ਕੰਪਿਊਟਰ ਅਤੇ ਆਈ.ਟੀ ਦੇ ਕੋਰਸ ਕਰਕੇ ਵਿਦਿਆਰਥੀ ਬਣਾ ਸਕਦੇ ਹਨ ਆਪਣਾ ਭਵਿੱਖ- ਸੰਦੀਪ ਕੁਮਾਰ
ਗੁਰਦਾਸਪੁਰ, 3 ਅਪ੍ਰੈਲ (ਸਰਬਜੀਤ ਸਿੰਘ)– ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਆਈ.ਟੀ ਅਤੇ ਕੰਪਿਊਟਰ ਨਾਲ ਸਬੰਧਿਤ ਕੋਰਸਾਂ ਦੀ ਉਚ ਪੱਧਰੀ ਕੋਚਿੰਗ ਦੇ ਰਹੀ ਹੈ। ਜਿਸਦੇ ਚੱਲਦਿਆਂ ਵਿਦਿਆਰਥੀਆਂ ਦਾ ਸੀ.ਬੀ.ਏ ਇੰਨਫੋਟੈਕ ਪ੍ਰਤੀ ਭਰੋਸਾ ਲਗਾਤਾਰ ਵੱਧਦਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਇਕਲੌਤਾ ਅਜਿਹਾ ਕੋਚਿੰਗ ਸੈਂਟਰ ਹੈ ਜਿਸਨੇ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਹੁਣ ਤੱਕ ਨੌਕਰੀਆ ਦਿਵਾਈਆਂ ਹਨ ਅਤੇ ਉਹਨਾਂ ਦਾ ਭਵਿੱਖ ਸੁਨਹਿਰੀ ਬਣਾਇਆ ਹੈ। ਉਸਦੇ ਨਾਲ ਹੀ ਸੀ.ਬੀ.ਏ ਇੰਨਫੋਟੈਕ ਗੁਰਦਾਸਪੁਰ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਵਿੱਚ ਵੀ ਪਲੇਸਮੈਂਟ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਬਹੁਤ ਹੀ ਵਧੀਆ ਸੈਲਰੀ ਵੀ ਦਿੱਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ 10ਵੀਂ ਅਤੇ +2 ਦੇ ਪੇਪਰ ਦੇ ਚੁੱਕੇ ਹਨ ਅਤੇ ਘਰ ਵਿੱਚ ਫ੍ਰੀ ਬੈਠੇ ਹਨ ਉਹ ਆਈ.ਟੀ ਅਤੇ ਕੰਪਿਊਟਰ ਨਾਲ ਸਬੰਧਿਤ ਵੱਖ ਵੱਖ ਕੋਰਸ ਕਰਕੇ ਜਿੱਥੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਉਥੇ ਹੀ ਉਹਨਾਂ ਨੂੰ ਇਹਨਾਂ ਕੋਰਸਾਂ ਦਾ ਭਵਿੱਖ ਵਿਚ ਵੀ ਬਹੁਤ ਲਾਭ ਹੋਵੇਗਾ। ਸੰਦੀਪ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਸਾਡੇ ਕੋਲੋਂ ਕੰਪਿਊਟਰ ਬੇਸਿਕ, ਵੈਬ ਡਿਵੈਲਪਮੈਂਟ, ਵੈਬ ਡਿਜਾਨਿੰਗ, ਗ੍ਰਾਫਿਕ ਡਿਜਾਨਿੰਗ, ਫੈਸ਼ਨ ਡਿਜਾਨਿੰਗ, ਸੀ.ਸੀ ++, ਪਾਈਥਨ, ਡਿਜ਼ੀਟਲ ਮਾਰਕੀਟਿੰਗ, ਟੈਲੀ ਪਰਾਇਮ, ਡਾਟਾ ਸਾਇੰਸ, ਟੂ.ਡੀ.ਥ੍ਰੀ.ਡੀ, ਆਟੋ ਕਾਰਡ, ਸਾਈਬਰ ਸਕਿਊਰਿਟੀ, ਰੋਬੋ ਟਿਕਸ ਵਰਗੇ ਕੋਰਸ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ ਕੰਪਿਊਟਰ ਜਾਂ ਆਈ.ਟੀ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਜਾਂ ਫਿਰ ਵਿਦੇਸ਼ ਜਾਣਾ ਚਾਹੰੁਦੇ ਹਨ ਉਹਨਾਂ ਲਈ ਇਹ ਕੋਰਸ ਵਰਦਾਨ ਸਾਬਤ ਹੋਣਗੇ। ਉਹਨਾਂ ਕਿਹਾ ਕਿ ਅੱਜ ਦਾ ਯੁੱਗ ਕੰਪਿਉੂਟਰ ਅਤੇ ਆਈ.ਟੀ ਦਾ ਯੁੱਗ ਹੇ ਜਿਹੜੇ ਵਿਦਿਆਰਥੀ ਇਸ ਤੋਂ ਵਾਂਝੇ ਰਹਿਣਗੇ ਉਹ ਆਪਣਾ ਭਵਿੱਖ ਨਹੀਂ ਬਣਾ ਸਕਦੇ ਇਸ ਲਈ ਚਾਹਵਾਨ ਵਿਦਿਆਰਥੀ ਅੱਜ ਹੀ ਸੀ.ਬੀ.ਏ ਇੰਨਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਕੋਚਿੰਗ ਲੈ ਸਕਦੇ ਹਨ।