ਗੁਰਦਾਸਪੁਰ, 13 ਅਗਸਤ (ਸਰਬਜੀਤ ਸਿੰਘ)– ਅਸ਼ੋਕ ਕੁਮਾਰ ਮਹਾਜਨ, ਰਛਪਾਲ ਸਿੰਘ,ਮੋਹਨ ਸਿੰਘ ਅਤੇ ਬਲਦੇਵ ਸਿੰਘ ਦੀ ਅਗਵਾਈ ਵਿਚ ਕਮਿਊਨਿਸਟ ਲਹਿਰ ਨਾਲ ਦਹਾਕਿਆਂ ਤੋਂ ਸਰਗਰਮ ਸਿਆਸਤ ਵਿੱਚ ਹਿੱਸਾ ਲੈ ਰਹੇ ਕਰੀਬ ਇਕ ਦਰਜਨ ਆਗੂਆਂ ਅਤੇ ਵਰਕਰਾਂ ਨੇ, ਸਮੇਤ ਸੈਂਕੜੇ ਕਿਸਾਨ ਆਗੂਆਂ ਨੇ ਅੱਜ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।
ਇਸ ਸਮੇਂ ਬੋਲਦਿਆਂ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਲਿਬਰੇਸ਼ਨ ਵਿੱਚ ਸ਼ਾਮਲ ਹੋਏ ਸਾਥੀਆਂ ਨੂੰ ਜੀ ਆਇਆਂ ਆਖਦਿਆ ਕਿਹਾ ਕਿ ਸਾਥੀਆਂ ਨੇ ਸਹੀ ਫੈਸਲਾ ਲਿਆ ਹੈ। ਉਨ੍ਹਾਂ ਸਾਥੀਆਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਦੇਸ਼ ਵਿਚ ਹਿੰਦੂਤਵਵਾਦੀ ਫਾਸ਼ੀਵਾਦੀ ਰਾਜ ਕਾਇਮ ਕਰਨ ਲਈ ਮੋਦੀ ਸਰਕਾਰ ਅਤੇ ਆਰ ਐਸ ਐਸ ਸਿਰਤੋੜ ਯਤਨ ਕਰ ਰਹੇ ਹਨ ਤਾਂ ਉਸ ਸਮੇਂ ਲਿਬਰੇਸ਼ਨ ਧਿਰ ਦੀ ਮੈਂਬਰਸ਼ਿਪ ਵਿਚ ਹੋ ਰਿਹਾ ਵਾਧਾ ਸੰਕੇਤ ਕਰਦਾ ਹੈ ਕਿ ਲਿਬਰੇਸ਼ਨ ਦਾ ਕੌਮੀ ਪੱਧਰ ਉਪਰ ਫਾਸੀ ਵਾਦੀ ਵਿਰੋਧੀ ਮੋਰਚਾ ਬਨਾਉਣ ਦੀ ਸਿਆਸਤ ਦਰੁਸਤ ਪੈਂਤੜਾ ਹੈ। ਇਸ ਸਮੇਂ ਪਹੁੰਚੇ ਕਿਸਾਨ ਆਗੂਆਂ ਨੇ ਕਿਹਾ ਕਿ ਲਿਬਰੇਸ਼ਨ ਨਾਲ ਸਬੰਧਤ ਪੰਜਾਬ ਕਿਸਾਨ ਯੂਨੀਅਨ ਦੇ 25/26 ਅਗਸਤ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋ ਰਹੇ ਸੂਬਾ ਇਜਲਾਸ ਵਿੱਚ ਇਥੋਂ ਇਕ ਦਰਜਨ ਕਿਸਾਨ ਡੈਲੀਗੇਟ ਸ਼ਾਮਲ ਹੋਣਗੇ ।ਸਮਾਗਮ ਨੇ ਲਿਬਰੇਸ਼ਨ ਦੀ 11 ਮੈਂਬਰੀ ਜ਼ਿਲ੍ਹਾ ਅਡਹਾਕ ਕਮੇਟੀ ਚੁਣੀ ਗਈ ਜਿਸ ਦਾ ਅਸ਼ੋਕ ਕੁਮਾਰ ਮਹਾਜਨ ਨੂੰ ਜ਼ਿਲ੍ਹਾ ਸਕੱਤਰ ਚੁਣਿਆ ਗਿਆ।ਇਸ ਸਮਾਗਮ ਵਿੱਚ ਸ਼ਾਮ ਸਿੰਘ, ਤਰਲੋਕ ਨਾਥ, ਕਸ਼ਮੀਰ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ, ਪੰਨਾ ਲਾਲ,ਗੀਤਾ ਦੇਵੀ,ਪੂਨਮ ਕੁਮਾਰੀ ਅਸ਼ਵਨੀ ਕੁਮਾਰ, ਪਰਸ਼ੋਤਮ ਸਿੰਘ, ਜੋਗਿੰਦਰ ਪਾਲ ਲੇਹਲ, ਕੁਲਦੀਪ ਰਾਜੂ ਅਤੇ ਗੁਰਵਿੰਦਰ ਸਿੰਘ ਸ਼ਾਮਲ ਸਨ