ਵਾਤਾਵਰਣ ਦੀ ਸੰਭਾਲ ਲਈ ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਹਨ – ਰਜਿੰਦਰ ਅਗਰਵਾਲ , ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਗੁਰਦਾਸਪੁਰ

ਗੁਰਦਾਸਪੁਰ

 ਜਿਲ੍ਹਾ ਕਚਹਿਰੀਆਂ  ਗੁਰਦਾਸਪੁਰ  ਵਿੱਚ  ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦੇ ਲਗਾਏ

ਗੁਰਦਾਸਪੁਰ  17 ਜੁਲਾਈ (  ਸਰਬਜੀਤ)  ਸ੍ਰੀ ਰਜਿੰਦਰ ਅਗਰਵਾਲ , ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ –ਕਮ-ਚੇਅਰਪਰਸ਼ਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ , ਸਿਵਲ ਜੱਜ ( ਸੀਨੀਅਰ ਡਵੀਜਨ ) –ਕਮ-ਸੀ.ਜੇ.ਐਮ. –ਕਮ- ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ  ਜੀ ਦੀ ਅਗਵਾਈ ਹੇਠ  ਜਿਲ੍ਹਾ ਕਚਹਿਰੀਆਂ , ਗੁਰਦਾਸਪੁਰ ਵਿੱਚ ਵਾਤਾਵਰਣ ਨੂੰ ਸੁੱਧ ਕਰਨ ਲਈ ਪੌਦੇ ਲਗਾਏ ਗਏ । ਇਸ ਮੌਕੇ ਤੇ ਗੁਰਦਾਸਪੁਰ ਦੇ ਸਮੂੰਹ ਜੱਜ ਸਹਿਬਾਨਾਂ ਵੱਲੋ ਜਿਲ੍ਹਾ ਕਚਹਿਰੀਆਂ ,ਗੁਰਦਾਸਪੁਰ ਵਿਖੇ ਵੱਖ ਵੱਖ ਕਿਸਮ ਦੇ ਪੌਦੇ ਲਗਾਏ ਗਏ । ਇਸ ਮੌਕੇ ਤੇ ਸ੍ਰੀ ਰਜਿੰਦਰ ਅਗਰਵਾਲ , ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ-ਕਮ –ਚੇਅਰਪਰਸਨ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਹੈ ਕਿ ਵਣ ਮਹਾਂਉਤਸਵ ਹਰ ਸਾਲ ਭਾਰਤ ਵਿੱਚ ਜੁਲਾਈ ਦੇ ਪਹਿਲੇ ਹਫਤੇ ਮਨਾਇਆ ਜਾਂਦਾ ਹੈ । ਵਣ ਮਹਾਂਉਤਸਵ ਨੂੰ ਪੌਦਿਆ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ । ਉਹਨਾ ਨੇ ਦੱਸਿਆ ਕਿ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਉਣ   ਨਾਲ ਮੌਸਮ ਵਿੱਚ ਬਦਲਾਅ ਆਉਦਾ ਹੈ । ਉਹਨਾਂ ਨੇ ਦੱਸਿਆ ਕਿ ਵੱਧ ਤੋ ਵੱਧ ਪੌਦੇ ਲਗਾਉਣ ਨਾਲ ਕੁਦਰਤ ਦੀ ਰੱਖਿਆ ਕੀਤੀ ਜਾ ਸਕਦੀ ਹੈ । ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਵਣ ਮਹਾਂਉਤਸਵ  ਹਰ ਸਾਲ ਪੂਰੇ ਉਤਸਾਹ ਨਾਲ ਮਨਾਉਣਾ ਚਾਹੀਦਾ ਹੈ ਅਤੇ ਵਾਤਾਵਰਣ ਦੀ ਸੰਭਾਲ ਲਈ ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਹਨ ,ਤਾਂ ਜੋ ਸਾਡਾ ਵਾਤਾਵਰਨ ਸਾਫ ਸੁਥਰਾ ਰਹਿ ਸਕੇ ।

Leave a Reply

Your email address will not be published. Required fields are marked *