ਬਠਿੰਡਾ, ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ)– ਇਹ ਹਥਿਆਰਬੰਦ ਘੋਲ ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ ਤੇ ਛੱਜੂਮਲ ਵੈਦ ਵਰਗੇ ਦਲੇਰ ਤੇ ਸੂਝਵਾਨ ਆਗੂਆਂ ਦੀ ਸੁਚੱਜੀ ਅਗਵਾਈ ਵਿਚ ਲੜਿਆ ਗਿਆ। ਹੁਣ ਤਕ ਕਿਸਾਨੀ ਘੋਲਾਂ ਵਿਚੋਂ ਇਹ ਅੰਦੋਲਨ ਵਿਲੱਖਣ ਹੈ, ਜਿਸਨੇ ਬਹੁਤ ਘੱਟ ਜਾਨੀ ਨੁਕਸਾਨ ਸਹਿਕੇ, ਸਭ ਤੋਂ ਵੱਡੀ ਪ੍ਰਾਪਤੀ 16 ਲੱਖ ਕਿਲੇ ਜ਼ਮੀਨ ਦੇ ਮੁਜਾਰਿਆਂ ਨੂੰ ਮਾਲਕ ਬਣਾਇਆ ਹੈ।
29 ਮਈ 1952 ਨੂੰ ਮਾਨਸਾ ਮੰਡੀ (ਬਠਿੰਡਾ) ਵਿਖੇ ਜੰਗੀਰ ਸਿੰਘ ਜੋਗਾ ਦੀ ਪ੍ਰਧਾਨਗੀ ਵਿਚ ਕਿਸਾਨ ਮੁਜਾਰਾ ਕਾਨਫਰੰਸ ਹੋਈ। ਪੈਪਸੂ ਸਰਕਾਰ ਦੋ ਮੰਤਰੀ ਦਾਰਾ ਸਿੰਘ ਤੇ ਇੰਦਰ ਸਿੰਘ ਵੀ ਸ਼ਾਮਲ ਹੋਏ।
ਡੀਸੀ ਪ੍ਰੇਮ ਕੁਮਾਰ ਵੀ ਮੌਜੂਦ ਸੀ। 24 ਪਿੰਡਾਂ ਦੇ ਬਿਸਵੇਦਾਰ ਆਪਣੇ ਹਲਕੇ ਦੇ ਪਟਵਾਰੀਆਂ ਸਮੇਤ ਸਟੇਜ ਤੇ ਹਾਜ਼ਰ ਹੋਏ। ਆਪਣੀ ਜ਼ਮੀਨ ਦੀ ਮਾਲਕੀ ਛੱਡਕੇ ਇੰਤਕਾਲ ਆਪਣੇ ਮੁਜਾਰਿਆਂ ਦੇ ਨਾਂ ਦਰਜ ਕਰਵਾ ਦਿਤੇ। ਗੋਬਿੰਦਪੁਰਾ ਦੇ ਬਿਸਵੇਦਾਰ ਨੇ 500 ਕਿਲੇ, ਤਲਵੰਡੀ ਸਾਬੋ ਦੇ 7 ਬਿਸਵੇਦਾਰਾਂ ਨੂੰ 2456 ਕਿਲੇ, ਇਕ ਹੋਰ ਵਿਸਵਦਾਰ ਸਮਸ਼ੇਰ ਸਿੰਘ 3000 ਕਿਲੇ, ਪਟਿਆਲਾ ਸ਼ਹਿਰ ਵਸਦੇ ਇਕ ਬਿਸਵੇਦਾਰ ਨੇ 24000 ਕਿਲੇ, ਰਾਜਾ ਨਿਰਪਾਲ ਸਿੰਘ ਨੇ 5000 ਕਿਲੇ ਮੁਜਾਰਿਆਂ ਦੇ ਨਾਮ ਕੀਤੇ। ਇਹ ਲੜੀ ਹੋਰ ਵੀ ਲੰਬੀ ਹੈ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਹ ਦੂਜਾ ਘੋਲ ਸੀ ਜੋ ਹਲਵਾਹਕਾਂ ਨੂੰ ਜਮੀਨ ਵੰਡਣ ਵਿੱਚ ਸਫਲ ਰਿਹਾ।