ਚੰਡੀਗੜ੍ਹ, ਗੁਰਦਾਸਪੁਰ, 11 ਫਰਵਰੀ (ਸਰਬਜੀਤ ਸਿੰਘ)—ਵਧੀਕ ਡਾਇਰੈਕਟਰ ਜਨਰਲ ਆਫ ਪੁਲਸ ਟ੍ਰੈਫਿਕ ਪੰਜਾਬ ਚੰਡੀਗੜ੍ਹ ਨੇ ਇੱਕ ਪੱਤਰ ਜਾਰੀ ਕਰਕੇ ਪੰਜਾਬ ਦੇ ਸਮੂਹ ਐਸ.ਐਸ.ਪੀ ਅਤੇ ਸੀਨੀਅਰ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈਕਿ ਚਾਰ ਪਹੀਆ ਵਾਹਨਾਂ ਵਿੱਚ ਪਿੱਛਲੀ ਸੀਟ ਤੇ ਬੈਠੀ ਸਵਾਰੀ ਨੂੰ ਵੀ ਸੀਟ ਬੈਲਟ ਲਗਾਉਣਾ ਲਾਜਮੀ ਹੋਵੇਗਾ। ਇਸ ਦੌਰਾਨ ਆਮ ਪਬਲਿਕ ਨੂੰ ਟ੍ਰੈਫਿਕ ਰੂਲ ਬਾਰੇ ਜਾਣੂ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਟ੍ਰੈਫਿਕ ਵਿੱਚ ਸੁਧਾਰ ਲਿਆਦਾ ਜਾ ਸਕੇ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਇਹ ਕਰਨਾ ਜਰੂਰੀ ਹੈ ਤਾਂ ਜੋ ਦੁਰਘਟਨਾ ਦਾ ਅੰਕੜਾ ਨਾ ਵੱਧ ਸਕੇਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹ ਮੁੱਖ ਥਾਣਾ ਅਫਸਰ, ਪੀਸੀਆਰ,ਪੁਲਸ ਚੌਂਕੀਆ, ਅਧਿਕਾਰੀਆਂ ਦੀਆੰ ਗੱਡੀਆਂ ਤੇ ਡਰਾਇਵਰਾਂ ਨੂੰ ਮੀਟਿੰਗ ਕਰਕੇ ਦੱਸਿਆ ਜਾਵੇ ਕਿ ਜਦੋਂ ਵੀ ਉਹ ਗੱਡੀ ਚਲਾਉੰਦੇ ਹਨ ਤਾਂ ਉਹ ਸੀਟ ਬੈਲਟ ਲਗਾ ਕੇ ਗੀ ਗੱਡੀ ਚਲਾਉਣਗੇ। ਜੇਕਰ ਕੋਈ ਗਨਮੈਨ ਡਰਾਇਵਰ ਦੇ ਸਾਈਡ ਵਾਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾਉਣਗੇ।