ਸਰਕਾਰ ਵੱਲੋਂ ਮੁਲਾਜਮਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ- ਆਗੂ
ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਕੀਤੇ ਐਲਾਨ ਮੁਤਾਬਿਕ ਸੂਬੇ ਭਰ ਦੇ ਮਨਿਸਟੀਰੀਅਲ ਮੁਲਾਜਮ 08 ਨਵੰਬਰ ਤੋਂ 13 ਨਵੰਬਰ ਤੱਕ ਮੁਕੰਮਲ ਕਲਮਛੋੜ੍ਹ/ਕੰਪਿਊਟਰ ਬੰਦ ਹੜ੍ਹਤਾਲ ਕਰਨਗੇ, ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਚੇਅਰਮੈਨ ਸ ਰਘਬੀਰ ਸਿੰਘ ਬਡਵਾਲ ਅਤੇ ਜਿਲਾ ਪ੍ਰਧਾਨ ਸਾਵਨ ਸਿੰਘ, ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਪੀਐੱਸਐੱਮਐੱਸਯੂ ਵੱਲੋਂ ਮਨਿਸਟੀਰਅਲ ਕੇਡਰ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਪੰਜਾਬ ਸਰਕਾਰ ਦੇ ਐੱਮਐੱਲੲੈਜ ਨੂੰ ਸੌਂਪੇ ਗਏ ਸੀ, ਪ੍ਰੰਤੂ ਹੁਣ ਤੱਕ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕਰਨ, 15.01.2015 ਦਾ ਪੱਤਰ ਰੱਦ ਕਰਕੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨ਼ਖਾਹ ਅਤੇ ਭੱਤਿਆਂ ਦੀ ਅਦਾਇਗੀ ਕਰਨਾ, 17.07.2020 ਨੂੰ ਜਾਰੀ ਪੱਤਰ ਅਨੁਸਾਰ ਕੇਂਦਰੀ ਪੈਟਰਨ ਤੇ ਨਵੀਂ ਭਰਤੀ ਕਰਨ ਦਾ ਪੱਤਰ ਰੱਦ ਕਰਨਾ, 4,9,14 ਸਾਲਾਂ ਏਸੀਪੀ ਸਕੀਮ ਬਹਾਲ ਕਰਨਾ, ਕੇਂਦਰ ਦੇ ਪੈਟਰਨ ਤੇ ਮਹਿੰਗਾਈ ਭੱਤਿਆਂ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ਅਤੇ ਮਹਿੰਗਾਈ ਭੱਤਿਆਂ ਦਾ ਬਕਾਇਆ ਜਾਰੀ ਕਰਨਾ ਆਦਿ ਮੁੱਖ ਤੌਰ ਤੇ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਸੂਬੇ ਭਰ ਦੇ ਮਨਿਸਟੀਰੀਅਲ ਮੁਲਾਜਮਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਉਪਰੰਤ ਪੀਐੱਸਐੱਮਐੱਸਯੂ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ, ਸੂਬਾ ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਸੂਬਾ ਵਿੱਤ ਸਕੱਤਰ ਅਨੁਜ ਸ਼ਰਮਾ ਵੱਲੋਂ ਮੀਟਿੰਗ ਕਰਕੇ ਮੁਲਾਜਮ ਮੰਗਾਂ ਦੀ ਪੂਰਤੀ ਹਿੱਤ ਤਿੱਖੇ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਸਬੰਧੀ ਮਿਤੀ 03, 06 ਅਤੇ 07 ਨਵੰਬਰ ਨੂੰ ਸਮੁੱਚੇ ਜਿਲਿਆਂ ਵਿੱਚ ਗੇਟ ਰੈਲੀਆਂ ਕਰਕੇ ਰੋਸ ਜਾਹਿਰ ਕਰਨ ਉਪਰੰਤ 08 ਨਵੰਬਰ ਤੋਂ 13 ਨਵੰਬਰ 2023 ਤੱਕ ਸਮੁੱਚੇ ਵਿਭਾਗਾਂ ਦਾ ਮੁਬਕੰਮਲ ਕੰਮ ਕਾਜ ਠੱਪ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਅਗਰ ਇਸ ਸਮੇਂ ਦੌਰਾਨ ਵੀ ਸਰਕਾਰ ਵੱਲੋਂ ਮਨਿਸਟੀਰੀਅਲ ਮੁਲਾਜਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਿਤੀ 13 ਨਵੰਬਰ 2023 ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਹੋਰ ਤਿੱਖੇ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ। ਸੂਬਾ ਵਧੀਕ ਪ੍ਰੈਸ ਸਕੱਤਰ ਮੈਨੂੰਐਲ ਨਾਹਰ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਮੇਤ ਬਾਕੀ ਦੀਆਂ ਅਹਿਮ ਅਤੇ ਹੱਕੀ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ ਅਤੇ ਮੁਲਾਜਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕੀਤਾ ਜਾਵੇ।
ਇਸ ਮੌਕੇ ਸਰਬਜੀਤ ਸਿੰਘ ਡੀਗਰਾ ਜਨਰਲ ਸਕੱਤਰ ਸਿੱਖਿਆ ਵਿਭਾਗ, ਲੱਖਵਿੰਦਰ ਸਿੰਘ ਗੋਰਾਇਆ ਪ੍ਰਧਾਨ, ਡੀਸੀ ਦਫ਼ਤਰ ਪੁਨੀਤ ਸਾਗਰ, ਪ੍ਰਧਾਨ ਸੀਪੀਐਫ਼, ਪ੍ਰਗਟ ਸਿੰਘ ਫੂਡ ਸਪਲਾਈ, ਜਸਪ੍ਰੀਤ ਸਿੰਘ ਪਸੂ ਪਾਲਣ,ਸਤਨਾਮ ਸਿੰਘ ਡੇਹਰੀਵਾਲ,ਰਵੀ ਕੁਮਾਰ ਪਬਲਿਕ ਹੈਲਥ,ਰਵਿੰਦਰ ਕੁਮਾਰ ਲੋਕ ਨਿਰਮਾਣ ਅਮਨਦੀਪ ਸਾਹਨੀ ਸਿੱਖਿਆ ਵਿਭਾਗ ਅਤੇ ਹੋਰ ਸਾਥੀ ਹਾਜਰ ਸਨ


