ਜਲੰਧਰ, ਗੁਰਦਾਸਪੁਰ, 7 ਜੁਲਾਈ ( ਸਰਬਜੀਤ ਸਿੰਘ)— ਗੁਰੂ ਕੇ ਸਮੂਹ ਇਤਿਹਾਸਕ ਗੁਰਦੁਆਰਿਆਂ ਵਿੱਚ ਚੱਲਣ ਵਾਲੇ ਗੁਰਪੁਰਬ ਤੇ ਜੋੜ ਮੇਲਿਆਂ’ਚ ਪਿੰਡਾਂ ਤੇ ਸ਼ਹਿਰਾਂ ਦੀਆਂ ਸੰਗਤਾਂ ਵੱਲੋਂ ਆਪਣੇ ਆਪਣੇ ਵਹੀਕਲਾਂ ਤੇ ਸੰਗਤਾਂ ਦੀ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਨਾਲ ਸੇਵਾ ਕਰਨ ਦੀ ਇਕ ਧਰਮੀ ਲਹਿਰ ਚੱਲੀ ਹੋਈ ਹੈ ।ਇਸੇ ਲਹਿਰ ਦੀ ਕੜੀ ਤਹਿਤ ਦੁਆਬਾ ਖੇਤਰ’ਚ ਧਾਰਮਿਕ ਸਮਾਜਿਕ ਤੇ ਸਮਾਜ ਕਾਰਜਾਂ ਲਈ ਦੇਸ਼ਾ ਵਿਦੇਸ਼ਾਂ ਵਿੱਚ ਪ੍ਰਸਿਧ ਹੋਏ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਅਲੋਵਾਲ ਨੰਗਲਬੇਟ ਫਿਲੌਰ ਜਲੰਧਰ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਅਤੇ ਸੰਤ ਬਾਬਾ ਜਰਨੈਲ ਸਿੰਘ ਵੱਲੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚੱਲ ਰਹੇ ਵਿਆਹ ਪੁਰਬ ਸਮਾਗਮ’ਚ ਜਿਥੇ ਧਾਰਮਿਕ ਦੀਵਾਨ’ਚ ਕਥਾ ਕੀਰਤਨ ਸਬਦ ਵਿਚਾਰ ਦੀਆਂ ਹਾਜ਼ਰੀਆਂ ਭਰੀਆਂ ਗਈਆ ਉਥੇ ਸ਼ਰਧਾ ਭਾਵਨਾਵਾਂ ਨਾਲ ਵਿਆਹ ਪੁਰਬ ਸਮਾਗਮ’ਚ ਪਹੁੰਚੀ ਸੰਗਤ ਲਈ ਕਈ ਤਰ੍ਹਾਂ ਮਠਿਆਈਆਂ ਅਤੇ ਪਕਵਾਨਾਂ ਦੇ ਲੰਗਰ ਵੀ ਲਾਏ ਗਏ ਜੋ ਸਮੇਂ ਦੀ ਲੋੜ ਵਾਲਾ ਵਧੀਆ ਤੇ ਸ਼ਲਾਘਾਯੋਗ ਕਾਰਜ ਕਿਹਾ ਜਾ ਸਕਦਾ ਹੈ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਦੇ ਪ੍ਰਬੰਧਕਾਂ ਦੀ ਲੰਗਰ ਸੇਵਾਵਾਂ ਨਿਭਾਉਣ ਵਾਲੇ ਕਾਰਜਾਂ ਦੀ ਸ਼ਲਾਘਾ ਕਰਦੀ ਹੈ ਉਥੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕਰਦੀ ਹੈ ਕਿ ਇਤਿਹਾਸਕ ਜੋੜ ਮੇਲਿਆਂ ਤੇ ਗੁਰਪੁਰਬ ਦਿਹਾੜਿਆਂ ਤੇ ਦੇਸਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸਰਧਾਵਾਨ ਸੰਗਤਾਂ ਲਈ ਵਿਸ਼ੇਸ਼ ਤੌਰ ਲੰਗਰਾਂ ਦੇ ਪ੍ਰਬੰਧ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ ਤਾਂ ਕਿ ਸੰਗਤਾਂ ਨੂੰ ਲੰਗਰ ਸੇਵਾਵਾਂ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਅਲੋਵਾਲ ਦੇ ਮੁਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਵਲੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਲ ਰਹੇ ਵਿਆਹ ਸਮਾਗਮਾਂ’ਚ ਲੰਗਰ ਸੇਵਾਵਾਂ ਨਿਭਾਉਣ ਵਾਲੇ ਕਾਰਜਾਂ ਦੀ ਸ਼ਲਾਘਾ ਅਤੇ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਇਤਿਹਾਸਕ ਜੋੜ ਮੇਲਿਆਂ ਤੇ ਗੁਰਪੁਰਬਾ ਤੇ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ਼ ਤੌਰ ਲੰਗਰਾਂ ਦੇ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਕਿਹਾ ਭਾਈ ਖਾਲਸਾ ਨੇ ਸ਼ਪਸ਼ਟ ਕੀਤਾ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਨੰਗਲਬੇਟ ਫਿਲੌਰ ਜਲੰਧਰ ਦੇ ਮੁਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਜਿੱਥੇ ਦੇਸਾਂ ਵਿਦੇਸ਼ਾਂ’ਚ ਸਿੱਖਾਂ ਦਾ ਪ੍ਰਚਾਰ ਕਰ ਰਹੇ ਹਨ ਉਥੇ ਉਹ ਧਾਰਮਿਕ ਸਿਆਸੀ ਤੇ ਸਮਾਜਿਕ ਸੂਝਬੂਝ ਦੇ ਮਾਹਿਰ ਹੋਣ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ ਤਹਿਤ ਗਰੀਬ ਲੜਕੀਆਂ ਦੇ ਅਨੰਦ ਕਾਰਜ ਕਰਵਾਕੇ ਰੋਜ ਵਰਤੋਂ ਵਿੱਚ ਆਉਣ ਵਾਲਾਂ ਘਰੇਲੂ ਸਮਾਨ ਦੇਣ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਖੇਡਾਂ ਕਰਵਾਉਣਾ ਤੇ ਆਏ ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਕਈ ਲੋੜਵੰਦਾਂ ਸਹਾਇਤਾ ਕਰਨੀ ਤੇ ਲੰਗਰ ਲਾਉਣੇ ਆਦਿ ਸੇਵਾਵਾਂ ਬਹੁਤ ਮਹਾਤਮ ਰੱਖਦੀਆਂ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਮੁੱਖ ਪ੍ਰਬੰਧਕ ਅਤੇ ਸਰਪ੍ਰਸਤ ਸੰਤ ਜਰਨੈਲ ਸਿੰਘ ਜੀ ਅਲੋਵਾਲ ਨੰਗਲਬੇਟ ਫਿਲੌਰ ਜਲੰਧਰ ਵਲੋ ਨਿਭਾਈਆਂ ਜਾ ਰਹੀਆਂ ਧਾਰਮਿਕ ਸੇਵਾਵਾਂ ਦੀ ਪੁਰਜੋਰ ਹਮਾਇਤ ਕਰਦੀ ਹੈ ਇਸ ਮੌਕੇ ਤੇ ਬਾਬਾ ਦਾਰਾ ਸਿੰਘ ਬਾਬਾ ਅੰਗਰੇਜ ਸਿੰਘ ਭਾਈ ਹਰਜੀਤ ਸਿੰਘ ਭਾਈ ਪਰਮਜੀਤ ਤੇ ਭਾਈ ਰਿੰਕੂ ਆਦਿ ਹਾਜਰ ਸਨ।