ਗੁਰਦਾਸਪੁਰ, 27 ਸਤੰਬਰ (ਸਰਬਜੀਤ ਸਿੰਘ)– ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ,ਕਿ ਭਿਰਸਟਾਚਾਰੀ ਰਾਹੀਂ ਪੰਜਾਬ ਨੂੰ ਲੁੱਟਣ ਵਾਲੇ ਵੱਡੇ ਤੋਂ ਵੱਡੇ ਸਾਬਕਾ ਸਰਕਾਰਾਂ ਦੇ ਨੇਤਾਵਾਂ ਤੇ ਹੋਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ,ਅਤੇ ਇਸੇ ਮੁਤਾਬਕ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 50 ਸਾਲ ਤੋਂ ਪੰਜਾਬ ਨੂੰ ਲੁੱਟਣ ਵਾਲੇ ਸਾਬਕਾ ਸਰਕਾਰਾਂ ਦੇ ਕਾਂਗਰਸੀ ਤੇ ਅਕਾਲੀ ਨੇਤਾਵਾਂ ਨੂੰ ਫੜ ਫੜ ਕੇ ਜੇਲ੍ਹ ਵਿੱਚ ਭੇਜਣ ਦੀ ਇੱਕ ਭਿਰਸਟਾਚਾਰ ਵਿਰੋਧੀ ਇਤਿਹਾਸਕ ਲਹਿਰ ਚਲਾਈ ਹੋਈ ਹੈ, ਅਤੇ ਇਸੇ ਹੀ ਲਹਿਰ ਦੀ ਕੜੀ ਤਹਿਤ ਬੀਤੇ ਦਿਨੀਂ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਅਤੇ ਛੇ ਹੋਰਾਂ ਤੇ ਵਿਜੈਲੈਸ ਨੇ ਪਰਚਾ ਦਰਜ ਕਰਕੇ ਦੋ ਨੂੰ ਗਿਰਫਤਾਰ ਕਰ ਲਿਆ ਹੈ, ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਫੜਨ ਲਈ ਉਹਨਾਂ ਦੇ ਘਰ ਅਤੇ ਹੋਰ ਟਿਕਾਣਿਆਂ ਤੇ ਛਾਪਾਮਾਰੀ ਕੀਤੀ ਗਈ ,ਪਰ ਉਹ ਕਾਬੂ ਨਹੀਂ ਆਇਆ, ਲੋਕ ਮਨਪ੍ਰੀਤ ਸਿੰਘ ਬਾਦਲ ਸਾਬਕਾ ਕਾਂਗਰਸੀ ਖਜ਼ਾਨਾ ਮੰਤਰੀ ਤੇ ਪਰਚਾ ਦਰਜ ਕਰਕੇ ਫੜਨ ਵਾਲੀ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਦੀ ਸ਼ਲਾਘਾ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਪੰਜਾਬ ਨੂੰ ਲੁੱਟ ਕੇ ਆਪਣੇ ਖਜ਼ਾਨੇ ਭਰਨ ਵਾਲੇ ਇਨ੍ਹਾਂ ਭਿਰਸਟਾਚਾਰੀ ਮੰਤਰੀਆਂ ਸੰਤਰੀਆਂ ਤੇ ਹੋਰਾਂ ਨੂੰ ਬਖਸ਼ਿਆ ਨਾਂ ਜਾਵੇ ਤਾਂ ਹੀ ਪੰਜਾਬ ਨੂੰ ਭਿਰਸਟਾਚਾਰੀਆਂ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਛੇ ਹੋਰਾਂ ਤੇ ਵਿਜੈਲੈਸ ਵੱਲੋਂ ਪਰਚਾ ਦਰਜ ਕਰਕੇ ਛਾਪਾਮਾਰੀ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਤੇ ਹਮਾਇਤ ਦੇ ਨਾਲ ਨਾਲ ਬਾਕੀ ਰਹਿੰਦੇ ਭਿਰਸਟਾਚਾਰੀ ਸਾਬਕਾ ਸਰਕਾਰਾਂ ਦੇ ਨੇਤਾਵਾਂ ਤੇ ਵੀ ਪਰਚੇ ਦਰਜ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਪਿਛਲੇ ਦਿਨੀਂ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੀ ਇੱਕ ਸੈਸ਼ਨ ਕੋਰਟ ਅਦਾਲਤ ਵਿੱਚ ਆਪਣੀ ਅਗਾਂਹਵਧੂ ਜ਼ਮਾਨਤ ਅਰਜ਼ੀ ਵੀ ਲਾਈਂ ਹੋਈ ਹੈ, ਜੋਂ ਸੁਣਵਾਈ ਅਧੀਨ ਹੈ ,ਭਾਈ ਖਾਲਸਾ ਨੇ ਦੱਸਿਆ ਇਹ ਪਰਚਾ ਬਠਿੰਡਾ’ਚ ਪਲਾਟਾਂ ਦੀ ਅਲਾਟਮੈਂਟਾਂ ਸਬੰਧੀ ਦਰਜ਼ ਕੀਤਾ ਗਿਆ ਅਤੇ ਇਸ ਵਿੱਚ ਛੇ ਹੋਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ,ਜਿੰਨਾ ਵਿਚੋਂ ਦੋ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਫੜਨ ਲਈ ਵਿਜੀਲੈਂਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ, ਭਾਈ ਖਾਲਸਾ ਨੇ ਦੱਸਿਆ ਮਨਪ੍ਰੀਤ ਸਿੰਘ ਬਾਦਲ ਨੂੰ ਫੜਨ ਲਈ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਵਿਜੈਲੈਸ ਨੇ ਜ਼ਬਰ ਦਸਤ ਰੇਟ ਕੀਤਾ ,ਪਰ ਉਹ ਕਾਬੂ ਨਹੀਂ ਆਇਆ ਅਤੇ ਉਸ ਨੂੰ ਫੜਨ ਲਈ ਕਈ ਥਾਵਾਂ ਤੇ ਛਾਪਾਮਾਰੀ ਕੀਤੀ ਜਾ ਰਹੀ ਹੈ ,ਭਾਈ ਖਾਲਸਾ ਨੇ ਦੱਸਿਆ ਗਿਰਫ਼ਤਾਰੀ ਤੋਂ ਬਚਣ ਲਈ ਸਾਬਕਾ ਕਾਂਗਰਸੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਤਾ ਨਹੀਂ ਕੇਹੜੀ ਖੁੱਡ’ਚ ਵੜ ਗਿਆ ,ਜੋਂ ਪੰਜਾਬ ਵਿਜੀਲੈਂਸ ਤੋਂ ਫੜਿਆ ਨਹੀਂ ਜਾ ਰਿਹਾ, ਭਾਈ ਖਾਲਸਾ ਨੇ ਕਿਹਾ ਲੋਕ ਭਿਰਸਟਾਚਾਰੀਆਂ ਨੂੰ ਨੱਥ ਪਾਉਣ ਹਿੱਤ ਭਗਵੰਤ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲੀ ਨੀਤੀ ਦੱਸ ਰਹੇ ਹਨ,ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਸਿਆਸੀ ਚੰਦ ਕੂੰ ਧਰਮੀਆਂ ਨੂੰ ਛੱਡ ਕੇ ਭਿਰਸਟਾਚਾਰੀ ਹੀ ਹੁੰਦੇ ਹਨ ,ਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਭਿਰਸਟਾਚਾਰੀਆਂ ਨੂੰ ਠੱਲ੍ਹ ਪਾਉਣ ਲਈ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਗਿਰਫ਼ਤਾਰ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਅਤੇ ਹਮਾਇਤ ਕਰਦੀ ਹੋਈ ਮੰਗ ਕਰਦੀ ਹੈ ਬਾਕੀ ਬਚਦੇ ਸਾਬਕਾ ਸਰਕਾਰਾਂ ਦੇ ਭਿਰਸਟਾਚਾਰੀ ਮੰਤਰੀਆਂ ਦੀਆਂ ਫਾਇਲਾਂ ਕੱਢ ਕੇ ਉਨ੍ਹਾਂ ਨੂੰ ਵੀ ਜੇਲ੍ਹ ਵਿੱਚ ਭੇਜਿਆ ਜਾਵੇ, ਤਾਂ ਹੀ ਪੰਜਾਬ ਵਿੱਚ ਰਾਜ ਕਰਨ ਵਾਲੇ ਸਿਆਸਤਦਾਨਾਂ ਨੂੰ ਇਮਾਨਦਾਰੀ ਦਾ ਸਬਕ ਸਿਖਾਇਆ ਜਾ ਸਕਦਾ ਹੈ ਅਤੇ ਪੰਜਾਬ ਨੂੰ ਭਿਰਸਟਾਰ ਮੁਕਤ ਸੂਬਾ ਬਣਾਇਆ ਜਾ ਸਕਦਾ ਹੈ । ਇਸ ਮੌਕੇ ਭਾਈ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਅਤੇ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਸਰਵਜੀਤ ਸਿੰਘ ਮਾਨੋਕੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੱਸਾ ਸਿੰਘ ਸੰਗੋਵਾਲ ਆਦਿ ਆਗੂ ਹਾਜ਼ਰ ਸਨ ।


