ਗੁਰਦਾਸਪੁਰ, 19 ਜੁਲਾਈ (ਸਰਬਜੀਤ)- ਅੱਜ ਇੱਥੇ ਡਿਪਟੀ ਕਮਿਸਨਰ ਗੁਰਦਾਸਪੁਰ ਦੇ ਦਫਤਰ ਮੋਹਰੇ ਸੰਯੁਕਤ ਕਿਸਾਨ ਮੋਰਚੇ ਦੁਆਰਾ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਖੰਨਾ ਚਮਾਰਾਂ ਅਤੇ ਰਾਮਦੀਵਾਲੀ ਦੇ ਮੁਜਾਰੇ ਕਿਸਾਨਾਂ ਨੂੰ ਉਜਾ੍ੜਨ ਦੇ ਯਤਨਾਂ ਦੇ ਵਿਰੋਧ ਵਿਚ ਧਰਨਾ ਦਿੱਤਾ। ਇਸ ਸਮੇਂ ਬੋਲਦਿਆਂ ਮਜਦੂਰ ਕਿਸਾਨ ਯੂਨੀਅਨ ਦੇ ਆਗੂ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ, ਮੱਖਣ ਸਿੰਘ ਕੁਹਾੜ, ਗੁਰਦੀਪ ਸਿੰਘ ਮੁਸਤਫਾ ਬਾਦ, ਬਲਬੀਰ ਸਿੰਘ ਕਤੋਵਾਲ,ਸੁਖਦੇਵ ਸਿੰਘ ਭਾਗੋਕਾਵਾਂ ਅਤੇ ਸੰਦੀਪ ਸਿੰਘ ਨੇ ਕਿਹਾ ਕਿ ਖੰਨਾ ਚਮਾਰਾਂ ਅਤੇ ਰਾਮਦੀਵਾਲੀ ਦੇ ਐਸ ਜੀ ਪੀ ਸੀ ਦੇ ਮੁਜਾਰੇ ਕਿਸਾਨ ਕਰੀਬ ਛੇ ਦਹਾਕਿਆਂ ਤੋਂ ਇਸ ਜਮੀਨ ਉਪਰ ਖੇਤੀ ਕਰਦੇ ਆ ਰਹੇ ਹਨ।ਇਨਾ ਮੁਜਾਰਿਆਂ ਉਪਰ ਐਸ ਜੀ ਪੀ ਸੀ ਦੀ ਟਾਸਕ ਫੋਰਸ ਨੇ 2009 ਵਿੱਚ ਪਿੰਡ ਖੰਨਾ ਚਮਾਰਾਂ ਵਿਖੇ ਗੋਲੀ ਚਲਾ ਕੇ ਦੋ ਮੁਜਾਰੇ ਕਿਸਾਨਾਂ ਨੂੰ ਸਹੀਦ ਕਰ ਦਿੱਤਾ ਸੀ ਜਿਸ ਘਟਨਾ ਤੋਂ ਬਾਅਦ ਐਸ ਜੀ ਪੀ ਸੀ ਅਤੇ ਮੁਜਾਰੇ ਕਿਸਾਨਾਂ ਦੀਆਂ ਜਥੇਬੰਦੀਆਂ ਦਰਮਿਆਨ ਕਰੀਬ ਛੇ ਸਮਝੌਤੇ ਹੋ ਚੁੱਕੇ ਹਨ ਪਰੰਤੂ ਇਸ ਦੇ ਬਾਵਜੂਦ ਐਸ ਜੀ ਪੀ ਸੀ ਠੇਕਾ ਜਮਾ ਨਹੀਂ ਕਰ ਰਹੀ ਜਿਸ ਕਾਰਨ ਮੁਜਾਰਿਆਂ ਨੇ ਠੇਕਾ ਜਮਾ ਕਰਵਾਉਣ ਲਈ ਐਸ ਡੀ ਐਮ ਡੇਰਾ ਬਾਬਾ ਨਾਨਕ ਨੂੰ ਅਰਜੀਆ ਤਿੰਨ ਸਾਲਾਂ ਤੋਂ ਦੇ ਰਖੀਆਂ ਹਨ ਜਿਸ ਦਾ ਪ੍ਰਸਾਸਨ ਕੋਈ ਫੈਸਲਾ ਨਹੀਂ ਕਰ ਰਿਹਾ। ਪ੍ਰਸਾਸਨ ਦੇ ਇਸ ਰਵੀਈਏ ਤੋਂ ਮੁਜਾਰੇ ਬੇਹੱਦ ਪ੍ਰੇਸਾਨ ਹਨ। ਇਸ ਸਮੇਂ ਡਿਪਟੀ ਕਮਿਸਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਨਾਂ ਨੇ ਐਸ ਡੀ ਐਮ ਡੇਰਾ ਬਾਬਾ ਨਾਨਕ ਨੂੰ ਫੌਰੀ ਫੈਸਲਾ ਕਰਨ ਦੀ ਹਦਾਇਤ ਕੀਤੀ। ਆਗੂਆਂ ਕਿਹਾ ਕਿ ਕੱਲ ਫਿਰ ਐਸ ਡੀ ਐਮ ਡੇਰਾ ਬਾਬਾ ਨਾਨਕ ਦੇ ਦਫਤਰ ਮੋਹਰੇ ਧਰਨਾ ਦਿੱਤਾ ਜਾਵੇਗਾ।ਇਸ ਸਮੇਂ ਗੁਰਦੀਪ ਕਾਮਲਪੁਰਾ, ਕਰਮਜੀਤ ਸਿੰਘ ਖੰਨਾ ਚਮਾਰਾਂ, ਜੋਗਿੰਦਰ ਸਿੰਘ ਬਿੱਟੂ ਖੰਨਾ ਚਮਾਰਾਂ, ਕਪੂਰ ਸਿੰਘ ਘੁੰਮਣ, ਹਰਬੰਸ ਸਿੰਘ ਕਾਲਾ ਨੰਗਲ, ਵਿਜੇ ਕੁਮਾਰ ਸੋਹਲ ਅਤੇ ਬਲਬੀਰ ਸਿੰਘ ਉਚਾਧਕਾਲਾ ਹਾਜਰ ਸਨ