ਚੰਡੀਗੜ੍ਹ, ਗੁਰਦਾਸਪੁਰ, 26 ਨਵੰਬਰ (ਸਰਬਜੀਤ ਸਿੰਘ)- ਸੱਤਾਧਾਰੀ ਕਾਰਪੋਰੇਟੀ ਤਾਕਤ ਦੇ ਪਹਾੜ ਨੂੰ ਤੋੜਕੇ ਉਹ ਜਮਹੂਰੀਅਤ ਸਾਂਝੀਵਾਲਤਾ ਤੇ ਹੱਕ ਸੱਚ ਦੀ ਲੜਾਈ ਜਿੱਤੇ ਸਨ ਤੇ ਗਲਤ ਖੇਤੀ ਕਾਨੂੰਨ ਵਾਪਸ ਕਰਵਾਏ ਹਨ। ਸਰਕਾਰ ਵਲੋਂ ਉਸ ਸਮੇਂ ਮੰਨੀਆਂ ਐੱਮ ਐੱਸ ਪੀ ਤੇ ਹੋਰ ਮੰਗਾਂ ਲਾਗੂ ਨਾ ਕਰਨ ਕਰਕੇ ਕਿਸਾਨਾਂ ਨੂੰ ਅੱਜ ਤੋਂ 3 ਦਿਨ ਲਈ ਫਿਰ ਪੂਰੇ ਦੇਸ਼ ਵਿੱਚ ਸੜਕਾਂ ‘ਤੇ ਉਤਰਨਾ ਪੈ ਰਿਹਾ ਹੈ – ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਤੁਰੰਤ ਲਾਗੂ ਕਰਨ।


