ਮਾਮਲਾ ਧਾਰੀਵਾਲ ਏਰੀਏ ਦੀ 1262 ਏਕੜ ਜ਼ਮੀਨ ਨੂੰ ਰੈੱਡ ਕੈਟਾਗਰੀ ਇੰਡਸਟਰੀ ਜੋਨ ਬਣਾਉਣ ਦੀ ਪਰਪੋਜਲ ਰੱਦ ਕਰਵਾਉਣ ਦਾ
ਗੁਰਦਾਸਪੁਰ 5 ਅਕਤੂਬਰ (ਸਰਬਜੀਤ ਸਿੰਘ)– ਵੱਖ ਵੱਖ ਕਿਸਾਨ ਜਥੇਬੰਧੀਆਂ ਦੇ ਆਗੂ ਜਿਹਨਾਂ ਵਿੱਚ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਬੀ ਕੇ ਯੂ ਮਾਝਾ ਦੇ ਆਗੂ ਰਜਿੰਦਰ ਸਿੰਘ ਜ਼ਫਰਵਾਲ,ਬੀ ਕੇ ਯੂ ਰਾਜੇਵਾਲ ਦੇ ਆਗੂ ਗੁਰਦਿਆਲ ਸਿੰਘ ਸੋਹਲ,ਕਵਲਜੀਤ ਸਿੰਘ ਖੁਸ਼ਹਾਲਪੁਰ, ਬਨਧੀਰ ਸਿੰਘ ਚੌਧਰਪੁਰ,ਮਾਸਟਰ ਨਾਜਰ ਸਿੰਘ,ਦਵਿੰਦਰ ਸਿੰਘ ਜ਼ਫਰਵਾਲ ਪਰਮਪਾਲ ਸਿੰਘ ਮੇਤਲਾ ਆਦਿ ਕਿਸਾਨ ਆਗੂ ਸ਼ਾਮਿਲ ਸਨ ਨੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਅਗਰਵਾਲ ਜੀ ਨਾਲ ਮੀਟਿੰਗ ਕਰਕੇ ਝਾਵਰ,ਜਾਪੂਵਾਲ,ਸੋਹਲ,ਧਾਰੀਵਾਲ,ਸ਼ਾਹਪੁਰ, ਖੁੰਡਾ,ਜਫਰਵਾਲ,ਚੌਧਰਪੁਰ, ਬਿਧੀਪੁਰ,ਅਠਵਾਲ,ਸੁਚੇਤਗੜ ਆਦਿ ਪਿੰਡਾਂ ਦੀ 1262 ਏਕੜ ਜ਼ਮੀਨ ਉੱਤੇ ਪੰਜਾਬ ਸਰਕਾਰ ਵੱਲੋਂ ਰੈੱਡ ਕੈਟਾਗਰੀ ਇੰਡਸਟਰੀ ਜੋਨ ਬਣਾਉਣ ਦੀ ਪ੍ਰਪੋਜਲ ਰੱਦ ਕਰਨ ਦੀ ਮੰਗ ਕੀਤੀ।
ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਲਈ ਵੱਡੀਆਂ ਫੈਕਟਰੀਆਂ ਲਗਾਉਣੀਆਂ ਆਸਾਨ ਹੋ ਜਾਣ ਇਸ ਲਈ ਪੰਜਾਬ ਸਰਕਾਰ ਸੂਬੇ ਵਿੱਚ ਵਾਹੀਯੋਗ ਜ਼ਮੀਨਾਂ ਦੀ ਕੈਟਾਗਰੀ ਬਦਲ ਕੇ ਇੰਡਸਟਰੀਅਲ ਜੋਨ ਤਹਿ ਕੇ ਰਹੀ ਹੈ ਸਰਕਾਰ ਦੇ ਇਸ ਫੈਸਲੇ ਨਾਲ ਭਵਿੱਖ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਕੋਈ ਵੀ ਫੈਕਟਰੀ ਲਗਾਉਣ ਲਈ ਜ਼ਮੀਨ ਦੀ ਭਾਲ ਕਰਨੀ ਵੀ ਖ਼ਤਮ ਹੋ ਜਾਊ ਅਤੇ ਐਨ ਓ ਸੀ ਦੀ ਲੋੜ ਵੀ ਨਹੀਂ ਪਵੇਗੀ।ਸਰਕਾਰ ਪਹਿਲਾਂ ਹੀ ਏਰੀਆ ਤਹਿ ਕਰ ਦੇਵੇਗੀ।
ਭੋਜਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹੋਰਨਾਂ ਜਿਲਿਆਂ ਵਾਂਗ ਗੁਰਦਾਸਪੁਰ ਜ਼ਿਲ੍ਹੇ ਦੇ ਏਰੀਆ ਧਾਰੀਵਾਲ ਤੇ ਨੈਸ਼ਨਲ ਹਾਈਵੇ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਦੀ ਉਪਜਾਊ 1262 ਏਕੜ ਜਮੀਨ ਦੀ ਕੈਟਾਗਰੀ ਬਦਲ ਕੇ ਰੈਡ ਕੈਟਾਗਰੀ ਇੰਡਸਟਰੀਅਲ ਜੋਨ ਏਰੀਆ ਪਾਸ ਕਰਨ ਜਾ ਰਹੀ ਹੈ। ਇਹਨਾਂ ਪਿੰਡਾਂ ਦੇ ਲੋਕ ਅਤੇ ਕਿਸਾਨ ਜਥੇਬੰਧੀਆਂ ਪੰਜਾਬ ਸਰਕਾਰ ਦੇ ਇਸ ਮਾਸਟਰ ਪਲਾਨ ਦਾ ਸਖਤ ਵਿਰੋਧ ਕਰਦੀਆਂ ਹਨ ਕਿਉਂਕਿ ਜੇਕਰ ਇੱਥੇ ਰੈਡ ਕੈਟਾਗਰੀ ਦੀ ਇੰਡਸਟਰੀ ਲੱਗਦੀ ਹੈ ਤਾਂ ਉਸ ਨਾਲ ਧਰਤੀ ਤੇ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ ਅਤੇ ਮਨੁੱਖੀ ਜਾਨਾਂ ਲਈ ਵੀ ਵੱਡਾ ਖਤਰਾ ਪੈਦਾ ਹੋਵੇਗਾ।
ਗੁਰਭੇਜ ਸਿੰਘ ਚੌਧਰਪੁਰ,ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ,ਗੁਰਦਿੱਤ ਸਿੰਘ,ਦਿਲਬਾਗ ਸਿੰਘ ਸੋਹਲ,ਬਚਿੱਤਰ ਸਿੰਘ,ਗੁਰਮੁਖ ਸਿੰਘ,ਸਿਮਰਤਬੀਰ ਸਿੰਘ,ਜਗਜੀਤ ਸਿੰਘ,ਗੁਲਜ਼ਾਰ ਸਿੰਘ, ਮੰਗਤ ਸਿੰਘ, ਨਿੰਦਰ ਜੀਤ ਸਿੰਘ, ਬੀਰ ਸਿੰਘ,ਸੁਖਜਿੰਦਰ ਸਿੰਘ,ਲਖਵਿੰਦਰ ਸਿੰਘ,ਪਿਰਤਪਾਲ ਸਿੰਘ,ਹਰਪਾਲ ਸਿੰਘ,ਫੌਜੀ ਅਵਤਾਰ ਸਿੰਘ ਆਦਿ ਕਿਸਾਨ ਹਾਜ਼ਰ ਸਨ।