ਮਾਮਲਾ ਓਵਡੋਜ ਨਾਲ ਮੌਤ ਦਾ
ਨਸ਼ਾ ਵਿਰੋਧੀ ਪੱਕੇ ਮੋਰਚੇ ‘ਚ ਪਹੁੰਚ ਪ੍ਰਸ਼ਾਸ਼ਨ ਨੇ ਕੀਤਾ ਐਲਾਣ
ਮਾਨਸਾ, ਗੁਰਦਾਸਪੁਰ, 27 ਸਤੰਬਰ (ਸਰਬਜੀਤ ਸਿੰਘ)– ਮਾਨਸਾ ਦੇ ਵਾਟਰਵਰਕਸ ਰੋਡ ‘ਤੇ ਨਸ਼ੇ ਦੀ ਓਵਰਡੋਜ ਨਾਲ ਮਰੇ ਨੌਜਵਾਨ ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਖੜ੍ਹਦਿਆਂ ਜਦੋਂ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਸਮਗਲਰਾਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਰੱਖੀ ਅਤੇ ਲਾਸ਼ ਦਾ ਅੰਤਿਮ ਸਸਕਾਰ ਨਾ ਕਰਨ ਦਾ ਐਲਾਣ ਕੀਤਾ ਤਾਂ ਪੁਲੀਸ ਪ੍ਰਸਾਸ਼ਨ ਦੇ ਨਾਲ ਹੀ ਜਲ ਸਪਲਾਈ ਵਿਭਾਗ ਵੀ ਹਰਕਤ ਵਿੱਚ ਆ ਗਿਆ ।ਜਲਸਪਲਾਈ ਵਿਭਾਗ ਦੇ ਐਕਸਨ, ਤਹਿਸੀਲਦਾਰ ਤੇ ਪੁਲੀਸ ਪ੍ਰਸਾਸ਼ਨ ਵੱਲੋ ਡੀ ਐਸ ਪੀ ਨੇ ਧਰਨੇ ਵਿੱਚ ਪਹੁੰਚ ਕੇ ਐਲਾਣ ਕੀਤਾ ਕਿ ਪਰਮਿੰਦਰ ਸਿੰਘ ਨੂੰ ਨਸ਼ਾ ਦੇ ਵਾਲੇ ਤਿੰਨ ਤਸਕਰਾਂ ਖਿਲਾਫ ਧਾਰਾ 304 ਅਧੀਨ ਥਾਨਾ ਸਿਟੀ ਵੰਨ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਹੈ। ਮ੍ਰਿਤਕ।
ਪਰਮਿੰਦਰ ਦੇ ਨੌਕਰੀ ਵਾਲੇ ਜਲ ਸਪਲਾਈ ਵਿਭਾਗ ਵੱਲੋਂ ਪਰਮਿੰਦਰ ਸਿੰਘ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਣ ਕੀਤਾ ਗਿਆ। ਇਸ ਉਪਰੰਤ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ , ਐਂਟੀ ਡਰੱਗ ਟਾਸਕ ਫੋਰਸ ਦੇ। ਪਰਮਿੰਦਰ ਸਿੰਘ ਝੋਟਾ ਨੇ ਕਿਹਾ ਭਾਵੇਂ ਪਰਚਾ ਦਰਜ ਹੋਣ ਤੇ ਨੌਕਰੀ ਮਿਲਣ ਦਾ ਭਰੋਸਾ ਮਿਲਣ ਨਾਲ ਪਰਿਵਾਰ ਨੂੰ ਥੋੜੀ ਮੱਦਦ ਮਿਲੀ ਹੈ ਪਰ ਨੌਜਵਾਨ ਪੁੱਤ ਕਦੇ ਵਾਪਸ ਨਹੀਂ ਮੁੜਨਾ। ਉਨ੍ਹਾਂ ਸਥਾਨਕ ਪ੍ਰਸਾ਼ਸ਼ਨ ਤੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਇਆ ਜੇਕਰ ਸਰਕਾਰ ਨੇ ਇਮਾਨਦਾਰੀ ਨਾਲ ਨਸ਼ਾ ਬੰਦੀ ਵੱਲ ਕਦਮ ਪੁੱਟੇ ਹੁੰਦੇ ਤਾਂ ਪਰਮਿੰਦਰ ਸਿੰਘ ਵਰਗੇ ਹਜਾਰਾਂ ਨੌਜਵਾਨ ਮੌਤ ਦੇ ਮੂੰਹ ਨਾ ਪੈਂਦੇ। ਜਸਵੀਰ ਕੌਰ ਨੱਤ ਅਤੇ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਤਿੰਨ ਸਮਗਲਰਾਂ ‘ਤੇ ਪਰਚਾ ਦਰਜ ਕਰ ਲੈਣ ਨਾਲ ਜਿਲ੍ਹਾ ਮਾਨਸਾ ਤੇ ਪੰਜਾਬ ਸੁਰੱਖਿਅਤ ਨਹੀਂ ਹੋਣੇ । ਪੰਜਾਬ ਦੇ ਭਲੇ ਲਈ ਹਰ ਤਸਕਰ ਅਤੇ ਉਨ੍ਹਾਂ ਦੀ ਮੱਦਦ ਕਰਨ ਵਾਲੇ ਸਰਕਾਰੀ ਮੁਲਾਜਮਾਂ ਖਿਲਾਫ ਪਰਚੇ ਦਰਜ ਕਰਨੇ ਪੈਣਗੇ। ਇਸ ਮੌਕੇ ਡਾਕਟਰ ਅਵਤਾਰ ਸਿੰਘ,ਅਮਰੀਕ ਸਿੰਘ ਫਰੜੇ , ਬਲਵਿੰਦਰ ਘਰਾਂਗਣਾ, ਕ੍ਰਿਸ਼ਨ ਚੌਹਾਨ , ਕੁਲਵਿੰਦਰ ਉੱਡਤਭਗਤਰਾਮ, ਅਤੇ ਨੱਛਤਰ ਖੀਵਾ ਨੇ ਕਿਹਾ ਪੁਲੀਸ ਪ੍ਰਸਾਸ਼ਨ ਘਟਨਾ ਵਾਪਰਨ ਵਾਲੇ ਖੇਤਰ ਵਿੱਚ ਸਬੰਧਿਤ ਥਾਨਾ ਮੁਖੀ ਦੀ ਜਿੰਮੇਵਾਰੀ ਨਿਸਚਿਤ ਕਰੇ। ਪਰਿਵਾਰ ਵੱਲੋਂ ਸਹਿਮਤੀ ਦੇਣ ਪਿੱਛੋਂ ਪਰਮਿੰਦਰ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ।