ਲੜਾਈਆਂ ਝਗੜਿਆਂ ਰਾਹੀਂ ਸਾਥੀ ਕੈਦੀਆਂ ਨੂੰ ਜਾਨੋਂ ਮਾਰਨ ਦੀਆਂ ਘਟਨਾਵਾਂ ਨੇ ਜੇਲ੍ਹ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਵੱਡੇ ਪੋਲ ਖੋਲ੍ਹੇ ਸਨ ਅਤੇ ਮੰਗ ਕੀਤੀ ਸੀ ਜੇਲ੍ਹ ਵਿੱਚੋਂ ਬਦਨਾਮ ਕੈਦੀਆਂ ਦੇ ਇਸ ਗੈਰ ਕਾਨੂੰਨੀ ਨੈਟ ਵਰਕ ਨੂੰ ਬੰਦ ਕਰਵਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ, ਭਾਈ ਖਾਲਸਾ ਨੇ ਦੱਸਿਆ ਸਰਕਾਰ ਨੇ ਲੋਕਾਂ ਦੀ ਮੰਗ ਅਨੁਸਾਰ ਜੇਲ੍ਹ ਵਿਚੋਂ ਇਸ ਗੈਰ ਕਾਨੂੰਨੀ ਸਾਰੇ ਨੈਟ ਵਰਕ ਨੂੰ ਠੱਲ੍ਹ ਪਾਉਣ ਲਈ ਏਂ ਆਈ ਤਕਨੀਕ ਨੂੰ ਹੋਂਦ ਵਿੱਚ ਲਿਆਉਣ ਦਾ ਮਹਾਨ ਫੈਸਲਾ ਲਿਆ ਹੈ ਇਸ ਨਾਲ ਬੈਰਕ ਦੇ ਆਸ ਪਾਸ ਕੋਈ ਗੈਰ ਕਾਨੂੰਨੀ ਕਾਰਵਾਈ ਹੋਣ ਤੇ ਅਲਾਰਮ ਵੱਜਣਾਂ ਸ਼ੁਰੂ ਹੋ ਜਾਵੇਗਾ ਅਤੇ ਜੇਲ੍ਹ ਪ੍ਰਸ਼ਾਸਨ ਉਸੇ ਵੇਲੇ ਆਪਣੀ ਫੋਰਸ ਸਮੇਤ ਉਸ ਤੇ ਕਾਬੂ ਪਾਉਣ ਦੀ ਤੁਰੰਤ ਕਾਰਵਾਈ ਕਰੇਗਾ ਅਤੇ ਦੋਸ਼ੀਆਂ ਨੂੰ ਮੌਕੇ ਤੇ ਕਾਬੂ ਕਰ ਲਿਆ ਜਾਵੇਗ ਭਾਈ ਖਾਲਸਾ ਨੇ ਦੱਸਿਆ ਬਾਹਰੋਂ ਆਉਣ ਤੇ ਜੇਲ੍ਹ ਕੈਦੀਆਂ ਨੂੰ ਮਿਲਣ ਵਾਲਿਆਂ ਦਾ ਸਕੈਨ ਕੀਤਾ ਜਾਵੇਗਾ ਭਾਈ ਖਾਲਸਾ ਨੇ ਕਿਹਾ ਏ ਆਈ ਤਕਨੀਕ ਰਾਹੀਂ ਜੇਲ੍ਹ ਵਿੱਚ ਹੋ ਰਹੇ ਗੈਰ ਕਾਨੂੰਨੀ ਵਰਤਾਰੇ ਨੂੰ ਇਸ ਤਰ੍ਹਾਂ ਖ਼ਤਮ ਦੀ ਕੋਸ਼ਿਸ਼ ਕਰਨੀ ਸਰਕਾਰ ਦਾ ਸਲਾਹੁਣਯੋਗ ਕੰਮ ਹੈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਦੀ ਸ਼ਲਾਘਾ ਕਰਦੀ ਹੈ ਉਥੇ ਭਗਵੰਤ ਮਾਨ ਨੂੰ ਬੇਨਤੀ ਕਰਦੀ ਹੈ ਨਸ਼ਿਆਂ ਦੇ ਸੁਦਾਗਰਾਂ ਨੂੰ ਠੱਲ੍ਹ ਪਾਉਣ ਬਹਾਨੇ ਨਿਰਦੋਸ਼ ਲੋਕਾਂ ਨੂੰ ਗ਼ਲਤ ਕੇਸਾਂ ਵਿੱਚ ਫਸਾ ਕੇ ਜੇਲ੍ਹ ਭੇਜਨਾ ਬੰਦ ਕੀਤਾ ਜਾਵੇ।