15 ਪੇਟੀਆਂ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲ ਬਰਾਮਦ
ਗੁਰਦਾਸਪੁਰ, 29 ਜਨਵਰੀ (ਸਰਬਜੀਤ ਸਿੰਘ)– ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਨਜਾਇਜ਼ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਗਿਰਾਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਹਾਂ ਦੇ ਖਿਲਾਫ ਥਾਨਾ ਸਿਟੀ ਗੁਰਦਾਸਪੁਰ ਵਿੱਚ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਥਾਣਾ ਸਿਟੀ ਪੁਲਿਸ ਵੱਲੋਂ 15 ਪੇਟੀਆਂ ਯਾਨੀ 180 ਬੋਤਲਾਂ ਠੇਕੇ ਦੀ ਸ਼ਰਾਬ ਸਮੇਤ ਵੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਪਹਿਚਾਨ ਗਗਨਦੀਪ ਉਰਫ ਸੋਨੂ ਮਹਾਜਨ ਵਾਸੀ ਲੁਧਿਆਣਾ ਦੇ ਤੌਰ ਤੇ ਹੋਈ ਹੈ। ਦੋਸ਼ੀ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਦੀ ਡਿੱਗੀ ਵਿੱਚ ਪੁਰਾਣਾ ਸਾਲਾ ਸਾਈਡ ਤੋਂ ਸ਼ਰਾਬ ਦੀਆਂ ਇਹ ਪੇਟੀਆਂ ਭਰ ਕੇ ਲਿਆ ਰਿਹਾ ਸੀ । ਉਹਨਾਂ ਦੱਸਿਆ ਕਿ ਮੁਢਲੀ ਪੁੱਛ ਗਿਛ ਦੌਰਾਨ ਛੀ ਨੇ ਦੱਸਿਆ ਹੈ ਕਿ ਉਹ ਇਹ ਸ਼ਰਾਬ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ ਅਤੇ ਕਿੱਥੇ ਵੇਚੀ ਜਾਣੀ ਸੀ ਇਸ ਬਾਰੇ ਉਸ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ। ਐਸ ਐਚ ਓ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਤੇ ਪਹਿਲਾਂ ਵੀ ਕਈ ਚੋਰੀ ਅਤੇ ਲੁੱਟਖੋ ਦੇ ਮਾਮਲੇ ਵੱਖ ਵੱਖ ਥਾਣਿਆਂ ਵਿੱਚ ਵੱਖ ਵੱਖ ਥਾਣਿਆਂ ਦਰਜ ਹਨ ਜਦਕਿ ਇਸ ਦੇ ਖਿਲਾਫ ਥਾਨਾ ਦੋਰਾਂਗਲਾ ਵਿੱਚ ਅਸਲਾ ਐਕਟ ਅਧੀਨ ਵੀ ਇੱਕ ਮਾਮਲਾ ਦਰਜ ਹੈ।
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਦੱਸਿਆ ਕਿ ਐਸਡੀ ਕਾਲਜ ਨੇੜੇ ਨਾਕਾ ਲਗਾ ਕੇ ਪਿੰਡ ਮੁਸਤਫਾ ਜੱਟਾਂ ਦੇ ਰਹਿਣ ਵਾਲੇ ਸਲਾਤੀਅਨ ਮਸੀਹ ਉਰਫ ਬੂਟਾ ਨੂੰ ਮੋਟਰਸਾਈਕਲ ਹੀਰੋ ਹਾੰਡਾ ਸਪਲੈਂਡਰ ਪਰੋ ਸਮੇਤ ਗਿਰਫਤਾਰ ਕੀਤਾ ਜਿਸ ਦੇ ਕੋਈ ਕਾਗਜਾਤ ਉਹ ਨਹੀਂ ਦਿਖਾ ਸਕਿਆ। ਪੁੱਛਗਿਛ ਕਰਨ ਤੇ ਪਤਾ ਲੱਗਿਆ ਕਿ ਇਹ ਮੋਟਰਸਾਈਕਲ ਉਸ ਵੱਲੋਂ ਚੋਰੀ ਕੀਤਾ ਗਿਆ ਸੀ । ਬਾਅਦ ਵਿੱਚ ਉਸ ਦੀ ਨਿਸ਼ਾਨਦੇਹੀ ਤੇ ਦੋ ਹੋਰ ਐਕਟਿਵਾ ਸਕੂਟਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਐਸਐਚਓ ਨੇ ਦੱਸਿਆ ਕਿ ਦੋਸ਼ੀ ਤੇ ਪਹਿਲਾਂ ਵੀ ਚੋਰੀ ਦੇ ਕਈ ਮੁਕਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਉਸਦਾ ਅਦਾਲਤ ਪਾਸੋਂ ਰਿਮਾਂਡ ਲੈ ਕੇ ਹੋਰ ਪੁੱਛ ਗਿੱਛ ਵਿੱਚ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ। ਇਸ ਮੌਕੇ ਏ.ਐਸ.ਆਈ ਹਰਜਿੰਦਰ ਸਿੰਘ ਵੀ ਮੌਜੂਦ ਸਨ।