ਚੰਡੀਗੜ੍ਹ, ਗੁਰਦਾਸਪੁਰ 25 ਸਤੰਬਰ (ਸਰਬਜੀਤ ਸਿੰਘ)– ਸਿੱਖ ਫਾਰ ਜਸਟਿਸ (SFJ) ਦੇ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਚ ਜਾਇਦਾਦਾਂ ਜ਼ਬਤ ਕਰਨ ਤੋਂ ਬਾਅਦ NIA ਨੇ ਕਈ ਖਾਲਿਸਤਾਨ ਸਮਰਥਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਐਨਆਈਏ ਸੂਚੀ ਵਿੱਚ ਸ਼ਾਮਲ ਸਾਰੇ ਲੋਕਾਂ ਦੀਆਂ ਜਾਇਦਾਦਾਂ ਵੀ ਕੁਰਕ ਕਰਨ ਦੀ ਤਿਆਰੀ ਕਰ ਰਹੀ ਹੈ।ਇਸ ਸੂਚੀ ਵਿੱਚ ਪਰਮਜੀਤ ਸਿੰਘ ਪੰਮਾ, ਕੁਲਵੰਤ ਮੁਠੜਾ, ਸੁਖਪਾਲ ਸਿੰਘ, ਸਰਬਜੀਤ ਬੇਨੂਰ, ਕੁਲਵੰਤ, ਗੁਰਪ੍ਰੀਤ ਸਿੰਘ, ਹਰਜਾਪ, ਹਰਪ੍ਰੀਤ ਸਿੰਘ, ਰਣਜੀਤ ਨੀਟਾ, ਗੁਰਮੀਤ ਸਿੰਘ, ਜਸਮੀਤ ਹਕੀਮਜ਼ਾਦਾ, ਗੁਰਜੰਟ ਢਿੱਲੋਂ, ਲਖਬੀਰ ਰੋਡੇ, ਅਮਰਦੀਪ ਪੁਰੇਵਾਲ, ਜਤਿੰਦਰ ਗਰੇਵਾਲ,ਦੁਪਿੰਦਰਜੀਤ, ਐਸ ਹਿੰਮਤ ਸਿੰਘ, ਵਧਾਵਾ ਸਿੰਘ (ਬੱਬਰ ਚਾਚਾ) ਅਤੇ ਜੇ ਧਾਲੀਵਾਲ ਦੇ ਨਾਮ ਸ਼ਾਮਲ ਹਨ।


