ਦਫਤਰੀ ਸਟਾਫ ਵੱਲੋਂ ਟੈਕਨੀਸ਼ੀਅਨ ਹਰਬੰਸ ਸਿੰਘ ਨੂੰ ਦਿੱਤੀ ਵਿਦਾਇਗੀ ਪਾਰਟੀ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 21 ਦਸੰਬਰ (ਸਰਬਜੀਤ ਸਿੰਘ)– ਹਰਬੰਸ ਸਿੰਘ ਟੈਕਨੀਸ਼ੀਅਨ ਗਰੇਡ 2 ਨੂੰ 31 ਦਸੰਬਰ ਰਿਟਾਇਰ ਹੋਣ ਤੇ ਅੱਜ ਵਿਦਾਇਗੀ ਪਾਰਟੀ ਕੀਤੀ ਗਈ ਇਸ ਵਿਦਾਇਗੀ ਪਾਰਟੀ ਚ ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨਕ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਬਿੱਕਰ ਸਿੰਘ ਮਾਖਾ ਜ਼ਿਲ੍ਹਾ ਜਨਰਲ ਸਕੱਤਰ ਹਿੰਮਤ ਸਿੰਘ ਦੂਲੋਵਾਲ ਸੁਖਵਿੰਦਰ ਸਿੰਘ ਸਰਦੂਲਗੜ੍ਹ ਇਕੱਬਾਲ ਸਿੰਘ ਆਲੀਕੇ ਗੁਰਸੇਵਕ ਸਿੰਘ ਭੀਖੀ ਜਸਪ੍ਰੀਤ ਸਿੰਘ ਮਾਨਸਾ ਰਾਜ ਕੁਮਾਰ ਬੱਪੀਆਣਾ ਬਾਰੂ ਖਾਂ ਭੀਖੀ ਸੂਬਾਈ ਆਗੂ ਜਸਮੇਲ ਸਿੰਘ ਅਤਲਾ ਭਰਾਤਰੀ ਜਥੇਬੰਦੀ ਦੇ ਆਗੂ ਜਗਦੇਵ ਸਿੰਘ ਘੁਰਕਣੀ ਬਾਬੂ ਸਿੰਘ ਫਤਿਹਪੁਰ ਦਰਸ਼ਨ ਸਿੰਘ ਨੰਗਲ ਕਲਾਂ ਸੁਖਦੇਵ ਸਿੰਘ ਕੋਟਲੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ ਡੀ ਓ ਕਰਮਜੀਤ ਸਿੰਘ ਖੋਖਰ ਕਲਾਂ ਐਸ ਡੀ ਓ। ਸੁਮਿਤ ਕੁਮਾਰ ਐਸ ਡੀ ਓ ਵਿਸ਼ਾਲ ਗਰਗ ਜੇ ਈ ਸਾਹਿਬਾਨ ਦਫਤਰੀ ਸਟਾਫ ਦੋਸਤ ਮਿੱਤਰ ਰਿਸ਼ਤੇ ਦਾਰ ਸ਼ਾਮਲ ਸਨ ਸਾਥੀ ਹਰਬੰਸ ਸਿੰਘ ਨੇ ਵਿਭਾਗ ਵਿਚ 29ਸਾਲ। ਬੇਦਾਗ਼ ਸੇਵਾ ਕੀਤੀ ਸਾਥੀ ਜੀ ਨੇ ਮੁਲਾਜ਼ਮ ਸੰਘਰਸ਼ਾਂ ਮਜ਼ਦੂਰਾਂ ਮਜ਼ਦੂਰਾਂ ਦੇ ਸੰਘਰਸ਼ਾਂ ਤੇ ਕਿਸਾਨਾਂ ਦੇ ਸੰਘਰਸ਼ਾਂ ਵਧ ਚੜ ਕੇ ਭਾਗ ਲੈਂਦੇ ਰਹੇ ਹਨ ਸਾਥੀ ਜੀ ਦੋ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਹਨ ਜੋ ਕਿ ਕਨੇਡਾ ਵਿੱਚ ਸੈਟ ਹਨ ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦਿਆਂ ਬੁਲਾਰੇ ਸਾਥੀਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਆਸ਼ਾ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਘੱਟੋ ਘੱਟ ਉਜ਼ਰਤ 26000ਕੀਤੀ ਜਾਵੇ ਇਸ ਵਿਦਾਇਗੀ ਪਾਰਟੀ ਵਿਚ ਕੁਲਵਿੰਦਰ ਸਿੰਘ ਉੱਡਤ ਏਟਕ ਜਥੇਬੰਦੀ ਦੇ ਸੂਬਾਈ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ

Leave a Reply

Your email address will not be published. Required fields are marked *