ਬਿਨਾਂ ਤਜਰਬਾ ਸੰਘਰਸ ਕਮੇਟੀ ਵੱਲੋਂ ਤਨਖਾਹਾਂ ਨੂੰ ਲੈਕੇ ਜੁਆਇੰਟ ਫੋਰਮ ਨੂੰ ਦਿੱਤਾ ਗਿਆ ਸੱਦਾ ਪੱਤਰ
ਪਟਿਆਲਾ, ਗੁਰਦਾਸਪੁਰ, 27 ਦਸੰਬਰ (ਸਰਬਜੀਤ ਸਿੰਘ)– ਸੂਬਾਈ ਆਗੂ ਰਾਜ ਕੰਬੋਜ ਨੇ ਦੱਸਿਆ ਕਿ ਜਰਨਲ ਸਕੱਤਰ ਵਿਕਰਮਜੀਤ ਦਾ ਮਰਨ ਵਰਤ ਖੁਲਵਾਉਣ ਸਮੇਂ ਡੀਸੀ ਸਾਹਿਬਾ ਵੱਲੋਂ 2 ਦਿਨਾਂ ‘ਚ ਪੈਨਲ ਮੀਟਿੰਗ ਦਾ ਪੱਤਰ ਦੇਣ ਦਾ ਭਰੋਸਾ ਦਿੱਤਾ ਸੀ, ਪਰ ਅੱਜ 5 ਦਿਨ ਬੀਤ ਜਾਣ ਤੋਂ ਬਾਅਦ ਵੀ ਪਟਿਆਲਾ ਪ੍ਰਸ਼ਾਸਨ ਵੱਲੋ ਉਨ੍ਹਾਂ ਨੂੰ ਪੈਨਲ ਮੀਟਿੰਗ ਦਾ ਸੱਦਾ ਪੱਤਰ ਜਾਰੀ ਨਹੀ ਕੀਤਾ ਗਿਆ। ਜਿਸ ਕਾਰਨ ਸਹਾਇਕ ਲਾਈਨਮੈਨਾਂ ਦਾ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਮੁਲਾਜ਼ਮਾਂ’ ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੀਟਿੰਗ ਦੇ ਸੰਬੰਧ ਵਿੱਚ ਕਮੇਟੀ ਨੇ ਪ੍ਰਸ਼ਾਸਨ ਤਕ ਪਹੁੰਚ ਕੀਤੀ। ਐਸਡੀਐਮ ਪਟਿਆਲਾ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੇ ਮਸਲਿਆਂ ਨੂੰ ਲੈ ਕੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਸੰਪਰਕ ਕਰਕੇ ਪੈਨਲ ਮੀਟਿੰਗ ਜਲਦ ਤੋਂ ਜਲਦ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਪੈਨਲ ਮੀਟਿੰਗ ਨਾ ਦੇਣ ਦਾ ਮੁੱਖ ਕਾਰਨ ਛੁੱਟੀਆਂ ਦੱਸਿਆਂ। ਕਿਹਾ ਕਿ ਮੀਟਿੰਗ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਸਹਾਇਕ ਲਾਈਨਮੈਨਾਂ ਦੀਆਂ ਤਨਖਾਹਾਂ ਦੇ ਮਸਲੇ ਨੂੰ ਜਲਦੀ ਹੱਲ ਕੀਤਾ ਜਾਵੇ।
ਕਮੇਟੀ ਵੱਲੋਂ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਕਰਦਾ ਹੈ ਤਾਂ ਸਹਾਇਕ ਲਾਈਨਮੈਨਾਂ ਵੱਲੋ ਪ੍ਰਸਾਸ਼ਨ ਤੇ ਪਾਵਰਕਾਮ ਖਿਲਾਫ਼ ਤਿੱਖਾ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਅਤੇ ਇਹ ਸੰਘਰਸ਼ ਗੁਪਤ ਰਹਿਣਗੇ। ਉਨ੍ਹਾਂ ਦੱਸਿਆ ਕਿ ਸਾਰੇ ਮੁਲਾਜ਼ਮ ਸ਼ਾਂਤਮਈ ਢੰਗ ਨਾਲ ਇਸ ਮਸਲੇ ਦਾ ਹੱਲ ਚਾਹੁੰਦੇ ਹਨ ਪਰ ਪ੍ਰਸ਼ਾਸਨ ਅਤੇ ਮੈਨੇਜਮੈਂਟ ਸਹਾਇਕ ਲਾਈਨਮੈਨਾਂ ਨੂੰ ਤਿੱਖੇ ਸੰਘਰਸ਼ ਦੇ ਰਾਹ ‘ਤੇ ਤੁਰਨ ਨੂੰ ਮਜਬੂਰ ਨਾ ਕਰੇ, ਨਹੀਂ ਤਾਂ ਇਸ ਦੇ ਸਿੱਟੇ ਬੜੇ ਭਿਆਨਕ ਨਿਕਲਣਗੇ।
