ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)– ਸਤਿਗੁਰੂ ਸ਼੍ਰੀ ਬਾਵਾ ਲਾਲ ਜੀ ਦੇ 669 ਵੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ 4 ਫਰਵਰੀ ਨੂੰ ਕਰਵਾਏ ਜਾ ਰਹੇ ਤੀਸਰੇ ਗੁਰੂ ਦਰਸ਼ਨ ਸਮਾਗਮ ਦੀਆਂ ਤਿਆਰੀਆਂ ਜੋਰਾ ਤੇ ਹੈ।
ਜਾਣਕਾਰੀ ਦਿੰਦੇ ਹੋਏ ਬਾਵਾ ਲਾਲ ਜੀ ਸੇਵਕਾਂ ਨੇ ਦੱਸਿਆ ਕਿ ਅੱਜ ਅਸੀਂ ਕਲਾਨੌਰ ਰੋਡ ਡਾਕਟਰ ਕਲਸੀ ਦੇ ਲਾਗੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। | ਸੇਵਾਦਾਰਾਂ ਨੇ ਦੱਸਿਆ ਕਿ ਮਹਾਰਾਜ ਰਾਮ ਸੁੰਦਰ ਦਾਸ ਜੀ ਦਾ ਭਰਵਾਂ ਸਵਾਗਤ ਸਵੇਰੇ 10 ਵਜੇ ਕਲਾਨੋਰ ਰੋਡ ਵਿਖੇ ਕੀਤਾ ਜਾਵੇਗਾ। ਉਸ ਤੋਂ ਬਾਅਦ ਮਹਾਰਾਜ ਜੀ ਬਹੁਤ ਹੀ ਸੁੰਦਰ ਰੱਥ ਤੇ ਬਿਰਾਜਮਾਨ ਹੋ ਕੇ ਕਮੇਟੀ ਘਰ ਚੋਕ, ਬਿਆਂ ਵਾਲੀ ਮਾਰਕੀਟ, ਬਾਟਾ ਚੌਕ, ਲਾਈਬ੍ਰੇਰੀ ਚੌਂਕ,ਹਨੁਮਾਨ ਚੌਂਕ, ਜਹਾਜ ਚੋਕ, ਮੰਡੀ ਚੋਕ ਹੁੰਦੀ ਹੋਈ ਫਾਟਕੋ ਪਾਰ, ਮਾਨ ਡੇਅਰੀ ਦੇ ਲਾਗੇ ਲਗੇ ਖੁਲੇ ਪੰਡਾਲ ਵਿੱਚ ਜਾਏਗੀ | ਉਸ ਤੋ ਬਾਅਦ ਗੁਰੂ ਮਹਾਰਾਜ ਜੀ ਪੰਡਾਲ ਵਿੱਚ ਸਾਰੀ ਸੰਗਤ ਨੂੰ ਦਰਸ਼ਨ ਦੇਣਗੇ। ਗੁਰੂ ਮਹਿਮਾ ਦਾ ਗੁਣਗਾਨ ਕਰਨ ਲਈ ਪੰਜਾਬ ਦੇ ਕਈ ਮਸ਼ਹੂਰ ਕਲਾਕਾਰ ਪਹੁੰਚ ਰਹੇ ਹਨ। ਸੇਵਾਦਾਰਾਂ ਨੇ ਸਾਰੇ ਸ਼ਹਿਰ ਦੇ ਧਾਰਮਿਕ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਵੱਧ ਚੜ੍ ਕੇ ਸਹਿਯੋਗ ਕਰੋ ਅਤੇ ਸ਼ੋਭਾ ਯਾਤਰਾ ਦੀ ਰੌਣਕ ਨੂੰ ਵਧਾਓ ਇਸ ਮੌਕੇ ਮੌਜੂਦ ਅਰਜੁਨ ਮੇਹਰਾਂ, ਨਰੇਸ਼ ਕਾਲੀਆਂ, ਅਮਨ, ਰਾਕੇਸ਼, ਕੁਕੂ, ਜੁਗੂ, ਵਿਪਨ, ਅਜੇ, ਸੁਬਾਸ਼, ਸਾਬੀ, ਧਰੁਵ, ਅਜੇ, ਕਮਲ, ਡਿਮਪਲ, ਨਨਾ, ਪ੍ਰਦੀਪ, ਆਦਿ ਮੌਜੂਦ ਸਨ।


