ਚਾਈਨਾ ਡੋਰ ਦਾ ਸਾਰੇ ਹੀ ਲੋਕ ਕਰਨ ਬਾਇਕਾਟ
ਡੋਰ ਬਣਾਉਣ ਵਾਲੀਆਂ ਫੈਕਟਰੀਆਂ ਵੀ ਕੀਤੀਆ ਜਾਣ ਸੀਲ
ਗੁਰਦਾਸਪਰ, 11 ਜਨਵਰੀ (ਸਰਬਜੀਤ ਸਿੰਘ)– ਘਾਤਕ ਚਾਈਨਾ ਡੋਰ ‘ਤੇ ਪਾਬੰਦੀ ਦਾ ਸਖਤ ਵਿਰੋਧ ਕਰਨ ਤੋਂ ਪਹਿਲਾਂ ਹਰ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ‘ਤੇ ਪਾਬੰਦੀ ਲਗਾਉਣ ਦੀ ਲੋੜ ਹੈ। ਚਾਈਨਾ ਡੋਰ ਇਕ ਖਤਰਨਾਕ ਡੋਰ ਸਾਬਤ ਹੋਈ ਹੈ, ਜਿਸ ਨਾਲ ਕਈ ਲੋਕਾਂ, ਪੰਛੀਆਂ ਆਦਿ ਦਾ ਜਾਨੀ ਨੁਕਸਾਨ ਹੋ ਚੁੱਕਾ ਹੈ, ਬੱਚਿਆਂ ਦਾ ਵੀ ਨੁਕਸਾਨ ਹੋਇਆ ਹੈ। ਪਤੰਗ ਉਡਾਉਂਦੇ ਸਮੇਂ ਚਾਈਨਾ ਡੋਰ ਕਾਰਨ ਹੱਥਾਂ ‘ਤੇ ਵੀ ਕੱਟ ਲੱਗ ਗਏ ਹਨ ਪਰ ਇਸ ਤੋਂ ਇਲਾਵਾ ਲੋਕਾਂ ਲਈ ਮੌਤ ਦਾ ਕਾਰਨ ਸਾਬਤ ਹੋਣ ਦੇ ਬਾਵਜੂਦ ਪੁਲਿਸ ਪ੍ਰਸਾਸਨ ਦੀ ਨੱਕ ਹੇਠ ਚਾਈਨਾ ਡੋਰ ਚੋਰੀ-ਛਿਪੇ ਬਾਜਾਰਾਂ ‘ਚ ਵੇਚੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ.ਬੀ.ਏ ਇੰਨਫੋਟੈਕ ਦੇ ਡਾਇਰੈਕਟਰ ਇੰਜੀ.ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਹਰ ਸਾਲ ਪੁਲਿਸ ਪ੍ਰਸਾਸਨ ਇਸ ‘ਤੇ ਪਾਬੰਦੀ ਲਗਾਉਣ ਲਈ ਰੌਲਾ ਪਾਉਂਦਾ ਹੈ, ਦੁਕਾਨਾਂ ‘ਤੇ ਛਾਪੇਮਾਰੀ ਵੀ ਕੀਤੀ ਜਾਂਦੀ ਹੈ, ਇਸ ਦੇ ਬਾਵਜੂਦ ਵੀ ਡੋਰ ਦੀ ਵਿਕਰੀ ਬੰਦ ਨਹੀਂ ਹੁੰਦੀ, ਜਿਸ ਦਾ ਦੂਜਾ ਮੁੱਖ ਕਾਰਨ ਆਮ ਲੋਕਾਂ ‘ਚ ਜਾਗਰੂਕਤਾ ਪੈਦਾ ਨਾ ਹੋਣਾ ਹੈ ਅਤੇ ਲੋਕ ਖੁਦ ਹੀ ਇਸ ਡੋਰ ਤੇ ਪਾਬੰਦੀ ਲਗਾਉਣ ਲਈ ਮਜਬੂਰ ਹੋ ਗਏ ਹਨ। ਘਰ ਦੇ ਸੀਨੀਅਰ ਲੋਕਾਂ ਨੂੰ ਜਾਗਣਾ ਪਵੇਗਾ ਅਤੇ ਬੱਚਿਆਂ ਨੂੰ ਡੋਰ ਖਰੀਦਣ ‘ਤੇ ਪਾਬੰਦੀ ਲਗਾਉਣੀ ਪਵੇਗੀ। ਹਰ ਸਾਲ ਕਰੋੜਾਂ ਰੁਪਏ ਦੀ ਮਾਰਕੀਟ ‘ਚ ਵਿਕਣ ਵਾਲੀ ਇਹ ਡੋਰ ਲੋਕਾਂ ਲਈ ਵੀ ਘਾਤਕ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸਨ ਇਸ ਪ੍ਰਤੀ ਸਖਤ ਨਹੀਂ ਹੈ। ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਖਿਲਾਫ ਅਜਿਹੀ ਕਾਰਵਾਈ ਕਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਚਾਈਨਾ ਡੋਰ ਵੇਚਣ ਤੋਂ ਗੁਰੇਜ ਕਰਨ। ਸਹਿਰ ਦੇ ਅੰਦਰ ਕੁਝ ਅਜਿਹੇ ਇਲਾਕੇ ਭੰਡਾਰੀ ਹਨ। ਸਹਿਰ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਕਈ ਲੋਕਾਂ ਨੇ ਚਾਈਨਾ ਡੋਰ ਵੇਚਣ ਲਈ ਵੱਖ-ਵੱਖ ਨਾਂ ਰੱਖੇ ਹੋਏ ਹਨ। ਤਾਂ ਕਿ ਕਿਸੇ ਨੂੰ ਇਸ ਬਾਰੇ ਪਤਾ ਵੀ ਨਾ ਲੱਗੇ ਅਤੇ ਚਾਈਨਾ ਡੋਰ ਵੀ ਵੇਚੇ। ਸਮਾਜ ਵਿੱਚ ਸਮਾਜ ਭਲਾਈ ਲਈ ਕੰਮ ਕਰਨ ਵਾਲੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਮਿਲ ਕੇ ਚਾਈਨਾ ਡੋਰ ਦੇ ਖਿਲਾਫ ਆਵਾਜ ਬੁਲੰਦ ਕੀਤੀ ਹੈ। ਸਾਰੇ ਲੋਕਾਂ ਨੂੰ ਇਸ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਆਪਣੇ ਘਰਾਂ ਦੇ ਅੰਦਰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕਰਨ ਦੀ ਲੋੜ ਹੈ। ਅੰਤ ਵਿੱਚ ਇੰਜੀ. ਸੰਦੀਪ ਕੁਮਾਰ ਨੇ ਕਿਹਾ ਕਿ ਡੋਰ ਬਣਾਉਣ ਵਾਲੀਆਂ ਫੈਕਟਰੀਆਂ ਵੀ ਸੀਲ ਕੀਤੀਆ ਜਾਣ