ਪ੍ਰਸ਼ਾਸਨ ਨਾਲ ਗੱਲਬਾਤ ਕਰਨ ਸਮੇਂ ਸਹਾਇਕ ਲਾਈਨਮੈਨਾਂ ਨੂੰ ਸਮਰਥਨ ਦੇਣ ਪਹੁੰਚੇ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੈਨੇਜਮੈਂਟ ਆਪਣਾ ਅੜੀਅਲ ਵਿਵਹਾਰ ਤੇ ਕਾਇਮ ਰਹਿ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਮਸਲਿਆਂ ਨੂੰ ਹੱਲ ਨਹੀ ਕਰਦੀ ਜਾਂ ਕਿਸੇ ਵੀ ਵਜਾਹ ਨਾਲ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ ਉਨ੍ਹਾਂ ਵੱਲੋਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਪਾਵਰਕਾਮ ਅਤੇ ਪ੍ਰਸਾਸਨ ਖਿਲਾਫ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਪਾਵਰਕਾਮ ਦੇ ਤਿੰਨਾਂ ਗੇਟਾਂ ਨੂੰ ਜਿੰਦਰੇ ਲਗਾ ਦਿੱਤੇ ਜਾਣਗੇ ਅਤੇ ਮਸਲਿਆਂ ਨੂੰ ਹੱਲ ਕਰਵਾਕੇ ਹੀ ਦਮ ਲਵਾਂਗੇ।
ਇਸ ਪੱਕੇ ਮੋਰਚੇ ਵਿੱਚ ਆਈ.ਟੀ.ਆਈ. ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਅਵਤਾਰ ਸ਼ੇਰਗਿੱਲ ਨੇ ਸਿਰਕਤ ਕੀਤੀ। ਉਨ੍ਹਾਂ ਇਸ ਮੋਰਚੇ ਵਿਚ ਸ਼ਮੂਲੀਅਤ ਕਰ ਰਹੇ ਸਾਰੇ ਸਹਾਇਕ ਲਾਈਨਮੈਨਾਂ ਦੀ ਸ਼ਲਾਘਾ ਕਰਦਿਆਂ ਕਿ ਬਹੁਤ ਹੀ ਜਜ਼ਬੇ ਵਾਲੇ ਸਾਥੀ ਨੇ ਜੋ ਪੋਹ ਦੇ ਠੰਡੇ ਦਿਨਾਂ ‘ਚ ਆਪਣੇ ਹੱਕਾਂ ਲਈ ਸੰਘਰਸ਼ ਲੜ ਰਹੇ ਹਨ ਅਤੇ ਹਿਮਾਇਤ ਕਰਦਿਆ ਕਿਹਾ ਕਿ ਅਸੀ ਆਪਣੇ ਕੇਡਰ ਨਾਲ ਖੜ੍ਹੇ ਹਾਂ। ਸੰਘਰਸਾਂ ਵਿੱਚੋ ਲੰਘੇ ਸੀਨੀਅਰ ਸਾਥੀ ਜਿੰਨਾ ਆਪਣੇ ਤਨ’ ਤੇ ਹੰਢਾਏ ਤਜਰਬਿਆਂ’ ਨੂੰ ਸਾਥੀਆਂ ਨਾਲ ਸਾਂਝਾ ਕੀਤਾ।
ਇਸ ਸੰਘਰਸ ਵਿਚ ਪੀ.ਐਸ.ਈ.ਬੀ. ਇੰਪਲਾਇਜ਼ ਜੁਆਇੰਟ ਫੋਰਮ ਦੇ ਸਾਬਕਾ ਜਰਨਲ ਸੈਕਟਰੀ ਕਰਮਚੰਦ ਭਾਰਦਵਾਜ, ਜਰਨਲ ਸੈਕਟਰੀ ਹਰਪਾਲ ਸਿੰਘ ਅਤੇ ਪੀ.ਐਸ.ਈ.ਬੀ. ਇੰਪਲਾਇਜ਼ ਫੈਡਰੇਸ਼ਨ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਔਲਖ, ਮੀਤ ਪ੍ਰਧਾਨ ਲੱਲੂ ਰਾਮ ਅਤੇ ਕੈਸ਼ੀਅਰ ਵਿਸ਼ਵਨਾਥ ਆਗੂਆਂ ਨੇ ਸਮੂਲੀਅਤ ਕੀਤੀ ਅਤੇ ਉਨ੍ਹਾਂ ਸਰਕਾਰ ਦੀ ਕ੍ੜੇ ਸ਼ਬਦਾਂ ਵਿਚ ਨਿੰਦਿਆ ਕੀਤੀ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਸਾਰਾ ਮੁਲਾਜ਼ਮ ਵਰਗ ਸੜਕਾਂ ਤੇ ਰੁਲਣ ਲਈ ਮਜਬੂਰ ਹੈ।ਪੱਕੇ ਮੋਰਚੇ ਵਿੱਚ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਸਹਾਇਕ ਲਾਈਨਮੈਨ ਸ਼ਾਮਲ ਸਨ।
ਜਾਣਕਾਰੀ ਦਿੰਦੇ ਹੋਏ ਸੂਬਾਈ ਆਗੂ ਰਾਜ ਕੰਬੋਜ