ਗੁਰਦਾਸਪੁਰ, 14 ਜਨਵਰੀ (ਸਰਬਜੀਤ ਸਿੰਘ)– ਲਿਬਰੇਸ਼ਨ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਲਿਬਰੇਸ਼ਨ ਨੇ ਕਿਹਾ ਹੈ ਕਿ ਮੋਦੀ ਸਰਕਾਰ 22 ਜਨਵਰੀ ਨੂੰ ਅਯੁਧਿਆ ਵਿਚ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਦੇ ਪ੍ਰੋਗਰਾਮ ਦਾ ਏਲਾਨ ਕਰਕੇ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਵਿਰੁੱਧ ਗਹਿਰੀ ਸਾਜ਼ਿਸ਼ ਰੱਚ ਰਹੀ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਸ਼੍ਰੀ ਰਾਮ ਨੂੰ ਹਿੰਦੂਆਂ ਸਮੇਤ ਸੱਭ ਧਰਮਾਂ ਦੇ ਲੋਕ ਪੂਰਾ ਮਾਣ ਸਤਿਕਾਰ ਦਿੰਦੇ ਹਨ।ਮੰਦਰ ਬਨਾਉਣਾ ਅਤੇ ਉਸਦਾ ਉਦਘਾਟਨ ਕਰਨਾ ਹਿੰਦੂ ਧਰਮ ਦੀ ਰਹਿਤ ਮਰਿਯਾਦਾ ਦਾ ਕਾਰਜ ਹਿੰਦੂ ਧਰਮ ਦੇ ਸੰਤਾਂ ਮਹੰਤਾਂ ਦਾ ਹੈ। ਕੀ ਮੋਦੀ ਸਰਕਾਰ ਦੱਸ ਸਕਦੀ ਹੈ ਕਿ ਸ਼੍ਰੀ ਰਾਮ ਜੀ ਦੇ ਭਾਜਪਾ,ਆਰ ਐਸ ਐਸ ਜਾਂ ਮੋਦੀ ਸਰਕਾਰ ਨੂੰ ਮਾਲਕੀ ਦੇ ਹੱਕ ਕਿਸ਼ਨੇ ਦਿਤੇ ਹਨ? ਅਸਲ ਵਿੱਚ ਮੋਦੀ ਸਰਕਾਰ ਇਸ ਵਰਤਾਰੇ ਨੂੰ 2024ਦੀਆ ਚੋਣਾਂ ਦਾ ਪੜੁਲ ਬਨਾਉਣ ਦੀ ਸਾਜਿਸ਼ੀ ਰਾਜਨੀਤੀ ਕਰ ਰਹੀ ਹੈ ਜਿਸ ਦੀ ਪੁਸ਼ਟੀ ਹਿੰਦੂ ਧਰਮ ਦੇ ਧਰਮ ਗੁਰੂ ਵੀ ਕਰਦੇ ਹੋਏ ਇਸ ਉਦਘਾਟਨੀ ਸਮਾਰੋਹ ਤੋਂ ਗੈਰ ਹਾਜ਼ਰ ਰਹਿਣ ਦਾ ਐਲਾਨ ਕਰ ਚੁੱਕੇ ਹਨ।ਪਰ ਮੋਦੀ ਸਰਕਾਰ ਅਤੇ ਆਰ ਐਸ ਐਸ ਹਿੰਦੂ ਰਾਸ਼ਟਰਵਾਦ ਬਨਾਉਣ ਵਿੱਚ ਇਨੀ ਅੰਨੀ ਅਤੇ ਕਾਹਲੀ ਹੋ ਚੁੱਕੀ ਹੈ ਕਿ ਉਹ ਨਾਂ ਤਾਂ ਭਾਰਤੀ ਸੰਵਿਧਾਨ ਅਤੇ ਨਾ ਹੀ ਹਿੰਦੂ ਧਰਮ ਦੀਆਂ ਮਾਨਤਾਵਾਂ ਦੀ ਕੋਈ ਪਰਵਾਹ ਕਰ ਰਹੀ ਹੈ। ਬੇਸ਼ੱਕ ਕਾਂਗਰਸ ਮੋਦੀ ਸਰਕਾਰ ਦੇ ਜਾਲ਼ ਵਿੱਚ ਫ਼ਸਣ ਤੋਂ ਇਨਕਾਰ ਕਰ ਚੁੱਕੀ ਹੈ ਪਰ ਕਾਂਗਰਸ ਨੂੰ ਭਲੀਭਾਂਤ ਜਾਣ ਲੈਣਾ ਚਾਹੀਦਾ ਹੈ ਕਿ ਜੇਕਰ ਉਸਨੇ ਦੇਸ ਨੂੰ ਮੋਦੀ ਦੇ ਫਾਸ਼ੀਵਾਦ ਤੋਂ ਬਚਾਉਣਾ ਹੈ ਤਾਂ ਉਸਨੂੰ ਨਰਮ ਹਿੰਦੂ ਅਪਨਾਉਣ ਦੀ ਸਿਆਸਤ ਦੇ ਪੱਤੇ ਦੀ ਰਾਜਨੀਤੀ ਦਾ ਤਿਆਗ ਕਰ ਕੇ ਧਰਮ ਨਿਰਪੱਖਤਾ ਦੀ ਰਾਜਨੀਤੀ ਉਪਰ ਚਲਣ ਦਾ ਰਸਤਾ ਅਖਤਿਆਰ ਕਰਨ ਦੀ ਜ਼ਰੂਰਤ ਹੈ। ਲਿਬਰੇਸ਼ਨ ਨੇ ਕਿਹਾ ਕਿ ਦੇਸ਼ ਦੇ ਬੁਧੀਜੀਵੀਆਂ, ਵਿਰੋਧੀ ਪਾਰਟੀਆਂ ਅਤੇ ਆਮ ਜਨਤਾ ਨੂੰ ਹਿੰਦੂ ਧਰਮ ਦਾ ਸਤਿਕਾਰ ਕਰਦਿਆਂ ਹਿੰਦੂ ਧਰਮ ਨੂੰ ਆਰ ਐਸ ਐਸ ਅਤੇ ਭਾਜਪਾ ਦੇ ਕਬਜ਼ੇ ਚੋ ਛਡਾਉਣ ਲਈ ਅਤੇ ਧਰਮਨਿਰਪੱਖ ਸੰਵਿਧਾਨ ਦੀ ਰਾਖੀ ਲਈ ਖੁਲ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਦੇਸ਼ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦ ਤੋਂ ਬਚਾਇਆ ਜਾ ਸਕਦਾ ਹੈ