ਗੁਰਦਾਸਪੁਰ, 27 ਸਤੰਬਰ (ਸਰਬਜੀਤ ਸਿੰਘ)– ਅੱਜ ਡੇਰਾ ਬਾਬਾ ਨਾਨਕ ਦੀ ਦਾਣਾ ਮੰਡੀ ਵਿੱਚ ਮਜ਼ਦੂਰ ਮੁਕਤੀ ਮੋਰਚਾ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੈਲੀ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਬੀਡੀਪੀਓ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਰੈਲੀ ਵਿਚ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਦਲਬੀਰ ਭੋਲਾ ਅਤੇ ਮਜ਼ਦੂਰ ਆਗੂ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮਜ਼ਦੂਰਾਂ ਨਾਲ ਹਰ ਸੂਬਾ ਅਤੇ ਕੇਂਦਰ ਸਰਕਾਰ ਨੇ ਧੋਖਾ ਕੀਤਾ ਹੈ। ਭਾਵੇਂ ਖ਼ਬੀਆਂ ਧਿਰਾਂ ਦੇ ਯਤਨਾਂ ਸਦਕਾ 2005 ਵਿੱਚ ਮਜਦੂਰਾ ਨੂੰ ਰੋਜ਼ਗਾਰ ਦੇਣ ਲਈ ਮਨਰੇਗਾ ਕਾਨੂੰਨ ਬਣਵਾਇਆ ਗਿਆ ਸੀ ਪਰ ਬੀਤੇ 18 ਸਾਲਾਂ ਵਿਚ 1800 ਦਿਨ ਕੰਮ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਸੀ ਪਰ ਔਸਤਨ ਇਨ੍ਹਾਂ ਸਾਲਾਂ ਵਿਚ ਇਕ ਪਰਿਵਾਰ ਨੂੰ 200 ਦਿਨ ਦਾ ਕੰਮ ਵੀ ਨਹੀਂ ਮਿਲਿਆ, ਮਨਰੇਗਾ ਦਾ ਜ਼ਿਆਦਾ ਤਰ ਪੈਸਾ ਭਿਰਸ਼ਟਾਚਾਰ ਦੀ ਭੇਟ ਚੜ੍ਹ ਗਿਆ ਹੈ, ਬਹੁਤ ਸਾਰੇ ਪਰਿਵਾਰਾਂ ਨੂੰ ਕੀਤੇ ਕੰਮ ਦੇ ਪੈਸੇ ਵੀ ਅਦਾ ਨਹੀਂ ਕੀਤੇ ਜਾਂਦੇ,ਹਰ ਸਰਕਾਰ ਨੇ ਬੇਘਰਿਆਂ ਨੂੰ ਪਲਾਟ ਦੇਣ ਦਾ ਵਾਇਦਾ ਅਤੇ ਗਰੰਟੀਆ ਦਾ ਦਾਵਾ ਕਰਕੇ ਵੀ ਬੇਘਰਿਆਂ ਨੂੰ ਸਰਸਾਹੀ ਥਾਂ ਨਹੀਂ ਦਿੱਤੀ। ਆਗੂਆਂ ਮੰਗ ਕੀਤੀ ਕਿ ਮਾਨ ਸਰਕਾਰ ਕਚੇ ਘਰਾਂ ਨੂੰ ਪੱਕੇ ਕਰਨ ਲਈ 5ਲੱਖ ਰੁਪਏ ਗ੍ਰਾਂਟ ਦੇਵੇ, ਮਨਰੇਗਾ ਦਾ ਰੋਜ਼ਗਾਰ 200ਦਿਨ ਕੀਤਾ ਜਾਵੇ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ,ਲਾਲ ਲਕੀਰ ਦੇ ਅੰਦਰ ਆਉਂਦੇ ਘਰਾਂ ਨੂੰ ਮਾਲ ਮਹਿਕਮੇ ਵਿਚ ਦਰਜ ਕੀਤਾ ਜਾਵੇ,ਹਰ ਪਿੰਡ ਵਿੱਚ ਸਾਫ ਪਾਣੀ ਮੁਹਈਆ ਕੀਤਾ ਜਾਵੇ ਅਤੇ ਮਾਨ ਸਰਕਾਰ ਚੋਣਾਂ ਦੌਰਾਨ ਔਰਤਾਂ ਨਾਲ 1000ਰੁਪਿਆ ਮਹੀਨਾ ਸਹਾਇਤਾ ਦੇਣ,2500 ਰੁਪਏ ਬੁਢਾਪਾ ਵਿਧਵਾ ਪੈਨਸ਼ਨ ਕਰਨ , ਬੇਰੁਜ਼ਗਾਰੀ ਭੱਤਾ ਦੇਣ ਅਤੇ ਬੇਘਰਿਆਂ ਨੂੰ 5/5ਮਰਲੇ ਦੇ ਪਲਾਟ ਦੇਣ ਦੀ ਗਰੰਟੀ ਪੂਰੀ ਕਰੇ, ਰੈਲੀ ਵਿਚ ਮੱਤਾ ਪਾਸ ਕੀਤਾ ਗਿਆ ਕਿ ਭਾਰਤ ਸਰਕਾਰ ਵਲੋਂ ਕੈਨੇਡਾ ਤੋਂ ਭਾਰਤ ਆਉਣ ਦੇ ਵੀਜ਼ਿਆਂ ਤੋਂ ਲਾਈ ਰੋਕ ਖ਼ਤਮ ਕੀਤੀ ਜਾਵੇ । ਰੈਲੀ ਵਿਚ ਹੰਸ ਸੋਨੂ ਹਰੂਵਾਲ, ਮੇਜਰ ਮਨਸੂਰ, ਸਾਹਬਾ, ਯਕੂਬ, ਸਟੀਫ਼ਨ ਮੰਗੀਆਂ, ਵਿਲੀਅਮ ਅਤੇ ਅਜੇ ਸ਼ਾਮਲ ਸਨ।