ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)–ਦੀ ਕਾਨੂੰਗੋ ਐਸੋਸੀਏਸ਼ਨ ਜਿਲ੍ਹਾ ਗੁਰਦਾਸਪੁਰ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਏਜੈਂਡਾ ਸੀ ਪੰਜਾਬ ਸਰਕਾਰ ਵੱਲੋਂ ਪਟਵਾਰ ਯੂਨੀਅਨ ਦੇ ਫੈਸਲੇ ਦੀ ਇੰਨ-ਬਿੰਨ ਪਾਲਣਾ ਕਰਨੀ ਅਤੇ ਨਵੇਂ ਅਹੁੱਦੇਦਾਰਾਂ ਦੀ ਚੋਣ ਕਰਨੀ। ਜਿਸ ਵਿੱਚ ਕੈਸ਼ੀਅਰ ਸੁਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਦੇਵ ਰਾਜ, ਸੀਨੀਅਰ ਮੀਤ ਪ੍ਰਧਾਨ ਰਮੇਸ਼ ਕੁਮਾਰ , ਕਾਨੂੰਗੋ ਰੋਸ਼ਨ ਲਾਲ, ਕਾਨੂੰਗੋ ਰਮਨ ਮਹਾਜਨ, ਕਾਨੂੰਗੋ ਜਰਨੈਲ ਸਿੰਘ, ਕਾਨੂੰਗੋ ਬਲਕਾਰ ਸਿੰਘ, ਕਾਨੂੰਗੋ ਨੰਦ ਲਾਲ, ਕਾਨੂੰਗੋ ਅਸ਼ੋਕ ਕੁਮਾਰ ਕਾਨੂੰਗੋ ਸੁਦਰਸ਼ਨ ਲਾਲ, ਸਦਰ ਕਾਨੂੰਗੋ ਮਨਦੀਪ ਕੁਮਾਰ ,ਕਾਨੂੰਗੋ ਕੇਸ਼ਵ ਪਾਲ ਨੇ ਭਾਗ ਲਿਆ। ਮੀਟਿੰਗ ਵਿੱਚ ਇੱਕ ਸਤੰਬਰ 2023 ਤੋਂ ਚੱਲ ਜੂਨੀਅਨ ਦੇ ਸੰਘਰਸ਼ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਸਰਬ ਸੰਮਤੀ ਨਾਲ ਮਤਾ ਪਾਸ ਹੋਇਆ ਕਿ ਕਾਨੂੰਗੋ ਐਸੋਸੀਏਸ਼ਨ ਪਟਵਾਰ ਯੂਨੀਅਨ ਪੰਜਾਬ ਪੰਜਾਬ ਦੇ ਹਰ ਫੈਸਲੇ ਦਾ ਸੁਆਗਤ ਕੀਤਾ ਜਾਵੇਗਾ ਅਤੇ ਆਏ ਹੁਕਮ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਹਾਜ਼ਰ ਆਏ ਕਾਨੂੰਗੋਆ ਅਤੇ ਯੂਨੀਅਨ ਦੇ ਅਹੁਦੇਦਾਰਾਂ ਨੇ ਰੋਸ਼ਨ ਸਿੰਘ ਜ਼ਿਲਾ ਜਨਰਲ ਸਕੱਤਰ ਕਾਨੂੰਗੋ ਐਸੋਸੀਏਸ਼ਨ ਵੱਲੋਂ ਦਿੱਤੇ ਅਸਤੀਫੇ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਬਾਅਦ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਜ਼ਿਲ੍ਹਾ ਜਨਰਲ ਸਕੱਤਰ ਰੋਸ਼ਣ ਸਿੰਘ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ ਹੈ ਜਿਲਾ ਜਨਰਲ ਸਕੱਤਰ ਦਾ ਅਹੁਦਾ ਜਦੋਂ ਤੱਕ ਨਵਾਂ ਜਨਰਲ ਸਕੱਤਰ ਚੁਣਿਆ ਨਹੀਂ ਜਾਂਦਾ ਸੁਰਜੀਤ ਸਿੰਘ ਸੈਣੀ ਜ਼ਿਲ੍ਹਾ ਕੈਸ਼ੀਅਰ ਨੂੰ ਵਾਧੂ ਚਾਰਜ ਕਾਰਜਕਾਰੀ ਜਨਰਲ ਸਕੱਤਰ ਸਕੱਤਰ ਦਿੱਤਾ ਗਿਆ ਕਾਨੂੰਗੋ ਐਸੋਸੀਏਸ਼ਨ ਵੱਲੋਂ ਰੋਸ਼ਨ ਸਿੰਘ , ਲਖਵਿੰਦਰ ਸਿੰਘ (ਡੇਰਾ ਬਾਬਾ ਨਾਨਕ) ਸੁਖਦੇਵ ਸਿੰਘ ਵੱਲੋਂ ਸੰਘਰਸ਼ ਦੌਰਾਨ ਯੂਨੀਅਨ ਵਿਰੁੱਧ ਕੀਤੀਆਂ ਗਤੀਵਿਧੀਆਂ ਕਰਕੇ ਇਹਨਾਂ ਨੂੰ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਂਦਾ ਹੈ


