ਖਾਦ ਪਦਾਰਥਾ ਦਾ ਬਿਜਨੈਸ  ਕਰਨ ਵਾਲਿਆਂ ਦੀ ਟਰੇਨਿੰਗ ਸੁਰੂ  

ਗੁਰਦਾਸਪੁਰ

ਗੁਰਦਾਸਪੁਰ 17 ਜੁਲਾਈ ( ਸਰਬਜੀਤ) :- ਮਾਨਯੋਗ ਕਮਿਸਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ,ਸ੍ਰੀ ਨੀਲਿਮਾ ਅਤੇ  ਡਿਪਟੀ ਕਮਿਸਨਰ ਗੁਰਦਾਸਪੁਰ  ਜੁਨਾਬ ਮੁਹੰਮਦ ਇਸ਼ਫਾਕ  ਅਤੇ ਸਿਵਲ ਸਰਜਨ ਡਾ; ਵਿਜੇ ਕੁਮਾਰ ਦੇ ਦਿਸ਼ਾ  ਨਿਰਦੇਸ਼ਾਂ  ਤੇ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਡਾ; ਪੰਨੂ ਵੱਲੋ ਖਾਣ-ਪੀਣ ਦੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਨਾਲ  ਮੀਟਿੰਗੀ ਕੀਤੀ ਗਈ । ਇਸ ਮੀਟਿੰਗ ਦੌਰਾਂਨ ਡਾ: ਪੰਨੂ ਨੇ ਦੱਸਿਆ ਕਿ ਫੂਡ ਸੇਫਟੀ ਅਤੇ ਸਟੱਡਰਡ ਐਕਟ 2006 ਦੀਆਂ ਵਿਵਸਥਾਵਾਂ ਦੇ ਸਬੰਧ ਵਿੱਚ ਸੁਰੱਖਿਆ ਗੁਣਵੱਤਾ ਮਾਪਦੰਡ  ਵਿਅਕਤੀਗਤ ਸਵੱਛਤਾ ਅਤੇ ਸਫਾਈ ਦੇ ਸਬੰਧ ਵਿੱਚ ਸਰਕਾਰ ਨੇ ਉਚਿਤ ਜਾਗਰੂਕਤਾਂ ਲਈ ਫੂਡ ਬਿਜਨੈਸ ਆਪ੍ਰੇਟਰਾਂ ਨੂੰ 5 ਜੁਲਾਈ 2022 ਤੋ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ । ਇਸ ਦੌਰਾਨ ਦੁਕਾਨਦਾਰਾਂ ਦੇ ਘੱਟੋ ਘੱਟ ਇੱਕ ਨੁਮਾਇੰਦੇ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ । ਤਾਂ ਜੋ ਇਹ ਅਦਾਰੇ ਫੂਡ ਸੇਫਟੀ ਅਤੇ ਸਟੱਡਰਡ ਐਕਟ ਅਤੇ ਇਸ ਅਧੀਨ ਬਣੇ ਰੂਲਾਂ ਅਤੇ ਰੈਗੂਲੇਸ਼ਨਾਂ ਤੋ ਪੂਰੀ ਤਰ੍ਹਾਂ ਜਾਣੂ ਹੋ ਸਕਣ ਅਤੇ ਖਾਦ ਪਦਾਰਥ ਤਿਆਰ ਕਰਨ ਤੋ ਲੈ ਕੇ ਵੇਚਣ ਤੱਕ ਦੀ ਪ੍ਰਕਿਰਿਆ ਵਿੱਚ ਨਿੱਜੀ ਸਫਾਈ ਅਦਾਰੇ ਵਿੱਚ ਕੱਮ ਕਰਨ ਵਾਲੀਆਂ ਥਾਵਾਂ ਦੀ ਸਾਫ ਸਫਾਈ ਅਤੇ ਖਾਦ ਪਦਾਰਥਾਂ ਦੇ ਮਿਆਰ ਅਤੇ ਗੁਣਵੱਤਾ ਨੂੰ ਕਾਇਮ ਰੱਖਣ ਲਈ ਜਾਗਰੂਕ ਅਤੇ ਸਮਰੱਥ ਹੋ ਸਕਣ ।   

                          ਜਿਲ੍ਹਾ ਗੁਰਦਾਸਪੁਰ ਵਿਖੇ ਟਰੇਨਿੰਗ ਦੇਣ ਲਈ ਕਮਿਸਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਵੱਲੋ FSSAI empanelfed  ਸਾਦਿਕ ਮਸੀਹ ਮੈਡੀਕਲ ਸ਼ੋਸ਼ਲ ਸਰਵਿਸਿਜ਼ ਦਿੱਲੀ ਨੂੰ ਟਰੇਗਨੰਗ ਪਾਰਟਨਰ ਵਜੋ ਟਰੇਨਿੰਗ ਦੇਣ ਲਈ ਏਰੀਆ ਦਿੱਤਾ ਗਿਆ ਹੈ  । ਡਾ: ਪੰਨੂੰ ਨੇ ਦੱਸਿਆ ਕਿ ਮਾਨਯੋਗ ਕਮਿਸ਼ਨਰ ਐਫ. ਡੀ. ਏ ਵੱਲੋ FSSAI ਦੀਆ ਸਰਤਾਂ ਅਨੁਸਾਰ ਟਰੇਨਿੰਗ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ । ਇਹ ਟਰੇਨਿੰਗ ਪਾਰਟਨਰ ਪ੍ਰਤੀ ਫੂਡ ਬਿਜਨੈਸ਼ ਆਪ੍ਰੇਟਰ ਪਾਸੋ 450 –ਜੀ.ਐਸ ਟੀ ( as applicable )ਅਤੇ ਪ੍ਰਤੀ ਸਟਰੀਟ ਫੂਡ ਵੰਡਰ ਤੋ 250-ਜੀ ਐਸ ਟੀ ( as applicable )ਵਸੂਲ ਕਰਕੇ ਟਰੇਨਿੰਗ ਦੇਣਗੇ ਅਤੇ ਇਸ ਦੇ ਨਾਲ ਹੀ ਇੱਕ ਐਪਰਨ ਅਤੇ ਇੱਕ ਟੋਪੀ ਮੁਹੱਈਆ ਕਰਵਾਉਣਗੇ ਅਤੇ ਟਰੇਨਿੰਗ ਮੁਕੰਮਲ ਹੋਣ ਉਪਰੰਤ FSSAI ਵੱਲੋ ਪ੍ਰਵਾਨਿਤ ਸਰਟੀਫਿਕੇਟ ਵੀ ਦਿੱਤਾ ਜਾਵੇਗਾ । ਡਾ; ਪੰਨੂ ਨੇ ਕਿਹਾ ਕਿ ਇਸ ਸਬੰਧੀ ਸਹਾਇਕ ਕਮਿਸਨਰ ਫੂਡ ਅਤੇ ਫੂਡ ਸੇਫਟੀ ਅਫਸਰ ਫੂਡ ਬਿਜਨਸ ਆਪ੍ਰੇਟਰਾਂ ਦੀ ਜਾਣਕਾਰੀ ਹਿੱਤ ਫੂਡ ਬਿਜਨਸ ਆਪ੍ਰੇਟਰਾਂ ਦੀਆਂ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰਨਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਗੁਰਦਾਸਪੁਰ ਜਿਲ੍ਹੇ ਦੇ ਵੱਧ ਤੋ ਵੱਧ ਫੂਡ ਬਿਜਨੈਸ ਆਪ੍ਰੇਟਰ ਇਸ ਟਰੇਨਿੰਗ ਪ੍ਰੋਗਰਾਮ ਦਾ ਲਾਭ ਉਠਾ ਸਕਣ ਤਾਂ ਜੋ ਫੂਡ ਸੇਫਟੀ ਐਕਟ ਦੇ ਸੈਕਸ਼ਨ16(3)() ਅਧੀਨ ਲਾਜਮੀ ਹੈ ।

                    ਡਾ: ਪੰਨੂ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਇਸ ਜਿਲ੍ਹੇ ਵਿੱਚ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਫੂਡ ਸੇਫਟੀ ਵਿਭਾਗ ਵੱਲੋ ਜਿਲ੍ਹਾ ਪੱਧਰ ਤੇ ਅਤੇ ਸਬ ਡਿਵੀਜਨਲ ਪੱਧਰ ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ,ਤਾਂ ਜੋ ਇਹ ਮੁਹਿੰਮ ਪੂਰੀ ਤਰ੍ਹਾਂ ਕਾਮਯਾਬ ਹੋ ਸਕੇ । ਇਸ ਮੀਟਿੰਗ ਵਿੱਚ ਫੂਡ ਸੇਫਟੀ ਅਫਸਰ ਸ੍ਰੀ ਮੁਨੀਸ ਸੋਢੀ , ਸ੍ਰੀ ਮਤੀ ਰੇਖਾ ਸਰਮਾਂ ਅਤੇ ਟਰੇਨਿੰਗ ਸਾਦਿਕ ਮਸੀਹ ਸਹਾਇਕ ਸੁਸਾਇਟੀ ਦੇ ਨੁਮਾਇੰਦੇ ਅਤੇ ਮਾਸ ਮੀਡੀਆ ਅਫਸਰ ਸ੍ਰੀ ਮਤੀ ਗੁਰਿੰਦਰ ਕੌਰ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *