ਜੇ.ਪੀ ਨੱਡਾ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਗੰਨਮੈਨਾਂ ਸਮੇਤ ਨਤਮਸਤਕ ਹੋਣ ਲਈ ਆਏ, ਸੰਗਤਾਂ ਵਿੱਚ ਭਾਰੀ ਰੋਸ

ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)–ਰਾਜਸਭਾ ਦੇ ਮੈਂਬਰ ਅਤੇ ਭਾਜਪਾ ਦੇ ਆਗੂ ਜੇ.ਪੀ ਨੱਡਾ ਤਖਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਜਨਮ ਸਥਾਨ (ਦਸ਼ਮੇਸ਼ ਪਿਤਾ) ਦੇ ਦਰਬਾਰ ਸਾਹਿਬ ਵਿੱਚ ਪਹੁੰਚੇ ਤਾਂ ਸਮੇਤ ਗੰਨਮੈਨ ਨੇ ਜਦੋਂ ਪ੍ਰਵੇਸ਼ ਕੀਤਾ ਤਾਂ ਇਸ ਸਬੰਧੀ ਗੁਰੂ ਘਰ ਦੇ ਸੇਵਕ ਸਤਨਾਮ ਸਿੰਘ, ਰਜੇਸ਼ ਸਿੰਘ ਅਕਾਲੀ, ਅਸ਼ੀਸ਼ ਸਿੰਘ ਕਪੂਰ, ਸੱਤੂ ਸਿੰਘ, ਤਰਲੋਕ ਸਿੰਘ ਨੇ ਇਸ […]

Continue Reading

ਗੁਰਦਾਸਪੁਰ ਵਿੱਚੋਂ ਗੈਂਗਸਟਰ ਅਤੇ ਨਸ਼ੇੜਿਆਂ ਦਾ ਜਲਦ ਹੋਵੇਗਾ ਖਾਤਮਾ-ਐਸ.ਐਸ.ਪੀ ਹਿਲੌਰੀ

ਲੋਕ ਫਿਰ ਘੁੰਮ ਸਕਣਗੇ ਖੁੱਲੀਆ ਹਵਾਵਾਂ ’ਚਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)-ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਸਰਵ ਸ੍ਰੀ ਦੀਪਕ ਹਿਲੌਰੀ ਆਈ.ਪੀ.ਐਸ ਨੇ ਜੋਸ਼ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਬੀਤੇ 5 ਸਾਲਾਂ ਤੋਂ 900 ਲੋਕ ਜਿਨਾਂ ’ਤੇ ਵੱਖ-ਵੱਖ ਥਾਣਿਆਂ ਵਿੱਚ ਡਰੱਗ ਨਾਲ ਸਬੰਧਤ ਕੇਸ ਦਰਜ ਹਨ। ਹੁਣ ਇਸ ਸਮੇਂ ਉਨਾਂ ਦੇ ਚਾਲ ਚੱਲਣ ਸਬੰਧੀ ਜਾਂਚ ਪੜਤਾਲ […]

Continue Reading

ਮੂਸਲਾਧਾਰ ਬਾਰਿਸ਼ ਦੇ ਬਾਵਜੂਦ ਵੀ ਕਿਸਾਨਾ ਵੱਲੋਂ ਮੁਕੇਰੀਆ ਦੇ ਰੇਲਵੇ ਸਟੇਸ਼ਨ ’ਤੇ ਕੀਤਾ ਗਿਆ ਰੇਲ ਰੋਕੋ ਅੰਦੋਲਨ

