ਸਰਵਸੰਮਤੀ ਨਾਲ ਅਸ਼ਵਨੀ ਫੱਜੂਪੁਰ ਜ਼ਿਲ੍ਹਾ ਪ੍ਰਧਾਨ ਤੇ ਸੁਖਦੀਪ ਸਿੰਘ ਜੌਲੀ ਜਨਰਲ ਸਕੱਤਰ ਬਣੇ
ਗੁਰਦਾਸਪੁਰ 18 ਨਵੰਬਰ (ਸਰਬਜੀਤ ਸਿੰਘ )– ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੀਆਂ ਪੂਰੇ ਪੰਜਾਬ ਵਿੱਚ ਹੋ ਰਹੀਆਂ ਜਥੇਬੰਧਕ ਚੌਣਾਂ ਦੇ ਸੰਬੰਧ ਵਿੱਚ ਐਲੀਮੈਂਟਰੀ ਟੀਚਰਜ ਯੂਨੀਅਨ ਜ਼ਿਲ੍ਹਾਂ ਇਕਾਈ ਗੁਰਦਾਸਪੁਰ ਦੀ ਚੌਣ ਸਫ਼ਲਤਾ ਪੂਰਵਕ ਸੰਪੰਨ ਹੋ ਗਈ। ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਹਰਜਿੰਦਰਪਾਲ ਸਿੰਘ ਪੰਨੂੰ ਦੀ ਯੋਗ ਅਗਵਾਈ ਵਿੱਚ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਹੋਈ ਜਿਸ ਵਿੱਚ ਸੂਬਾਈ ਆਗੂ ਨਰੇਸ਼ ਕੁਮਾਰ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਹਰਪ੍ਰੀਤ ਸਿੰਘ ਪਰਮਾਰ,ਮਲਕੀਤ ਸਿੰਘ ਕਾਹਨੂੰਵਾਨ, ਪ੍ਰਭਜੋਤ ਸਿੰਘ ਦੂਲਾਨੰਗਲ, ਪੰਕਜ ਅਰੋੜਾ ਅਤੇ ਰਛਪਾਲ ਸਿੰਘ ਉਦੋਕੇ ਦੀ ਹਾਜ਼ਰੀ ਵਿੱਚ ਸਰਵਸੰਮਤੀ ਨਾਲ ਅਸ਼ਵਨੀ ਫੱਜੂਪੁਰ ਪ੍ਰਧਾਨ ਤੇ ਸੁਖਦੀਪ ਸਿੰਘ ਜੌਲੀ ਨੂੰ ਜਨਰਲ ਸਕੱਤਰ ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ:) ਇਕਾਈ ਗੁਰਦਾਸਪੁਰ ਚੁਣਿਆ ਗਿਆ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਜਥੇਬੰਦੀ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਇਕੱਤੀ ਮੈਂਬਰੀ ਕਮੇਟੀ ਦੀ ਚੌਣ ਵੀ ਕੀਤੀ ਗਈ ਹੈ , ਜਿਸ ਵਿੱਚ ਨਿਸ਼ਾਨ ਸਿੰਘ ਖਾਨਪੁਰ ਤੇ ਗੁਰਿੰਦਰਜੀਤ ਸਿੰਘ ਜੱਜੀ ਉੱਪ ਪ੍ਰਧਾਨ, ਸਤਬੀਰ ਸਿੰਘ ਕਾਹਲੋਂ, ਰਣਜੀਤ ਸਿੰਘ ਛੀਨਾ, ਲਖਬੀਰ ਸਿੰਘ ਬਟਾਲਾ ਸੀਨੀਅਰ ਮੀਤ ਪ੍ਰਧਾਨ , ਭੁਪਿੰਦਰ ਸਿੰਘ ਦਿਓ , ਪਰਮਜੀਤ ਸਿੰਘ ਲੁਬਾਣਾ , ਸੰਜੀਵ ਗੁਪਤਾ, ਕੁਲਵਿੰਦਰ ਸਿੰਘ ਰਿਆੜ, ਗੁਰਵਿੰਦਰ ਸੈਣੀ, ਵਿਸ਼ਾਲ ਕੁਮਾਰ, ਸਰਬਿੰਦਰ ਸਿੰਘ ਟਿਪਸੀ ਮੀਤ ਪ੍ਰਧਾਨ , ਦੀਪਕ ਸ਼ਰਮਾ ਅਤੇ ਜੀਵਨ ਲਾਲ ਨੂੰ ਸਕੱਤਰ, ਗਗਨਦੀਪ ਸਿੰਘ ਨੂੰ ਪ੍ਰੈੱਸ ਸਕੱਤਰ, ਵਰਿੰਦਰ ਕੁਮਾਰ ਤੇ ਸੱਤਪਾਲ ਨੂੰ ਵਿੱਤ ਸਕੱਤਰ , ਸੁਖਵੰਤ ਸਿੰਘ ਕਲਾਨੌਰ ਤੇ ਰਜਿੰਦਰ ਸਿੰਘ ਭੰਬੋਈ ਨੂੰ ਜਥੇਬੰਦਕ ਸਕੱਤਰ, ਰਜਿੰਦਰ ਸਿੰਘ ਤੇ ਰਾਮ ਸਿੰਘ ਬਟਾਲਾ ਨੂੰ ਮੁੱਖ ਬੁਲਾਰਾ, ਭੁਪਿੰਦਰ ਸਿੰਘ ਪੱਡਾ , ਗੁਰਪ੍ਰੀਤ ਸਿੰਘ ਬਾਜਵਾ ਤੇ ਜਤਿੰਦਰ ਸਿੰਘ ਢਡਿਆਲਾ ਨਜ਼ਾਰਾ ਨੂੰ ਪ੍ਰਚਾਰ ਸਕੱਤਰ, ਰਵੀ ਸ਼ੰਕਰ ਤੇ ਵਿੱਦਿਆਪਾਲ ਸਿੰਘ ਨੂੰ ਤਾਲਮੇਲ ਸਕੱਤਰ ਬਣਾਇਆ ਹੈ। ਇਸ ਦੌਰਾਨ ਨਰੇਸ਼ ਕੁਮਾਰ ਪਨਿਆੜ, ਲਖਵਿੰਦਰ ਸਿੰਘ ਸੇਖੋਂ , ਹਰਪ੍ਰੀਤ ਸਿੰਘ ਪਰਮਾਰ,ਮਲਕੀਤ ਸਿੰਘ ਕਾਹਨੂੰਵਾਨ, ਪ੍ਰਭਜੋਤ ਸਿੰਘ ਦੂਲਾਨੰਗਲ, ਪੰਕਜ ਅਰੋੜਾ ਅਤੇ ਰਛਪਾਲ ਸਿੰਘ ਉਦੋਕੇ , ਮਨਜਿੰਦਰ ਸਿੰਘ ਢਿਲੋਂ ਆਦਿ ਆਗੂਆਂ ਦੀ ਸਲਾਹਕਾਰ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਈ.ਟੀ.ਟੀ. ਯੂਨੀਅਨ ਦੇ ਪ੍ਰਧਾਨ ਓਂਕਾਰ ਸਿੰਘ, ਰਾਜਦਵਿੰਦਰ ਕਲੇਰ, ਗੁਰਮਿੰਦਰ ਸਿੰਘ, ਸੈਂਟਰ ਮੁੱਖ ਅਧਿਆਪਕ ਰਜਿੰਦਰਜੀਤ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਪੰਜਾਬ ਸਿੰਘ, ਕੁਲਦੀਪ ਸਿੰਘ ਪੈਰੋਸ਼ਾਹ, ਸ਼ੁਸ਼ੀਲ ਕੁਮਾਰ, ਗੁਰਜੰਟ ਸਿੰਘ ਐਨੋਕੋਟ, ਨਰੇਸ਼ ਕੁਮਾਰ ਨਸੀਰਪੁਰ, ਅਮਿਤ ਸਿੰਘ, ਜਸਪਿੰਦਰ ਸਿੰਘ ਬਸਰਾ, ਰਾਜ ਕੁਮਾਰ, ਸਤਿੰਦਰਜੀਤ, ਧਰਮਿੰਦਰ ਸਿੰਘ, ਕਰਮਜੀਤ ਸਿੰਘ, ਪਵਨ ਕੁਮਾਰ, ਅੰਮ੍ਰਿਤਬੀਰ ਸਿੰਘ, ਰਜੇਸ਼ ਮਲਹੋਤਰਾ, ਰਣਧੀਰ ਸਿੰਘ, ਰਜਿੰਦਰ ਸਿੰਘ ਹਰਗੋਬਿੰਦਪੁਰ, ਮੁਕੇਸ਼ ਸ਼ਰਮਾ, ਪਰਮਿੰਦਰ ਦਿੰਘ, ਸਿਮਰਨ ਸਿੰਘ, ਜਸਵਿੰਦਰ ਸਿੰਘ ਸਮੇਤ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਦੇ ਅਧਿਆਪਕ ਹਾਜਰ ਸਨ।