ਸੀਸ ਭੇਂਟ ਨਗਰ ਕੀਰਤਨ ਨੂੰ ਭਾਈ ਚਾਵਲਾਂ ਮੈਂਬਰ ਨੇ ਸਿਰੋਪਾਓ ਬਖਸ਼ਿਸ਼ ਕੀਤੇ ਅਤੇ ਐਸ.ਐਸ.ਪੀ ਰੋਪੜ੍ਹ ਨੇ ਸਲਾਮੀ ਦੇ ਕੇ ਅਨੰਦਪੁਰ ਸਾਹਿਬ ਨੂੰ ਰਵਾਨਾ ਕੀਤਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 21 ਦਸੰਬਰ (ਸਰਬਜੀਤ ਸਿੰਘ)– ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹਾਦਤੀ ਪਾਵਨ ਪਵਿੱਤਰ ਸੀਸ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਾਹਿਬ ਜੀ ਨੂੰ ਦਿੱਲੀ ਤੋਂ ਪੈਦਲ ਯਾਤਰਾ ਰਾਹੀਂ ਭੇਂਟ ਕਰਕੇ ਰੰਘਰੇਟੇ ਗੁਰ ਬੇਟੇ ਦਾ ਇਤਿਹਾਸਕ ਵਰਦਾਨ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ( ਭਾਈ ਜੈਤਾ) ਦੀ ਇਸ ਅਨੋਖੀ ਤੇ ਮਹਾਨ ਕੁਰਬਾਨੀ ਨੂੰ ਲੋਕਾਈ ਸਾਹਮਣੇ ਲਿਆਉਣ ਹਿੱਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਕੌਮੀ ਫੁਲਵਾੜੀ ਵੱਲੋਂ ਹਰ ਸਾਲ ਦਿੱਲੀ ਤੋਂ ਜਿੰਨਾ ਰਾਹੀਂ ਸੀਸ ਲਿਆਂਦਾ ਗਿਆ ਉਹਨਾਂ ਸਾਰੇ ਪੜਾਵਾਂ ਰਾਹੀਂ ਗੁਰਦੁਆਰਾ ਸੀਸ ਗੰਜ ਚਾਂਦਨੀ ਚੌਕ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਸੀਸ ਭੇਂਟ ਨਗਰ ਕੀਰਤਨ ਸਜਾਉਣ ਦੀ ਇੱਕ ਲਹਿਰ ਚਲਾਈ ਹੋਈ ਹੈ ਅਤੇ ਇਸੇ ਹੀ ਲਹਿਰ ਦੀ ਕੜੀ ਤਹਿਤ ਨਗਰ ਅੱਜ ਚੌਥੇ ਦਿਨ ਵਿੱਚ ਕੀਰਤਪੁਰ ਸਾਹਿਬ ਪਹੁੰਚਿਆ ਅਤੇ ਰਾਤ ਇਥੇ ਹੀ ਵਿਸ਼ਰਾਮ ਕਰਨ ਕੀਤਾ ,ਅੱਜ ਸਵੇਰ ਦੇ ਦੀਵਾਨਾ ਦੀ ਸਮਾਪਤੀ ਅਰਦਾਸ ਤੋਂ ਉਪਰੰਤ ਐਸ.ਜੀ.ਪੀ.ਸੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਨਗਰ ਕੀਰਤਨ’ਚ ਸ਼ਾਮਲ ਪੰਜ ਪਿਆਰਿਆਂ ਤੇ ਹੋਰ ਪ੍ਰਬੰਧਕਾਂ ਸੀਰੀਪਾਓ ਬਖਸ਼ਿਸ਼ ਕੀਤੇ ਅਤੇ ਐਸ.ਐਸ.ਪੀ ਰੋਪੜ੍ਹ ਨੇ ਸੀਸ ਭੇਂਟ ਨਗਰ ਕੀਰਤਨ ਨੂੰ ਸਰਕਾਰੀ ਪੁਲਿਸ ਸਲਾਮੀ ਦੇਣ ਤੋਂ ਉਪਰੰਤ ਅਨੰਦਪੁਰ ਸਾਹਿਬ ਜਾਣ ਵਾਸਤੇ ਅਗਲੇ ਪੜਾਅ ਲਈ ਰਵਾਨਾ ਕੀਤਾ।

ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਸੀਸ ਭੇਂਟ ਨਗਰ ਕੀਰਤਨ ਦੇ ਮੀਡੀਆ ਇਨਚਾਰਜ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਨਗਰ ਕੀਰਤਨ ਕੀਰਤਪੁਰ ਬਿਬਾਣਗੜ ਸਾਹਿਬ ਤੋਂ ਹੁੰਦਾ ਹੋਇਆ ਸਤਿ ਨਾਮੁ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਅਤੇ ਕੱਲ 21 ਦਸੰਬਰ ਨੂੰ ਨਗਰ ਕੀਰਤਨ ਦੇ ਪੰਜਵੇਂ ਤੇ ਆਖਰੀ ਪੜਾਅ’ਚ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਤਪ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਖੇ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਛੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ, ਇਸ ਮੌਕੇ ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਐਸ ਐਸ ਪੀ ਰੋਪੜ ਡੀ ਐਸ ਪੀ ਅਨੰਦਪੁਰ ਸਾਹਿਬ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੋਂ ਇਲਾਵਾ ਕਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਸਮੇਤ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਸੁਖਪਾਲ ਸਿੰਘ, ਜਥੇਦਾਰ ਸ਼ਮਸ਼ੇਰ ਸਿੰਘ ਬਟਾਲਾ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਜਥੇਦਾਰ ਸਤਨਾਮ ਸਿੰਘ ਖਾਪੜਖੇੜੀ, ਜਥੇਦਾਰ ਪ੍ਰਗਟ ਸਿੰਘ, ਜਥੇਦਾਰ ਬਲਦੇਵ ਸਿੰਘ ਮੁਸਤਫ਼ਾ ਬਾਦ, ਜਥੇਦਾਰ ਸਤਨਾਮ ਸਿੰਘ ਖਾਪੜਖੇੜੀ, ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਸ੍ਰ ਸੰਤੋਖ ਸਿੰਘ ਗੁਮਟਾਲਾ ਬਾਬਾ ਸੋਨੋ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਨੇ ਸੀਸ ਭੇਟ ਨਗਰ ਕੀਰਤਨ ‘ਚ ਹਾਜ਼ਰੀ ਲਵਾਈ।

ਸੀਸ ਭੇਂਟ ਨਗਰ ਕੀਰਤਨ ਨੂੰ ਕੀਰਤਪੁਰ ਸਾਹਿਬ ਤੋਂ ਰਵਾਨਾ ਕਰਨ ਮੌਕੇ ਐਸ ਐਸ ਪੀ ਰੋਪੜ, ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ SGPC, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨ ।

Leave a Reply

Your email address will not be published. Required fields are marked *