ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)–ਇਕ ਹਫਤੇ ਤੋਂ ਭਾਰਤ ਅਤੇ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਨੂੰ ਲੈ ਕੇ ਆਪਸੀ ਬਿਆਨਾਂ ਰਾਹੀਂ ਇਕ ਦੂਜੇ ਦੇਸ਼ ਤੇ ਦੋਸ਼ ਲਾਏ ਜਾ ਰਹੇ ਸਨ ਅਤੇ ਇਹ ਮਾਮਲਾ ਸੁਲਝਣ ਦੀ ਬਜਾਏ ਤੂਲ ਫੜਦਾ ਜਾ ਰਿਹਾ ਸੀ, ਪਰ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਕਨੇਡਾ ਨੇ ਭਾਰਤ ਦੇ ਦੋਸ਼ਾਂ ਅੱਗੇ ਝੁਕਦਿਆਂ ਕਨੇਡਾ ਵਿੱਚ ਖਾਲਸਤਾਨੀਆਂ ਤੇ ਸਖ਼ਤ ਕਾਰਵਾਈ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਜੋਂ ਭਵਿੱਖ ਵਿਚ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਸੁਧਾਰ ਲਿਆਉਣ ਲਈ ਚੰਗਾ ਕਦਮ ਕਿਹਾ ਜਾ ਸਕਦਾ ਹੈ ਅਤੇ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਦੋਹਾਂ ਮੁਲਕਾਂ ਵਿੱਚ ਬੀਤੇ ਦਿਨੀਂ ਆਪਣੇ ਆਪਣੇ ਨਾਗਰਿਕਾ ਲਈ ਵਿਜੇ ਤੇ ਲਾਏ ਪਾਬੰਦੀ ਕਾਰਨ ਮਾਮਲਾ ਸੁਲਝਣ ਦੀ ਬਜਾਏ ਤੂਲ ਫੜਦਾ ਜਾ ਰਿਹਾ ਸੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਨੇਡਾ ਵਿੱਚ ਖਾਲਸਤਾਨੀਆਂ ਤੇ ਸਖ਼ਤ ਕਾਰਵਾਈ ਦੇ ਹੱਕ ਵਿੱਚ ਹੈ ਤੇ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਨੇਡਾ ਵੱਲੋਂ ਬੀਤੇ ਦਿਨੀਂ ਮਾਰੇ ਗਏ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਏਜੰਟਾਂ ਦੇ ਹੱਥ ਹੋਣ ਵਾਲੇ ਲਾਏ ਦੋਸ਼ਾਂ ਸਬੰਧੀ ਕਨੇਡਾ ਨੂੰ ਸਪੱਸ਼ਟ ਕਰਨ, ਭਾਵੇਂ ਕਿ ਭਾਰਤ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਕਨੇਡਾ ਨੂੰ ਸਬੂਤ ਪੇਸ਼ ਕਰ ਚੁੱਕੇ ਹਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਨੇਡਾ ਵੱਲੋਂ ਭਾਰਤ ਅਤੇ ਹੋਰ ਦੇਸ਼ਾਂ ਵੱਲੋਂ ਲਾਏ ਦੋਸ਼ਾਂ ਅੱਗੇ ਝੁਕਦਿਆਂ ਖਾਲਸਤਾਨੀਆਂ ਤੇ ਸਖ਼ਤ ਕਾਰਵਾਈ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਅਤੇ ਭਾਰਤ ਨੂੰ ਕਨੇਡਾ ਵੱਲੋਂ ਲਾਏ ਦੋਸ਼ਾਂ ਸਬੰਧੀ ਸਪਸ਼ਟ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਕਿਉਂਕਿ ਇਸ ਨਾਲ ਦੋਹਾਂ ਵਿਚ ਚੱਲ ਰਹੇ ਵਿਵਾਦਾਂ ਨੂੰ ਸੁਲਝਾਉਣ ਵਿਚ ਕਾਫੀ ਮਦਦ ਮਿਲੇਗੀ ਤੇ ਆਪਸੀ ਸਬੰਧਾਂ ਵਿੱਚ ਸੁਧਾਰ ਹੋਵੇਗਾ । ਭਾਈ ਖਾਲਸਾ ਨੇ ਸਪਸ਼ਟ ਕੀਤਾ ਭਾਰਤ ਦੂਜੇ ਦੇਸ਼ਾਂ ਨੂੰ ਕਹੇ ਰਿਹਾ ਸੀ ਕਿ ਕਨੇਡਾ ਖਾਲਸਤਾਨੀਆਂ ਨੂੰ ਆਪਣੇ ਮੁਲਕ ਵਿਚ ਭਾਰਤ ਵਿਰੋਧੀ ਖਾਲਿਸਤਾਨੀ ਸਰਗਰਮੀਆਂ ਲਈ ਉਤਸ਼ਾਹਿਤ ਕਰ ਰਿਹਾ ਹੈ ,ਜਦੋਂ ਕਿ ਕਨੇਡਾ ਦਾ ਦੋਸ਼ ਹੈ ਕਿ ਭਾਰਤ ਭਾਈ ਨਿੱਝਰ ਦੇ ਕਤਲ ਲਈ ਜੁਮੇਵਾਰ ਹੈ ‘ਅਤੇ ਕਿਸੇ ਦੇ ਦੇਸ਼ ਵਿੱਚ ਦੂਜੇ ਦੇਸ਼ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ, ਭਾਈ ਖਾਲਸਾ ਨੇ ਕਿਹਾ ਬੀਤੇ ਦਿਨਾਂ ਤੋਂ ਦੋਹਾਂ ਮੁਲਕਾਂ ਵੱਲੋਂ ਆਪਣੇ ਆਪਣੇ ਨਾਗਰਿਕਾਂ ਦੇ ਵਿਜੇ ਬੰਦ ਕਰਨ ਤੇ ਇਕ ਦੂਜੇ ਮੁਲਕ ਵਿਚ ਨਾ ਜਾਣ ਦੀਆਂ ਹਦਾਇਤਾਂ ਨਾਲ ਦੋਹਾਂ ਮੁਲਕਾਂ ਲਈ ਮਾਮਲਾ ਸੁਲਝਣ ਦੀ ਬਜਾਏ ਤੂਲ ਫੜਦਾ ਜਾ ਰਿਹਾ ਸੀ ,ਭਾਈ ਖਾਲਸਾ ਨੇ ਕਿਹਾ ਹੁਣ ਭਾਰਤ ਵੱਲੋਂ ਦੂਜੇ ਦੇਸ਼ਾਂ ਨੂੰ ਕਨੇਡਾ ਤੇ ਲਾਏ ਦੋਸ਼ਾਂ ਸਬੰਧੀ ਸਪਸ਼ਟ ਕਰਨ ਤੋਂ ਬਾਅਦ ਭਾਰਤ ਅੱਗੇ ਝੁਕਦਿਆਂ ਕਨੇਡਾ ਸਰਕਾਰ ਨੇ ਕਨੇਡਾ ਦੇ ਸਾਰੇ ਬਾਰਡਰਾਂ ਤੇ ਬਣੇ ਗੁਰਦੁਆਰਿਆਂ ਦੇ ਬਾਹਰ ਲਾਏ ਗਏ ਖਾਲਸਤਾਨੀਆਂ ਦੇ ਸਾਰੇ ਖਾਲਿਸਤਾਨੀ ਹੋਰਡਿੰਗ ਬੋਰਡ ਤੇ ਰੈਫਰੈਡਿਮ ਬੋਰਡ ਉਤਾਰਨੇ ਸ਼ੁਰੂ ਕਰ ਦਿੱਤੇ ਹਨ, ਭਾਈ ਖਾਲਸਾ ਨੇ ਕਿਹਾ ਇਸ ਨਾਲ ਦੋਹਾਂ ਦੇਸ਼ਾਂ ਦੇ ਆਪਸੀ ਸਬੰਧਾਂ ਵਿੱਚ ਸੁਧਾਰ ਹੋਵੇਗਾ, ਕਿਉਂਕਿ ਦੋਹਾਂ ਮੁਲਕਾਂ ਦਾ ਇੱਕ ਦੂਜੇ ਦੇ ਸੰਬੰਧਾਂ ਤੋਂ ਬਗੈਰ ਗੁਜ਼ਾਰਾ ਨਹੀਂ ਭਾਈ ਖਾਲਸਾ ਨੇ ਕਿਹਾ ਬੀਤੇ ਦਿਨਾਂ ਤੋਂ ਦੋਹਾਂ ਮੁਲਕਾਂ ਵੱਲੋਂ ਨਾਗਰਿਕਾਂ ਲਈ ਲਾਈਆਂ ਪਾਬੰਧੀਆਂ ਦੋਹਾਂ ਮੁਲਕਾਂ ਦੇ ਉਹਨਾਂ ਲੋਕਾਂ ਵਾਸਤੇ ਵੱਡੀ ਮੁਸੀਬਤ ਤੇ ਦੁੱਖ ਦਾ ਵਿਸ਼ਾ ਬਣ ਗਿਆ ਸੀ ਜਿੰਨਾ ਦਾ ਖਾਲਸਤਾਨ ਨਾਲ ਦੂਰ ਦਾ ਵੀ ਸਬੰਧ ਨਹੀਂ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਨੇਡਾ ਸਰਕਾਰ ਵੱਲੋਂ ਭਾਰਤ ਸਮੇਤ ਹੋਰਾਂ ਦੇਸ਼ਾਂ ਦੇ ਦਬਾਅ ਹੇਠ ਖਾਲਸਤਾਨੀਆਂ ਤੇ ਸਖ਼ਤ ਐਕਸ਼ਨ ਦੇ ਰੌਂ ਵਿੱਚ ਫੈਸਲਾ ਲੈ ਰਹੀ ਹੈ ਦੀ ਹਮਾਇਤ ਕਰਦੀ ਹੈ, ਉਥੇ ਭਾਰਤ ਸਰਕਾਰ ਨੂੰ ਕਨੇਡਾ ਸਰਕਾਰ ਵੱਲੋਂ ਲਾਏ ਦੋਸ਼ਾਂ ਸਬੰਧੀ ਸਪਸ਼ਟ ਕਰਨ ਦੀ ਬੇਨਤੀ ਕਰਦੀ ਹੈ ਕਿਉਕਿ ਇਸ ਨਾਲ ਦੋਹਾਂ ਮੁਲਕਾਂ ਦੇ ਆਪਸੀ ਸਬੰਧਾਂ ਵਿੱਚ ਸੁਧਾਰ ਆ ਸਕਦਾ ਹੈ ਜੋਂ ਸਮੇਂ ਅਤੇ ਲੋਕਾਂ ਦੀ ਮੁਖ ਮੰਗ ਹੈ ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਅਤੇ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਕਮਾਲਕੇ ਭਾਈ ਜੱਸਾ ਸਿੰਘ ਸੰਗੋਵਾਲੀਆ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।