ਗੁਰਦਾਸਪੁਰ, 17 ਜੁਲਾਈ ( ਸਰਬਜੀਤ) ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਗੈਰ-ਸੰਗਠਿਤ ਕਿਰਤੀਆਂ ਦੀ ਈ-ਸ਼ਰਮ ਪੋਰਟਲ ਤੇ ਰਜਿਸ਼ਟਰੇਸ਼ਨ ਕਰਨ ਸਬੰਧੀ ਅੱਜ ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚ ਵਿਸ਼ੇਸ ਕੈਂਪ ਲਗਾਏ ਗਏ, ਜਿਸ ਵਿਚ ਕਰੀਬ 500 ਕਿਰਤੀਆਂ ਦੀ ਰਜਿਸ਼ਟਰੇਸ਼ਨ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਜ਼ਿਲੇ ਅੰਦਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਤਾਂ ਜੋ ਕਿਰਤੀਆਂ ਦੀ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈ ਸਕਣ।
ਇਸ ਯੋਜਨਾ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਵਾਲੇ ਲਾਭਪਾਤਰੀ ਦੀ ਮਹੀਨਾਵਾਰ ਕਮਾਈ 15,000 ਰੁਪਏ ਤੋਂ ਘੱਟ ਹੋਣੀ ਚਾਹੀਦੀ ਤੇ ਉਮਰ 18 ਤੋਂ 40 ਦਰਮਿਆਨ ਹੋਵੇ। ਉਮਰ ਦੇ ਹਿਸਾਬ ਨਾਲ 55 ਰੁਪਏ ਤੋਂ ਲੈ ਕੇ 200 ਰੁਪਏ ਤਕ ਮਹੀਨਾਵਾਰ ਪੰਚਤ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਖਾਤੇ ਵਿਚ ਜਮ੍ਹਾ ਕਰਵਾਉਣੀ ਹੋਵੇਗੀ ਅਤੇ ਜਿੰਨੇ ਰੁਪਏ ਪੈਨਸ਼ਨ ਹੋਲਡਰ ਖਾਤੇ ਵਿਚ ਜਮ੍ਹਾ ਕਰਵਾਏਗਾ, ਓਨੀ ਹੀ ਰਕਮ ਸਰਕਾਰ ਵੀ ਪੈਨਸ਼ਨ ਹੋਲਡਰ ਦੇ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਖਾਤੇ ਵਿਚ ਜਮ੍ਹਾ ਕਰੇਗੀ। ਪੈਨਸ਼ਨ ਹੋਲਡਰ ਦੀ ਉਮਰ 60 ਸਾਲ ਹੋਣ ਤੇ ਉਸ ਨੂੰ ਮਹੀਨਾਵਾਰ ਘੱਟੋ ਘੱਟ 3000 ਰੁਪਏ ਪੈਨਸ਼ਨ ਮਿਲਿਆ ਕਰੇਗੀ। ਇਸ ਯੋਜਨਾ ਵਿਚ ਰਜਿਸਟਰਡ ਹੋਣ ਲਈ ਜਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਬੈਂਕ ਖਾਤਾ ਪਾਸ ਬੁੱਕ ਹੋਣੀ ਚਾਹੀਦੀ ਹੈ। ਨਾਲ ਲੈ ਕੇ ਆਈ ਜਾਵੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਲਾਹੇਵੰਦ ਸਕੀਮ ਹੈ। ਕਿਰਤੀ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਆਪਣਾ ਬੁਢਾਪਾ ਜੀਵਨ ਸੁਰੱਖਿਅਤ ਕਰਨ।