ਪੰਜਾਬ ਸਰਕਾਰ ਨੂੰ ਲਾਈ ਗੁਹਾਰ ਮੈਨੂੰ ਮੁੜ ਜੁਆਇੰਨ ਕੀਤਾ ਜਾਵੇ
ਬਠਿੰਡਾ, ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦਿੱਲੀ ਦੀ ਤਰਜ ਤੇ ਪੰਜਾਬ ਵਿੱਚ ਵੀ ਮੁਹੱਲਾ ਕਲੀਨਿਕਾਂ ਖੁੱਲਣਾ ਸਿਲਸਿਲਾ ਸ਼ੁਰੂ ਕੀਤਾ ਹੈ ਅਤੇ ਵੱਚਨਬੱਧਤਾ ਦੁਹਰਾਈ ਹੈ ਕਿ ਕਰਮਚਾਰੀਆੰ ਨੂੰ ਪੱਕਿਆਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਜਣੇਪਾ ਛੁੱਟੀ ਵੀ ਦਿੱਤੀ ਜਾਵੇਗੀ। ਪਰ ਹੋਇਆ ਇਸਦੇ ਉਲਟ ਹੈ। ਜਿਸਦੀ ਮਿਸਾਲ ਬਠਿੰਡਾ ਤੋਂ ਮਿਲਦੀ ਹੈ।
ਇਵੇਂ ਕਿ ਇੱਕ ਲੜਕੀ ਨੇ ਭੇਜੇ ਗਏ ਪ੍ਰੈਸ ਨੋਟ ਰਾਹੀਂ ਬੜੇ ਭਰੇ ਮੰਨ ਨਾਲ ਦੱਸਿਆ ਕਿ ਮੈਂ ਮੁਹੱਲਾ ਕਲੀਨਿਕ ਵਿਖੇ ਏਰੀਆ ਬਠਿੰਡਾ ਵਿਖੇ ਨੌਕਰੀ ਕਰਦੀ ਹੈ। ਮੈਂ ਅੱਜ ਤੋਂ 6 ਮਹੀਨੇ ਲਈ ਜਣੇਪਾ ਛੁੱਟੀ ਲਈ ਅਪਲਾਈ ਕੀਤੀ ਸੀ, ਜਿਸਦੇ ਮੈਨੂੰ ਰਲੀਵ ਕੀਤਾ ਗਿਆ। ਮੈਂ ਜਦੋਂ ਮੇਰੇ ਘਰ ਬੇਬੀ ਹੋ ਗਈ ਤਾਂ ਜਦੋਂ ਮੈਂ ਜਣੇਪਾ ਛੁੱਟੀ ਕੱਟ ਕੇ ਆਪਣੀ ਡਿਊਟੀ ਤੇ ਹਾਜਰ ਹੋਣ ਲਈ ਗਈ ਤਾਂ ਉਥੇ ਦੇ ਸਿਵਲ ਸਰਜਨ ਨੇ ਕਿਹਾ ਕਿ ਤੇਰੀ ਨੌਕਰੀ ਬਰਖਾਸਤ ਹੋ ਚੁੱਕੀ ਹੈ, ਕਿਉੰਕਿ ਮੈਂ ਇਹ ਛੁੱਟੀ ਭੇਜੀ ਸੀ, ਪਰ ਰੱਦ ਹੋ ਗਈ ਹੈ। ਇਸ ਲਈ ਉਹ ਬੜੀ ਭਾਵੁਕ ਹੋਈ ਅਤੇ ਕਿਹਾ ਕਿ ਮੈਂ ਇੱਕ ਗਲਤੀ ਕੀਤੀ ਹੈ ਕਿ ਮੈਂ ਇੱਕ ਬੱਚੇ ਨੂੰ ਜਨਮ ਦੇ ਕੇ ਨੌਕਰੀ ਗਵਾ ਬੈਠੀ ਹੈ। ਜਦੋਂ ਪੰਜਾਬ ਸਰਕਾਰ ਨੇ ਇਹ ਪ੍ਰਣ ਕੀਤਾ ਸੀ ਕਿ ਸਮੂਹ ਕਰਮਚਾਰੀਆਂ ਨੂੰ ਜਣੇਪਾ ਛੁੱਟੀ ਦਿੱਤੀ ਜਾਵੇਗੀ ਤਾਂ ਫਿਰ ਮੁਹੱਲਾ ਕਲੀਨਿਕ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਨਾਲ ਅਜਿਹਾ ਵਤੀਰਾ ਕਿਉਂ। ਉਨ੍ਹਾਂ ਕਿਹਾ ਕਿ ਭਾਰਤੀ ਜਣੇਪਾ ਬੈਨੀਫੈਟ ਐਕਟ 1961 ਦੇ ਅਨੁਸਾਰ ਕੋਈ ਵੀ ਔਰਤ 6 ਮਹੀਨੇ ਦੀ ਛੁੱਟੀ ਲੈ ਸਕਦੀ ਹੈ। ਮੈਂ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਮੈਨੂੰ ਦੁਬਾਰਾ ਨੌਕਰੀ ਤੇ ਬਹਾਲ ਕੀਤਾ ਜਾਵੇ।
ਕੀ ਕਹਿੰਦੇ ਹਨ ਸਿਵਲ ਸਰਜਨ-
ਇਸ ਸਬੰਧੀ ਜਦੋਂ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਯੋਗ ਵਿਧੀ ਅਪਣਾ ਕੇ ਇਸ ਕਰਮਚਾਰਣ ਦੀ ਜਣੇਪਾ ਛੁੱਟੀ ਪੰਜਾਬ ਸਰਕਾਰ ਨੂੰ ਭੇਜੀ ਸੀ, ਜੋ ਕਿ ਰੱਦ ਹੋ ਗਈ ਹੈ। ਇਸ ਲਈ ਮੈਂ ਇਸ ਮੱਕਸਦ ਲਈ ਕੁੱਝ ਨਹੀਂ ਕਹਿਣਾ ਚਾਹੁੰਦਾ ਹਾਂ।