ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੱਤਰ ਨੂੰ ਸੋਧ ਕਰਕੇ ਸਮੂਹ ਕਮੇਟੀਆਂ ਵਿੱਚ ਭੇਜਿਆ ਜਾਵੇਗਾ ਤਾਂ ਜੋ ਪੈਨਸ਼ਨਰਾਂ ਨੂੰ ਇਸਦਾ ਲਾਭ ਮਿਲ ਸਕੇ
ਚੰਡੀਗੜ੍ਹ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨਿਆ ਹੈ ਕਿ ਪੰਜਾਬ ਦੇ ਸਮੂਹ ਕਰਮਚਾਰੀਆਂ/ਪੈਨਸ਼ਨਰਾਂ ਦਾ ਡੀ.ਏ ਵਿੱਚ 4 ਫੀਸਦੀ ਵਾਧਾ ਕੀਤਾ ਜਾਂਦਾ ਹੈ। ਇਹ 34 ਫੀਸਦ ਤੋਂ ਵਧਾ ਕੇ 38 ਫੀਸਦੀ ਤੱਕ ਕੀਤਾ ਜਾਂਦਾ ਹੈ। ਜੋ ਕਿ 1-1-2024 ਤੋਂ ਮਿਲਣ ਵਾਲੀ ਤਨਖਾਹਾਂ ਅਤੇ ਪੈਨਸ਼ਨਰਾਂ ਦੀ ਨਾਲ ਅਦਾਇਗੀ ਕੀਤੀ ਜਾਵੇਗੀ।
ਪਰ ਮਹਿਕਮਾ ਵਿੱਤ ਵਿਭਾਗ ਵੱਲੋਂ ਜੋ ਪੱਤਰ ਜਾਰੀ ਕੀਤਾ ਗਿਆ ਹੈ, ਫਿਰਤੂ ਪੱਤਰ ਨੰਬਰ 157 ਮਿਤੀ 20-12-23 ਇਸ ਪੱਤਰ ਵਿੱਚ ਇਹ ਨਹੀਂ ਸਪੱਸਟ ਕੀਤਾ ਗਿਆ ਕਿ ਡੀ.ਏ ਦਾ ਵਾਧਾ ਕੀਤਾ ਗਿਆ ਕਰਮਚਾਰੀਆੰ/ਪੈਨਸ਼ਨਰਾਂ ਨੂੰ ਅਦਾ ਕੀਤਾ ਜਾਵੇਗਾ। ਜਿਸ ਕਰਕੇ ਸਮੂਹ ਮਾਰਕਿਟ ਕਮੇਟੀ ਦੇ ਪੈਨਸ਼ਨਰਾਂ ਨੂੰ ਇਸ ਕੀਤੇ ਵਾਧੇ ਦਾ ਲਾਭ ਨਾ ਹੋਣ ਕਰਕੇ ਉਹ ਸਰਕਾਰ ਤੋਂ ਖਫਾ ਹਨ। ਕਿਉਂਕਿ ਮਾਰਕਿਟ ਕਮੇਟੀਆਂ ਦੇ ਅਧਿਕਾਰੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀੰ ਹਨ ਕਿ ਪੰਜਾਬ ਮੰਡੀ ਬੋਰਡ ਨੇ ਇਸ ਪੱਤਰ ਨੂੰ ਅਡਾਪਟ ਕਰਕੇ ਸਾਨੂੰ ਸਪੱਸ਼ਟ ਨਹੀਂ ਕੀਤਾ ਕਿ ਉਹ ਸਮੂਹ ਕਰਮਚਾਰੀਆੰ ਦੇ ਨਾਲ-ਨਾਲ ਪੈਨਸ਼ਨਰਾਂ ਨੂੰ ਵੀ ਇਸ ਵਾਧੇ ਦੀ ਅਦਾਇਗੀ ਕੀਤੀ ਜਾਵੇ।
ਕੀ ਕਹਿੰਦੇ ਹਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ-
ਇਸ ਸਬੰਧੀ ਜਦੋਂ ਜੋਸ਼ ਨਿਊਜ਼ ਵੱਲੋਂ ਜਦ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਇਸ ਪੱਤਰ ਵਿੱਚ ਕੋਈ ਕੁਤਾਹੀ ਹੈ ਤਾਂ ਪੰਜਾਬ ਮੰਡੀ ਬੋਰਡ ਇਸ ਨੂੰ ਅਡਾਪਟ ਕਰਕੇ ਤੁਰੰਤ ਸਮੂਹ ਮਾਰਕਿਟ ਕਮੇਟੀਆੰ ਵਿੱਚ ਭੇਜੇਗਾ ਤਾਂ ਜੋ ਕਰਮਚਾਰੀਆੰ ਦੇ ਨਾਲ-ਨਾਲ ਪੈਨਸ਼ਨਰਾਂ ਨੂੰ ਵੀ ਇਸ 4 ਫੀਸਦੀ ਵਾਧੇ ਦਾ ਲਭ ਮਿਲ ਸਕੇ।