ਜਲੰਧਰ, ਗੁਰਦਾਸਪੁਰ, 6 ਨਵੰਬਰ (ਸਰਬਜੀਤ ਸਿੰਘ)– ਜਲੰਧਰ ਜਿਲੇ ਦੇ ਛੋਟੇ ਜਿਹੇ ਪਿੰਡ ਚੱਕ ਜਿੰਦਾ ਵਿੱਚ ਮਾਤਾ ਹਰਭਜਨ ਕੌਰ ਦੀ ਕੁੱਖੋਂ ਪਿਤਾ ਛਿੰਦਾ ਸਿੰਘ ਦੇ ਘਰ ਜਨਮਿਆ ਗੁਲਾਮ ਅੱਜ ਕੱਲ ਦਿਨ ਬ ਦਿਨ ਨਿੱਤ ਨਵੀਆਂ ਸੰਗੀਤਕ ਮੰਜਿਲਾਂ ਸਰ ਕਰਦਾ ਨਜ਼ਰ ਆ ਰਿਹਾ ਹੈ। ਡੀ ਏ ਵੀ ਕਾਲਜ ਤੋ ਬੀ ਏ ਤੱਕ ਪੜਾਈ ਤੋਂ ਬਾਅਦ ਪੂਰੀ ਤਰ੍ਹਾਂ ਗਾਇਕੀ ਨੂੰ ਸਮਰਪਿਤ ਹੋ ਗਿਆ ਹੁਣ ਤੱਕ ਕਾਫੀ ਆਡੀਓ ਟੇਪਾਂ ਤੋਂ ਇਲਾਵਾ ਉਸ ਦੇ ਕਾਫੀ ਸਿੰਗਲ ਟਰੈਕ ਵੀ ਸੋਸ਼ਲ ਮੀਡੀਆ ‘ਤੇ ਐਵੀਲੇਬਲ ਨੇ ਜਿਨਾਂ ਵਿੱਚੋਂ ਪੌ ਬਾਰਾਂ , ਕਾਲਾ਼ ਜਾਦੂ , ਕਬੂਤਰ ਬੋਲ ਪਿਆ , ਸੋਹਣਾ ਦਿਲਦਾਰ , ਆਦਿ. ਅੱਜ ਕੱਲ ਨਵੇਂ ਗੀਤਾਂ ਦੀ ਸ਼ੂਟਿੰਗ ਕਰ ਰਿਹਾ ਬਹੁਤ ਜਲਦ ਨਵਾਂ ਗੀਤ ਵੈਲੀ ਯਾਰ ਲੈ ਕੇ ਆਪਣੇ ਚਾਹੁਣ ਵਾਲਿਆਂ ਦੀ ਕਚਹਿਰੀ ਵਿਚ ਪੇਸ਼ ਹੋਏਗਾ ਰਾਮੇਸ਼ ਫਲੌਰੀਆ ਦੇ ਲਿਖੇ ਇਸ ਗੀਤ ਨੂੰ IR Record’s ਮਿਊਜਿਕ ਕੰਪਨੀ ਫਰਾਂਸ ਵਲੋਂ ਵੱਡੇ ਪੱਧਰ ਤੇ ਪੇਸ਼ ਕੀਤਾ ਜਾਵੇਗਾ।
ਪਦਮ ਹੰਸ ਰਾਜ ਹੰਸ ਜੀ ਦੇ ਇਸ ਮਾਣਮੱਤੇ ਸ਼ਾਗਿਰਦ ਤੇ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਬਹੁਤ ਆਸਾਂ ਹਨ ਆਮੀਨ ਜਸਵਿੰਦਰ ਗੁਲਾਮ ਆਪਣੇ ਚਾਹੁਣ ਵਾਲਿਆਂ ਦੀ ਕਸੌਟੀ ਤੇ ਖਰਾ ਉੱਤਰੇ ਆਦਾਰਾ ਬਿਓਰੋ ਵਲੋਂ ਢੇਰ ਸਾਰੀਆਂ ਦੁਆਵਾਂ।