ਮਾਨਸਾ, ਗੁਰਦਾਸਪੁਰ, 31 ਜੁਲਾਈ (ਸਰਬਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਜ਼ਿਲ੍ਹਾ ਜਗਦੇਵ ਸਿੰਘ ਭੈਣੀ ਬਾਗਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਬੰਦ ਕਰਨ ਦਾ ਜੋ ਵਾਅਦਾ ਕਰਦੀ ਸੀ, ਪਰ ਜੋ ਨੌਜਵਾਨ ਨਸ਼ਾ ਵੇਚਣ ਵਾਲੇ ਖਿਲਾਫ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਖਿਲਾਫ ਕੇਸ ਦਰਜ਼ ਕਰ ਰਹੀ ਹੈ। ਜਿਵੇਂ ਕਿ ਨਸਿਆ ਤੋਂ ਮੁੱਕਤ ਕਰਵਾਉਣ ਲਈ ਪ੍ਰਮੁੱਖ ਆਗੂ ਪਰਮਿੰਦਰ ਸਿੰਘ ਝੋਟਾ ਨੇ ਮਾਨਸਾ ਵਿੱਚ ਸੈਂਕੜੇ ਨੌਜਵਾਨਾਂ ਨੂੰ ਨਸਾ ਛੁਡਾ ਕੇ ਨਸ਼ਾ ਛੁਡਾਓ ਟਾਕਸ ਫੋਰਸ ਬਣਾਈ ਹੈ। ਪਰ ਪੁਲਸ ਵੱਲੋਂ ਨਸ਼ਾ ਤੱਸਕਰਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਅਤੇ ਝੋਟੇ ਨੂੰ ਅੱਜ 16 ਦਿਨ੍ਹ ਬੀਤ ਜਾਣ ਦੇ ਬਾਅਦ ਵੀ ਜੇਲ੍ਹ ਵੀ ਡੱਕਿਆ ਗਿਆ ਹੈ। ਇਸ ਮੌਕੇ ਧੰਦੇ ਵਾਲੀ ਜਗ੍ਹਾਂ ਤੇ ਸੇਵਾ ਸਿੰਘ ਠੀਕਰੀਵਾਲ ਚੌਂਕ ਤੱਕ ਰੋਸ਼ ਮਾਰਚ ਕੱਢਿਆ ਗਿਆ ਅਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਨੂੰ ਲੈ ਕੇ ਇਹ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ,ਜੇਕਰ ਉਸ ਨੂੰ 14 ਅਗਸਤ ਤੋਂ ਪਹਿਲਾ ਰਿਹਾਅ ਨਾ ਕੀਤਾ ਤਾ ਭਾਰਤ ਪੱਧਰ ਤੇ ਅੰਦੋਲਨ, ਨਸ਼ਾ ਵਿਰੋਧੀ ਅਤੇ ਝੋਟੇ ਦੀ ਰਿਹਾਈ ਲਈ ਮਾਨਸਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਗੁਰਚਰਨ ਸਿੰਘੀ ਭਿਖੀ, ਸੁਖਦੇਵ ਸਿੰਘ, ਰੂਪ ਸਿੰਘ, ਦੀਦਾਰ ਸਿੰਘ, ਤਰਸੇਮ ਸਿੰਘ ਗੋਇੰਦਪੁਰਾ ਨੇ ਵੀ ਸੰਬੋਧਨ ਕੀਤਾ ਅਤੇ ਮਾਨਸਾ ਦੀ ਕਚਿਹਰੀਆ ਵਿੱਚ ਧਰਨਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ।