ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਨਾਲ ਉਨ੍ਹਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਦੇ ਯਤਨ ਕੀਤੇ ਜਾ ਰਹੇ ਹਨ।
ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵੱਲੋਂ ਬੀਤੇ ਸਾਲ ਕੀਤੇ ਗਏ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ 1 ਅਪ੍ਰੈਲ 2023 ਤੋਂ 31 ਦਸੰਬਰ 2023 ਤੱਕ ਜ਼ਿਲ੍ਹਾ ਰੋਜ਼ਗਾਰ ਦਫਤਰ ਵਿੱਚ ਕੁੱਲ 2911 ਪ੍ਰਾਰਥੀਆਂ ਵਲੋਂ ਵਿਜਟ ਕੀਤੀ ਗਈ ਅਤੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਉਨ੍ਹਾਂ ਨੂੰ ਰੁਜ਼ਗਾਰ ਹਾਸਲ ਕਰਨ ਲਈ ਗਾਈਡ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਕੁੱਲ 11443 ਪ੍ਰਾਰਥੀਆਂ ਦੀ ਆਨਲਾਇਨ (www.pgrkam.com) ਪੋਰਟਲ ‘ਤੇ ਰਜਿਸ਼ਟ੍ਰੇਸ਼ਨ ਕੀਤੀ ਗਈ ਜਿਸ ਵਿੱਚੋਂ 1141 ਮੈਨੁਅਲ ਰਜਿਸਟ੍ਰੇਸ਼ਨ, ਕੀਤੀ ਗਈ। ਉਨ੍ਹਾਂ ਦੱਸਿਆ ਕਿ 995 ਪ੍ਰਾਰਥੀਆਂ ਦੀ ਵਿਅਕਤੀਗਤ ਕਰੀਅਰ ਗਾਇਡੈਂਸ ਕੀਤੀ ਗਈ ਜਦਕਿ 117 ਗਰੁੱਪ ਬਣਾ ਕੇ ਕੁੱਲ 548 ਪ੍ਰਾਰਥੀਆਂ ਦੀ ਗਰੁੱਪ ਗਾਇਡੈਂਸ ਕੀਤੀ ਗਈ। ਉਨ੍ਹਾਂਦੱਸਿਆ ਕਿ 275 ਸਕੁਲਾਂ ਅਤੇ ਕਾਲਜਾਂ ਦੇ ਵਿੱਚ 14322 ਪ੍ਰਾਰਥੀਆਂ ਨੂੰ ਕਰਿਅਰ ਦੇ ਬਾਰੇ ਗਾਈਡ ਕੀਤਾ ਗਿਆ ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਵਾੱਟਸਐਪ ਗਰੁੱਪਾਂ ਅਤੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ 301 ਵੱਖ-ਵੱਖ ਅਦਾਰਿਾਆਂ ਵਿੱਚ ਸਰਕਾਰੀ ਅਤੇ ਪ੍ਰਾਇਵੇਟ ਨੌਂਕਰੀਆਂ ਦੀ ਜਾਣਕਾਰੀ ਦਿੱਤੀ ਗਈ ਅਤੇ ਸਵੈ-ਰੋਜ਼ਗਾਰ ਸਬੰਧੀ ਕੈਂਪ ਵੀ ਲਗਾਏ ਗਏ ਜਿਸ ਵਿੱਚ ਕੁੱਲ 2575 ਪ੍ਰਾਰਥੀਆਂ ਸ਼ਾਮਲ ਹੋਏ ਅਤੇ ਉਹਨਾਂ ਨੂੰ ਸਵੈ ਰੋਜ਼ਗਾਰ ਦੇ ਲਈ ਗਾਈਡ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿੱਚ ਕੁੱਲ 49 ਪਲੈਸਮੈਂਟ ਕੈਂਪ ਲਗਾਏ ਗਏ । ਇਹਨਾਂ ਪਲੈਂਸਮੈਂਟ ਕੈਂਪਾਂ ਦੌਰਾਨ ਕੁੱਲ 99 ਨਿਯੋਜਕਾਂ ਵਲੋਂ ਕੁੱਲ 2754 ਪ੍ਰਾਰਥੀਆਂ ਦੀ ਮੌਕੇ ‘ਤੇ ਇੰਟਰਵਿਉ ਲੈ ਕੇ ਪ੍ਰਾਰਥੀਆਂ ਦੀ ਪਲੈਸਮੈਂਟ ਕਰਵਾਈ ਗਈ ।
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਅੰਗਰੇਜ਼ੀ ਅਤੇ ਪੰਜਾਬੀ ਟਾਇਪਿੰਗ ਦੀਆਂ ਮੁਫ਼ਤ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਵਿੱਚ ਕੁੱਲ 74 ਪ੍ਰਾਰਥੀਆਂ ਨੂੰ ਟਾਇਪਿੰਗ ਸਿਖਾਈ ਗਈ ਅਤੇ ਟਾਇਪਿੰਗ ਸਿਖਣ ਉਪਰੰਤ 02 ਪ੍ਰਾਰਥੀਆਂ ਵਲੋਂ ਸਰਕਾਰੀ ਨੌਂਕਰੀ ਦਾ ਪੇਪਰ ਪਾਸ ਕੀਤਾ ਗਿਆ ਅਤੇ ਉਹ ਪ੍ਰਾਰਥੀ ਹੁਣ ਸਰਕਾਰੀ ਨੌਂਕਰੀ ਕਰ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਕਿਹਾ ਕਿ ਸਾਲ 2024 ਦੌਰਾਨ ਵੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਜਾਰੀ ਰਹਿਣਗੇ।


