ਗੁਰਦਾਸਪੁਰ, 18 ਨਵੰਬਰ (ਸਰਬਜੀਤ ਸਿੰਘ)– ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਦਿਵਸ ਅਤੇ ਸਵਰਗੀ ਮਾਤਾ ਪ੍ਰਕਾਸ਼ ਕੌਰ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਵਿਖੇ ਸਲਾਨਾ ਛੇ ਰੋਜ਼ਾ ਗੁਰਮਤਿ ਸਮਾਗਮ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ 22 ਨਵੰਬਰ ਤੱਕ ਬਹੁਤ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਮਨਾਇਆ ਜਾ ਰਿਹਾ ਅਖੰਡ ਪਾਠਾਂ ਦੇ ਲੜੀਵਾਰ ਭੋਗ ਪਾਏ ਜਾਣਗੇ,ਨਗਰ ਕੀਰਤਨ ਸਜਾਇਆ ਜਾਵੇਗਾ , 21 ਗਰੀਬ ਲੜਕੀਆਂ ਦੇ ਅਨੰਦ ਕਾਰਜ ਤੇ ਧਾਰਮਿਕ ਦੀਵਾਨ ਸਜਾਇਆ ਜਾਵੇਗਾ, ਆਏਂ ਸੰਤਾਂ ਮਹਾਪੁਰਸ਼ਾਂ, ਧਾਰਮਿਕ ਬੁਲਾਰਿਆਂ ਤੇ ਹੋਰ ਪਤਵੰਤਿਆਂ ਨੂੰ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ, ਸਰਪ੍ਰਸਤ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ , ਸ੍ਰ ਗਰੇਵਾਲ ਲੁਧਿਆਣਾ, ਡਾਕਟਰ ਅਮਰਜੋਤ ਸਿੰਘ ਸੰਧੂ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਵੱਲੋਂ ਸਨਮਾਨ ਕੀਤਾ ਜਾਵੇਗਾ, ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਦਸਿਆ ਗੁਰਮਤਿ ਸਮਾਗਮ ਦੇ ਸਬੰਧ ਵਿੱਚ ਅੱਜ 21 ਲੜੀਵਾਰ ਅਖੰਡ ਪਾਠ,ਦੋ ਸੰਪਟ ਸਮੇਤ ਜਪੁਜੀ ਸਾਹਿਬ ਟੋਟਲ 24 ਅਖੰਡ ਪਾਠਾਂ ਦੇ ਪਾਠ ਅਰੰਭ ਕਰ ਦਿੱਤਾ ਗਏ ਹਨ ਅਤੇ ਕੱਲ 18 ਨਵੰਬਰ ਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਸ਼ਾਨਦਾਰ ਨਗਰ ਕੀਰਤਨ ਹਾਥੇ ਘੋੜੇ ਤੇ ਬੈਂਡ ਵਾਜਿਆਂ ਸਮੇਤ ਸ਼ੇਰੇ ਪੰਜਾਬ ਗਤਕਾ ਅਖਾੜਾ ਜਥੇਦਾਰ ਦਲਬੀਰ ਦੀ ਟੀਮ ਨਾਲ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਤੋਂ ਸਵੇਰੇ 10 ਵਜੇ ਰਵਾਨਾ ਹੋਵੇਗਾ, ਜੋਂ ਸਮੂਹ ਫਿਲੌਰ ਨੰਗਲ ਦੇ ਗੁਰੂ ਘਰਾਂ’ਚ ਨਕਮਸਤਕ ਹੁੰਦਾ ਹੋਇਆ ਵਾਪਸ ਸਿੰਘਾਂ ਸ਼ਹੀਦਾਂ ਅਲੋਵਾਲ ਪਹੁੰਚੇਗਾ, ਭਾਈ ਖਾਲਸਾ ਨੇ ਦੱਸਿਆ 19 ਨਵੰਬਰ ਨੂੰ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਲੜਕੀਆਂ ਦੇ ਅਨੰਦ ਕਾਰਜ ਹਰਮੰਦਰ ਸਾਹਿਬ ਦਾ ਕੀਰਤਨੀ ਜਥਾ ਕਰਵਾਏਗਾ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਧਾਰਮਿਕ ਬੁਲਾਰੇ ਹਾਜ਼ਰੀ ਭਰਨਗੇ,20 ਨਵੰਬਰ ਨੂੰ ਪੇਂਡੂ ਖੇਡ ਮੇਲਾ ਤੇ ਕਬੱਡੀ ਵਾਲੀਬਾਲ ਟੂਰਨਾਮੈਂਟ ਕਰਵਾਏ ਜਾਣਗੇ ਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ,ਭਾਈ ਖਾਲਸਾ ਨੇ ਦੱਸਿਆ 21 ਨਵੰਬਰ ਛੇਵੇਂ ਤੇ ਆਖਰੀ ਦਿਨ ਡਾਕਟਰ ਅਮਰਜੋਤ ਸਿੰਘ ਸੰਧੂ ਤੇ ਉਹਨਾਂ ਦੀ ਟੀਮ ਵੱਲੋਂ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਵੇਗਾ ਅਤੇ ਐਨਕਾਂ ਲੈਨਜ ਓਪਰੇਸ਼ਨ ਫ੍ਰੀ ਕੀਤੇ ਜਾਣਗੇ, ਗੁਰੂ ਕੇ ਲੰਗਰ ਬੀਬੀ ਕਰਮਜੀਤ ਕੌਰ ਸੰਧੂ ਤੇ ਉਹਨਾਂ ਦੀ ਟੀਮ ਵੱਲੋਂ ਦਿੱਨ ਰਾਤ ਲਗਾਤਾਰ ਅਟੁੱਟ ਵਰਤਾਏ ਜਾਣਗੇ, ਭਾਈ ਖਾਲਸਾ ਨੇ ਦੱਸਿਆ ਇਹਨਾਂ ਸਮਾਗਮਾਂ ਵਿੱਚ ਸਮੂਹ ਸੰਗਤਾਂ ਨੂੰ ਸੱਦਾ ਪੱਤਰ ਦਿਤਾ ਜਾਂਦਾ ਹੈ ਕਿ ਉਹ ਹਾਜ਼ਰੀਆਂ ਭਰ ਕੇ ਆਪਣਾ ਮਨੁੱਖੀ ਜੀਵਨ ਸਫਲ ਬਣਾਉਣ ਦੀ ਲੋੜ ਤੇ ਜ਼ੋਰ ਦੇਣ, ਇਹ ਅਸਥਾਨ ਫਿਲੌਰ ਤੋਂ ਸਿਰਫ ਇੱਕ ਕਿਲੋਮੀਟਰ ਦੀ ਦੂਰੀ ਪਿੰਡ ਆਲੋਵਾਲ ਵਿਖੇ ਸਥਿਤ ਹੈ ।



