ਸਰਸੇ ਵਾਲੇ ਬਲਾਤਕਾਰੀ ਤੇ ਗੰਭੀਰ ਕਤਲ’ਚ ਦੋਸ਼ੀ ਪਾਏ ਜਾਣ ਦੇ ਬਾਵਜੂਦ ਉਸ ਨੂੰ ਜੇਲ’ਚ ਪੰਜਵੀਂ ਵਾਰ ਪੈਰੋਲ ਛੁੱਟੀ ਦੇ ਕੇ ਭਾਜਪਾ ਸਰਕਾਰ ਸਿੱਖਾਂ ਨੂੰ ਚਿੜਾ ਰਹੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 29 ਜਨਵਰੀ (ਸਰਬਜੀਤ ਸਿੰਘ)– ਸਰਸੇ ਵਾਲੇ ਸਾਧ ਰਾਮ ਰਹੀਮ ਨੂੰ ਜੇਲ੍ਹ ਵਿਚੋਂ ਪੰਜਵੀਂ ਵਾਰ ਪੈਰੋਲ ਦੇ ਕੇ ਵੱਖਵਾਦੀ ਭਾਜਭਾਈ ਸਰਕਾਰ ਸਿੱਖਾਂ ਨੂੰ ਚਿੜਾ ਰਹੀ ਹੈ ਅਤੇ ਬੇਗਾਨਗੀ ਵਾਲਾ ਐਸਾਸ ਕਰਵਾਉਣ ਦੇ ਨਾਲ ਇਹ ਸਾਬਤ ਕਰ ਰਹੀ ਹੈ ਕਿ ਇਸ ਦੇਸ਼ ਵਿੱਚ ਸਿਖਾਂ ਲਈ ਹੋਰ ਕਾਨੂੰਨ ਅਤੇ ਹੋਰਨਾਂ ਲਈ ਵੱਖਰਾ ਕਨੂੰਨ ਹੈ ਕਿਉਂਕਿ ਸਿੱਖ ਵਿਰੋਧੀ ਵੱਖਵਾਦੀ ਭਾਜਪਾਈ ਸਰਕਾਰ ਲੰਮੇ ਸਮੇਂ ਤੋਂ ਅਦਾਲਤਾਂ ਵੱਲੋਂ ਦਿੱਤੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ 30 30 32 32 ਸਾਲਾਂ ਤੋਂ ਬੰਦ ਸਿੱਖ ਕੈਦੀਆਂ ਨੂੰ ਗੈਰ ਕਾਨੂੰਨੀ ਤੌਰ ਤੇ ਜੇਲ੍ਹਾਂ’ਚ ਢੱਕੀ ਬੈਠੀ ਹੈ ਅਤੇ ਉਹਨਾਂ ਸਾਰਿਆਂ ਦੀ ਰਿਹਾਈ ਲਈ ਚੰਡੀਗੜ੍ਹ ਵਿੱਚ ਇੱਕ ਸਾਲ ਤੋਂ ਕੌਮੀ ਇਨਸਾਫ਼ ਮੋਰਚਾ ਵੀ ਲੱਗਾ ਹੋਇਆ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਵੱਲੋਂ ਇੰਨਾਂ ਸਿੰਘਾਂ ਦੀ ਰਿਹਾਈ ਲਈ ਇੱਕ ਕਰੋੜ ਦੇ ਲੱਗ ਭੱਗ ਫ਼ਾਰਮ ਭਰੇ ਜਾ ਚੁੱਕੇ ਹਨ, ਪਰ ਭਾਜਪਾਈ ਸਿੱਖ ਵਿਰੋਧੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ ? ਅਤੇ ਦੂਜੇ ਪਾਸੇ ਸਰਸੇ ਵਾਲੇ ਵਲਾਤਕਾਰੀ ਅਤੇ ਗੰਭੀਰ ਕਤਲ’ਚ ਦੋਸ਼ੀ ਪਾਏ ਜਾਣ ਦੇ ਬਾਵਜੂਦ ਉਸ ਨੂੰ ਸਰਕਾਰ ਜੇਲ੍ਹ ਵਿੱਚੋਂ ਬਾਰ ਬਾਰ ਪਰੋਲ ਛੁੱਟੀ ਦੇ ਕੇ ਸਿਖਾਂ ਨੂੰ ਚਿੜਾ ਰਹੀ ਹੈ, ਉਥੇ ਸਿਖਾਂ ਲਈ ਦੇਸ਼ ਵਿਚ ਵੱਖਰਾ ਕਾਨੂੰਨ ਤੇ ਬੇਗਾਨਵੀ ਦਾ ਐਸਾਸ ਵੀ ਕਰਵਾ ਰਹੀ ਹੈ ,ਵੱਖਵਾਦੀ ਭਾਜਪਾਈਆਂ ਦੀ ਇਸ ਸਿੱਖ ਵਿਰੋਧੀ ਨੀਤੀ ਦਾ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵੱਲੋਂ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਮੰਗ ਕੀਤੀ ਜਾ ਰਹੀ ਹੈ ਕਿ ਅਦਾਲਤ ਵੱਲੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਸੜ ਰਹੇ ਸਾਰੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਹਰਿਆਣਾ ਦੀ ਵੱਖਵਾਦੀ ਭਾਜਪਾਈ ਖੱਟੜ ਸਰਕਾਰ ਵੱਲੋਂ ਵਲਾਤਕਾਰੀ ਤੇ ਕਾਤਲ ਸਰਸੇ ਵਾਲੇ ਰਾਮ ਰਹੀਮ ਸਾਧ ਨੂੰ 26 ਜਨਵਰੀ ਤੇ ਇੱਕ ਵਾਰ ਫਿਰ ਪਰੂਲ ਦੇਣ ਵਾਲੀ ਨੀਤੀ ਦੀ ਨਿੰਦਾ ਅਤੇ ਲੰਮੇ ਸਮੇਂ ਤੋਂ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿੱਚ ਡੱਕੇ ਸਾਰੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਦੇ ਨਾਲ ਨਾਲ ਸਮੁੱਚੇ ਸਿੱਖ ਜਗਤ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਧੱਕੇਸ਼ਾਹੀ ਤੇ ਬੇਇਨਸਾਫ਼ੀ ਵਿਰੁੱਧ ਸਾਂਤਮਈ ਸੰਘਰਸ਼ ਦਾ ਐਲਾਨ ਕਰਨ ਦੀ ਅਪੀਲ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਉਹਨਾਂ ਭਾਈ ਖਾਲਸਾ ਨੇ ਦੱਸਿਆ ਸਰਸੇ ਵਾਲਾ ਸਾਧ ਪਹਿਲਾਂ ਹੀ 40 ਦਿਨਾਂ ਦੀ ਪੈਰੋਲ ਤੇ ਹੈਂ ਅਤੇ ਹੁਣ ਸਰਕਾਰ ਨੇ ਉਸ ਦੇ ਬਾਹਰ ਬੈਠਿਆ ਹੀ 26 ਜਨਵਰੀ ਤੇ 20 ਦਿਨਾਂ ਦੀ ਹੋਰ ਪਰੋਲ ਵਧਾ ਕੇ ਜਿਥੇ ਦੇਸ਼ ਵਿਚ ਸਿਖਾਂ ਨੂੰ ਬਿਗਾਨਗੀ ਦਾ ਐਸਾਸ ਕਰਵਾ ਦਿੱਤਾ ਹੈ, ਉਥੇ ਸ਼ਾਬਤ ਕਰ ਦਿੱਤਾ ਹੈ ਕਿ ਦੇਸ਼ ਵਿੱਚ ਹਿੰਦੂਆਂ ਲਈ ਵੱਖਰਾ ਤੇ ਘੱਟ ਗਿਣਤੀ ਗ਼ੈਰ ਲੋਕਾਂ ਲਈ ਵੱਖਰਾ ਕਾਨੂੰਨ ਹੈ ਇੱਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਸੇ ਵਾਲੇ ਵਲਾਤਕਾਰੀ ਤੇ ਕਾਤਲ ਦੋਸ਼ੀ ਸਾਧ ਨੂੰ ਵਾਰ ਵਾਰ ਜੇਲ’ਚ ਪਰੋਲ ਦੇ ਕੇ ਸਿਖਾਂ ਨੂੰ ਬਿਗਾਨਗੀ ਤੇ ਚਿੜਾਉਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਵੱਖਵਾਦੀ ਭਾਜਭਾਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਿਖਾਂ ਨਾਲ ਬਿਗਾਨਗੀ ਵਾਲੀ ਨੀਤੀ ਛੱਡੋ ? ਤੇ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਕੇ ਬੇਕਸੂਰ – ਗੈਰਕਾਨੂੰਨੀ ਤੌਰ ਤੇ ਜੇਲ੍ਹ”ਚ ਬੰਦ ਸਾਰੇ ਸਿਖਾਂ ਨੂੰ ਤੁਰੰਤ ਰਿਹਾਅ ਕਰਨ ਦੀ ਲੋੜ ਤੇ ਜ਼ੋਰ ਦੇਵੋਂ ਤਾਂ ਕਿ ਸਿਖਾਂ ਵਿਚੋਂ ਬੇਗਾਨਗੀ ਵਾਲਾ ਐਸਾਸ ਦੂਰ ਕੀਤਾ ਜਾ ਸਕੇ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਸਿਖਾਂ ਸਮੇਤ ਸਮੁਚੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਉਹ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਤੇ ਬੇਇਨਸਾਫ਼ੀ ਵਿਰੁੱਧ ਇੱਕ ਮੰਚ ਤੇ ਇਕੱਠੇ ਹੋ ਸਰਕਾਰ ਵਿਰੁੱਧ ਸਾਂਤਮਈ ਸੰਘਰਸ਼ ਵਿੱਢਣ ਦੀ ਲੋੜ ਤੇ ਦੇਣ ਤਾਂ ਹੀ ਲੰਮੇ ਸਮੇਂ ਤੋਂ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ’ਚ ਸੜ ਰਹੇ ਸਾਰੇ ਕੈਦੀਆਂ ਨੂੰ ਰਿਹਾਅ ਕਰਵਾਇਆ ਜਾ ਸਕਦਾ ਹੈ । ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਧੂਲਕਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਗੁਰਦੇਵ ਸਿੰਘ ਸੰਗਲਾ ਤੇ ਭਾਈ ਅਜੈਬ ਸਿੰਘ ਧਰਮਕੋਟ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਜੱਸਾ ਸਿੰਘ ਸੰਗੋਵਾਲ ਤੇ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜ਼ਰ ਸਨ।

ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਭਾਈ ਗੁਰਬਾਜ ਸਿੰਘ ਰਾਜਪੁਰਾ ਤੇ ਹੋਰ ਆਗੂ ਗੱਲਬਾਤ ਕਰਦੇ ਹੋਏ ।

Leave a Reply

Your email address will not be published. Required fields are marked *