ਗੁਰਦਾਸਪੁਰ, 26 ਨਵੰਬਰ ( ਸਰਬਜੀਤ ਸਿੰਘ)– ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552 ਵੇਂ ਪ੍ਰਕਾਸ਼ ਦਿਹਾੜੇ ਅਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਵਿਖੇ ਪੰਜ ਰੋਜ਼ਾ ਗੁਰਮਤਿ ਸਮਾਗਮ 17 ਤੋਂ 21 ਨਵੰਬਰ ਤਕ ਬਹੁਤ ਹੀ ਸ਼ਰਧਾ ਭਾਵਨਾਵਾਂ ਅਤੇ ਚਾਵਾਂ ਨਾਲ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸੰਯੋਗ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸਮੇਤ ਸਰਪ੍ਰਸਤ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਵੱਡੇ ਪ੍ਰਬੰਧਾਂ ਹੇਠ ਵੱਡੀ ਪੱਧਰ ਤੇ ਕਰਵਾਇਆ ਗਿਆ ,ਜਿਸ ਵਿੱਚ 24 ਅਖੰਡ ਪਾਠਾਂ ਦੇ ਸੰਪੂਰਨ ਭੋਗ ਅਤੇ ਧਾਰਮਿਕ ਦੀਵਾਨ ਸਜਾਏ ਗਏ।
,21 ਗਰੀਬ ਲੜਕੀਆਂ ਦੇ ਅਨੰਦ ਕਾਰਜ ਹਰਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਚਾਰ ਲਾਵਾਂ ਦਾ ਪਾਠ ਕਰਕੇ ਸੰਪੂਰਨ ਕਰਵਾਏ ਪ੍ਰਬੰਧਕਾਂ ਵੱਲੋਂ ਸਭਨਾਂ ਨੂੰ ਦਾਜ ਵਜੋਂ ਲੜਕੀ ਨੂੰ ਗਹਿਣਾ,ਲੜਕੇ ਨੂੰ ਘੜੀ ,ਸੂਫਾ ,ਅਲਮਾਰੀ , ਸਾਇਕਲ, ਪੰਜ ਬਿਸਤਰੇ ਅਤੇ ਬਰਤਨ ਸੂਟ ਆਦਿ ਭੇਂਟ ਕੀਤੇ ਗਏ ,ਲੜਕਿਆਂ ਦੇ ਓਪਨ ਕਬੱਡੀ, ਬਾਲੀਵਾਲ ਤੇ ਬੈਲ ਗੱਡੀਆਂ ਦੇ ਮੈਚ ਕਰਵਾਏ ਗਏ,ਜਿਸ ਵਿੱਚ ਕਬੱਡੀ, ਵਾਲੀਬਾਲ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਦੇ ਜੇਤੂਆਂ ਨੂੰ 51,31 ਤੇ 21 ਹਜ਼ਾਰ ਨਗਰ ਦਿਤੇ ਗਏ ਅਤੇ ਬੈਲ ਗੱਡੀਆਂ ਦੇ ਪਹਿਲੇ 12 ਜੇਤੂਆਂ ਨੂੰ 31 ਹਜ਼ਾਰ ਤੋਂ ਦੋ ਕੇ ਬਾਰਵੇਂ ਸਥਾਨ ਤੇ ਆਉਣ ਵਾਲਿਆ ਨੂੰ 11 ਹਜ਼ਾਰ ਰੁਪਏ ਭੇਟ ਕੀਤੇ ਗਏ, ਅੱਖਾਂ ਦਾ ਮੁਫ਼ਤ ਕੈਂਪ ਲਾ ਕੇ ਫਰੀ ਐਨਕਾਂ, ਫ੍ਰੀ ਲੈਨਜ ਅਤੇ ਫ੍ਰੀ ਓਪਰੇਸ਼ਨ ਦੇ ਨਾਲ ਨਾਲ ਆਏ ਸਮੂਹ ਸੰਤਾਂ ਮਹਾਪੁਰਸ਼ਾਂ ਤੇ ਧਾਰਮਿਕ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ’ਚ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਵਰਤਾਉਣ ਵਰਗੇ ਮਹਾਨ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਤਨੋਂ ਮਨੋਂ ਤੇ ਧਨੋ ਸੰਯੋਗ ਦੇਣ ਵਾਲੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਸ਼ਰਧਾਲੂਆਂ ਦਾ ਸਮਾਗਮ ਦੇ ਮੁੱਖ ਪ੍ਰਬੰਧਕ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ, ਸਰਪ੍ਰਸਤ ਸੰਤ ਬਾਬਾ ਜਰਨੈਲ ਸਿੰਘ, ਡਾਕਟਰ ਅਮਰਜੋਤ ਸਿੰਘ ਸੰਧੂ, ਬੀਬੀ ਕਰਮਜੀਤ ਕੌਰ ਸੰਧੂ, ਕਾਰੋਬਾਰੀ ਸਰਦਾਰ ਗਰੇਵਾਲ ਲੁਧਿਆਣਾ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਆਦਿ ਸਮਾਗਮ ਦੇ ਪ੍ਰਬੰਧਕਾਂ ਨੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਕਿ ਸਾਨੂੰ ਪੂਰੀ ਆਸ ਹੈ ਤੁਸੀਂ ਅੱਗੇ ਤੋਂ ਵੀ ਅਜਿਹੇ ਧਾਰਮਿਕ ਅਤੇ ਸਮਾਜਿਕ ਕਾਰਜਾਂ ਲਈ ਸਾਡਾ ਹਰ ਤਰ੍ਹਾਂ ਨਾਲ ਸੰਯੋਗ ਦਿੰਦੇ ਰਹੋਗੇ ਤਾਂ ਕਿ ਅਸੀਂ ਅਜਿਹੇ ਕਾਰਜ ਹੋਰ ਵੀ ਉਤਸ਼ਾਹਿਤ ਨਾਲ਼ ਕਰਦੇ ਰਹੀਏ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ,ਬਿਆਨ’ਚ ਬਾਬਾ ਸੁਖਵਿੰਦਰ ਸਿੰਘ ਮੁੱਖ ਬੁਲਾਰੇ ਸੰਤ ਸਮਾਜ ਅਤੇ ਮੁੱਖ ਪ੍ਰਬੰਧਕ ਨੇ ਜਿਥੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552 ਵੇਂ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਅੱਗੇ ਤੋਂ ਵੀ ਸਾਨੂੰ ਅਜਿਹੇ ਸਮਾਜ ਭਲਾਈ ਦੇ ਕੰਮਾਂ ਲਈ ਪੂਰਾ ਪੂਰਾ ਸੰਯੋਗ ਦਿੱਤਾ ਜਾਵੇ ,ਤਾਂ ਕਿ ਅਸੀਂ ਅਜਿਹੇ ਸਮਾਗਮ ਅੱਗੇ ਤੋਂ ਹੋਰ ਵੀ ਉਤਸ਼ਾਹ ਨਾਲ ਕਰਦੇ ਰਹੀਏ। ਬਾਬਾ ਸੁਖਵਿੰਦਰ ਸਿੰਘ ਜੀ ਨੇ ਫਿਲੌਰ ਦੇ ਐਸ ਡੀ ਐਮ,ਇਨਸਪੈਕਟਰ ਉਲੰਪਿਕ ਪਲੇਰ ਤੇ ਹੋਰ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ।