ਸਰਕਾਰ ਨਾਲ ਮੀਟਿੰਗ ਤੋ ਬਾਅਦ ਮੰਗਾਂ ਨਾ ਮੰਨਣ ਦੇ ਰੋਸ ਵਜੋ ਸਹਾਇਕ ਲਾਈਨਮੈਨਾ ਵੱਲੋਂ ਲੋਹੜੀ ਦਾ ਤਿਓਹਾਰ ਆਪਣੇ ਘਰਾਂ ਤੋ ਦੂਰ ਸੜਕਾ ਉਪਰ ਮਨਾਇਆ
ਪਟਿਆਲਾ, ਗੁਰਦਾਸਪੁਰ, 14 ਜਨਵਰੀ (ਸਰਬਜੀਤ ਸਿੰਘ)– ਬਿਨਾ ਤਜਰਬਾ ਸੰਘਰਸ਼ ਕਮੇਟੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਕੇ ਮੋਰਚੇ ਦੌਰਾਨ ਪਾਵਰਕਾਮ ਮੁੱਖ ਦਫਤਰ ਦੇ ਗੇਟ ਅੱਗੇ ਲੋਹੜੀ ਦਾ ਤਿਓਹਾਰ ਮਨਾਇਆ। ਮੁਲਾਜ਼ਮਾਂ ਵੱਲੋਂ ਸਮੇ ਦੀ ਸਰਕਾਰ ਨਾਲ ਰੋਸ ਪ੍ਰਗਟ ਕੀਤਾ ਕਿ ਸਹਾਇਕ ਲਾਈਨਮੈਨਾਂ ਨੂੰ ਕੜਾਕੇ ਦੀ ਠੰਡ ਵਿਚ ਬੈਠਿਆਂ ਅੱਜ 26ਵਾਂ ਦਿਨ ਬੀਤ ਗਿਆ ਪਰ ਸਰਕਾਰ ਦੇ ਕਿਸੇ ਵੀ ਲੀਡਰ ਨੇ ਮੋਰਚੇ ਵਿਚ ਆਕੇ ਬੇਕਸੂਰ ਸਹਾਇਕ ਲਾਈਨਮੈਨਾਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਹਾਂ ਦਾ ਨਾਅਰਾ ਨਹੀਂ ਮਾਰਿਆ। ਪਿੰਡਾਂ ਦੀਆਂ ਸੱਥਾਂ ਵਿੱਚੋ ਸਰਕਾਰ ਚਲਾਉਣ ਦੇ ਸੁਪਨੇ ਵਿਖਾ ਕੇ ਆਪ ਦੀ ਸਰਕਾਰ ਅੱਜ ਆਮ ਲੋਕਾਂ ਨੂੰ ਮਿਲਣਾ ਤਾਂ ਦੂਰ ਵੇਖਣਾ ਪਸੰਦ ਨਹੀਂ ਕਰਦੀ। ਆਮ ਲੋਕਾਂ ਦੀ ਆਪ ਸਰਕਾਰ ਅੱਜ ਚੁੱਪ ਧਾਰੀ ਬੈਠੀ ਹੈ।
ਸੂਬਾਈ ਆਗੂ ਰਾਜ ਕੰਬੋਜ ਨੇ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਜਲਦੀ ਮੀਟਿੰਗ ਬੁਲਾ ਕੇ ਸਹਾਇਕ ਲਾਈਨਮੈਨਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫਾ ਤਨਖਾਹਾਂ ਵਜੋਂ ਦਿੱਤਾ ਜਾਵੇ। ਇਸ ਮੌਕੇ ਤੇ ਪਾਵਰਕਾਮ ਦੇ ਹੜਤਾਲ ਤੇ ਬੈਠੇ ਕਰਮਚਾਰੀਆਂ ਦੀ ਇੱਕ ਲੜਕੀ ਨੇ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਹੈ, ਜਿਸ ਵਿੱਚ ਉਸਨੇ ਪੰਜਾਬ ਸਰਕਾਰ ਨੂੰ ਕੋਸਿਆ ਹੈ ਕਿ ਅੱਜ ਮੇਰੇ ਪਿਤਾ ਤੋਂ ਇਲਾਵਾ ਸਾਰੇ ਹੀ ਪਿਤਾ ਦੇ ਸਾਥੀ ਹੜਤਾਲ ਤੇ ਬੈਠੇ ਹਨ ਅਤੇ ਲੋਹੜੀ ਸੜਕਾਂ ਤੇ ਮਨਾ ਰਹੇ ਹਨ ਜੋ ਕਿ ਪੰਜਾਬ ਸਰਕਾਰ ਲਈ ਇੱਕ ਮੰਦਭਾਗੀ ਗੱਲ ਹੈ ਕਿ ਉਹ ਤਿਉਹਾਰ ਵਾਲੇ ਦਿਨ ਵੀ ਆਪਣਿਆ ਪਰਿਵਾਰ ਵਿੱਚ ਨਹੀਂ ਆ ਸਕੇ।
ਇਸ ਮੌਕੇ ਜਗਦੇਵ ਸਿੰਘ ਫ਼ੌਜੀ ,ਸਤਿੰਦਰ ਕੁਮਾਰ , ਵਰਿੰਦਰ ਫਾਜ਼ਿਲਕਾ ,ਕੁਲਵਿੰਦਰ ਪਟਿਆਲਾ, ਲਾਲੀ ਅੱਲੋਵਾਲ, ਸਤਵਿੰਦਰ ਡਕਾਲਾ , ਸ਼ੇਰ ਸਿੰਘ ਫ਼ੌਜੀ, ਗੁਰਸੇਵਕ ਸਿੰਘ , ਭੁਪਿੰਦਰ ਜਲਾਲਾਬਾਦ ਅਤੇ ਪੰਜਾਬ ਦੇ ਅਲੱਗ ਅਲੱਗ ਜਿਲਿਆ ਦੇ ਸਾਥੀ ਹਾਜ਼ਰ ਸਨ।