ਮਾਨਸਾ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਮਾਰਚ ਸੀ.ਪੀ.ਆਈ (ਐੱਮ.ਐੱਲ) ਲਿਬਰੇਸ਼ਨ ਦੀ ਜ਼ਿਲ੍ਹਾ ਵਿਸਥਾਰਿਤ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਇਸ ਮੀਟਿੰਗ ਵਿੱਚ ਸੱਦਾ ਦਿੱਤਾ ਕਿ ਲੋਕ ਸਭਾ ਚੋਣਾਂ ਦੌਰਾਨ ਮੋਦੀ ਦੀ ਫਿਰਕੂ ਫਾਸ਼ੀਵਾਦੀ ਸਰਕਾਰ ਨੂੰ ਹਰਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਨਿੱਤਰਿਆ ਜਾਵੇਗਾ
ਇਹ ਮੀਟਿੰਗ ਕਾਮਰੇਡ ਸੁਰਿੰਦਰਪਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਸੰਵਿਧਾਨ , ਲੋਕਤੰਤਰ ਫੈਡਰਲ ਢਾਂਚੇ ਤੋਂ ਇਲਾਵਾ ਦੇਸ਼ ਦੇ ਧਰਮ ਨਿਰਪੱਖ ਢਾਂਚੇ ਨੂੰ ਬਚਾਉਣ ਲਈ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਫਿਰਕੂ ਫਾਸਿਸਟ ਸੰਘ- ਬੀ ਜੇ ਪੀ ਗਿਰੋਹ ਅਤੇ ਉਸਦੇ ਭਾਈਵਾਲਾਂ ਨੂੰ ਹਰਾਉਣ ਲਈ ਪੂਰੀ ਤਾਕਤ ਨਾਲ ਜਨਤਕ ਮੁਹਿੰਮ ਚਲਾਈ ਜਾਵੇਗੀ
ਸੂਬਾ ਕਮੇਟੀ ਮੈਂਬਰ ਤੇ ਕਿਸਾਨ ਆਗੂ ਰੁਲਦੂ ਸਿੰਘ ਤੇ ਮਜ਼ਦੂਰ ਆਗੂ ਵਿਜੇ ਕੁਮਾਰ ਭੀਖੀ ਨੇ ਕਿਹਾ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣਿਆਂ ਤੋਂ ਫੰਡ ਲੈਕੇ ਦੇਸ਼ ਦੇ ਜਨਤਕ ਅਦਾਰਿਆਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਜਬਰੀ ਐਕਵਾਇਰ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਵਿੱਚ ਸਰਮਾਏਦਾਰ ਜਮਾਤ ਪੱਖੀ ਸੋਧਾਂ ਕੀਤੀਆਂ ਜਾ ਰਹੀਆਂ ਹਨ ਤੇ ਹਰ ਉੱਠਦੀ ਵਿਰੋਧੀ ਆਵਾਜ਼ ਨੂੰ ਜਬਰੀ ਕੁਚਲਿਆ ਜਾ ਰਿਹਾ ਹੈ
ਕਾਮਰੇਡ ਜਸਵੀਰ ਕੌਰ ਨੱਤ ਅਤੇ ਬਿੰਦਰ ਕੌਰ ਉੱਡਤਭਗਤਰਾਮ ਨੇ ਕਿਹਾ ਬੀਜੇਪੀ ਆਪਣੇ ਫਿਰਕੂ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਦਿਆਂ ਦੇਸ਼ ਦੀ ਧਰਮ ਨਿਰਪੱਖਤਾ ਨੂੰ ਸੱਟ ਮਾਰ ਕੇ ਦਲਿਤਾਂ,ਘੱਟ ਗਿਣਤੀਆਂ , ਔਰਤਾਂ ਖ਼ਿਲਾਫ਼ ਮਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਵਿੰਧਾਨ ਨੂੰ ਬਦਲ ਕੇ ਮੰਨੂ ਸਿਮਰਤੀ ਨੂੰ ਲਾਗੂ ਕਰਨਾ ਚਾਹੁੰਦੀ
ਕਾਮਰੇਡ ਨੱਛਤਰ ਖੀਵਾ ਨੇ ਕਿ ਲਿਬਰੇਸ਼ਨ ਦੇਸ਼ ਪੱਧਰ ਤੇ ਇੰਡੀਆ ਗਠਜੋੜ ਦਾ ਹਿੱਸਾ ਹੈ ਇਸ ਲਈ ਪਾਰਟੀ ਪੰਜਾਬ ਅੰਦਰ ਭਾਜਪਾ ਤੇ ਉਸ ਦੇ ਸਹਿਯੋਗੀਆਂ ਨੂੰ ਹਰਾਉਣ ਲਈ ਇੰਡੀਆ ਗਠਜੋੜ ਦੇ ਉਮੀਦਵਾਰਾਂ ਦੀ ਮੱਦਦ ਕਰੇਗੀ
ਇਸ ਮੀਟਿੰਗ ਵਿੱਚ ਕਾਮਰੇਡ ਗੁਰਨਾਮ ਭੀਖੀ, ਬਲਵਿੰਦਰ ਕੌਰ,ਗੁਰਸੇਵਕ ਮਾਨ, ਰਣਜੀਤ ਤਾਮਕੋਟ, ਧਰਮਪਾਲ ਨੀਟਾ,ਸੁਖਜੀਤ ਰਾਮਾਨੰਦੀ ,ਗਗਨਦੀਪ ਸਿਰਸੀਵਾਲਾ, ਭੋਲਾ ਸਮਾਉਂ, ਦਰਸ਼ਨ ਦਾਨੇਵਾਲੀਆ , ਜੀਤ ਬੋਹਾ, ਭੋਲਾ ਗੱੜਦੀ, ਮੁਖਤਿਆਰ ਕੂਲੈਹਿਰੀ, ਰਜਿੰਦਰ ਸਿਵਿਆਂ, ਅਜੈਬ ਭੈਣੀਬਾਘਾ, ਸਤਪਾਲ ਭੈਣੀ, ਬਾਵਾ ਨਰਿੰਦਰ ਪੁਰਾ, ਕਰਨੈਲ ਸਿੰਘ, ਭੋਲਾ ਸਿੰਘ ਦਾਨੇਵਾਲੀਆ ਸ਼ਾਮਲ ਹੋਏ।