ਗੁਰਦਾਸਪੁਰ, 1 ਅਗਸਤ (ਸਰਬਜੀਤ)- ਸੰਯੁੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਰੇਲਵੇ ਸਟੇਸ਼ਨ ’ਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਕੁਲ ਹਿੰਦ ਕਿਸਾਨ ਸਭਾ ਦੇ ਵਰਕਰਾਂ ਵੱਲੋਂ ਮੂਸਲਾਧਾਰ ਬਾਰਿਸ਼ ਦੇ ਬਾਵਜੂਦ ਵੀ ਮੁਕੇਰੀਆਂ ਦੇ ਰੇਲ ਸਟੇਸ਼ਨ ’ਤੇ ਰੇਲ ਰੋਕੋ ਐਕਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂੰਕਿਆ ਗਿਆ। ਐਕਸ਼ਨ ਦੀ ਅਗਵਾਈ ਸੁਰੇਸ਼ ਕੁਮਾਰ ਚਨੌਰ, ਸੁਰਜੀਤ […]

Continue Reading

ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਰਾਵੀ ਦਰਿਆ ਨੇੜੇ ਮਕੋੜਾ ਪੱਤਣ ਅਤੇ ਪਿੰਡਾਂ ਦਾ ਦੌਰਾ

ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਨਾਲ ਨੇੜਲੇ ਪਿੰਡਾਂ ਦੇ ਲੋਕ ਨੂੰ ਇਹਤਿਆਤ ਵਰਤਣ ਦੀ ਅਪੀਲ ਜ਼ਿਲਾ ਪ੍ਰਸ਼ਾਸਨ ਵਲੋਂ ਹੜ੍ਹ ਵਗਰੀ ਕਿਸੇ ਵੀ ਅਣਸੁਥਾਵੀਂ ਨਾਲ ਨਿਪਟਣ ਲਈ ਕੀਤੇ ਪੁਖਤਾ ਪ੍ਰਬੰਧ ਗੁਰਦਾਸਪੁਰ, 1 ਅਗਸਤ  (  ਸਰਬਜੀਤ ਸਿੰਘ)  ਓਝ ਦਰਿਆ ਵਲੋਂ ਛੱਡੇ ਗਏ ਪਾਣੀ ਅਤੇ ਲਗਾਤਾਰ ਪੈ ਰਹੇ ਮੀਂਹ ਦੇ ਮੱਦੇਨਜ਼ਰ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਵਲੋਂ ਰਾਵੀ ਦਰਿਆ ਨੇੜਲੇ ਪਿੰਡਾਂ ਤੇ ਡੇਰਿਆਂ ਵਿਚ ਰਹਿੰਦੇ ਲੋਕਾਂ ਨੂੰ ਇਹਤਿਆਤ ਵਰਤਣ ਦੀ ਅਪੀਲ ਕੀਤੀ ਤੇ ਸੁਰੱਖਿਅਤ ਸਥਾਨਾਂ ਵੱਲ ਜਾਣ ਲਈ ਕਿਹਾ ਹੈ। ਰਾਵੀ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਤੇ ਹੜ੍ਹ ਵਰਗੇ ਬਣੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਵਲੋਂ ਮਕੋੜਾ ਪੱਤਣ ਤੇ ਦਰਿਆ ਨੇੜਲੇ ਪਿੰਡਾਂ ਬਾਊਪੁਰ ਜੱਟਾਂ ਆਦਿ ਦਾ ਦੋਰਾ ਕੀਤਾ ਗਿਆ ਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ ਡੇਰਾ ਬਾਬਾ ਨਾਨਕ ਰਵਿੰਦਰਪਾਲ ਸਿੰਘ ਅਰੋੜਾ, ਪਰਮਪ੍ਰੀਤ ਸਿੰਘ ਗੁਰਾਇਆ ਤਹਿਸੀਲਦਾਰ ਦੀਨਾਨਗਰ, , ਜਗਤਾਰ ਸਿੰਘ ਤਹਿਸੀਲਦਾਰ ਗੁਰਦਾਸਪੁਰ, ਦੀਨਾਨਗਰ ਦੇ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ। ਇਸ ਮੌਕੇ ਮਕੋੜਾ ਪੱਤਣ ਰਾਵੀ ਦਰਿਆ ਦੇ ਕੰਢੇ ’ਤੇ ਬੈਠੇ ਗੁੱਜਰਾਂ ਨੂੰ ਪਸ਼ੂਆਂ ਸਮੇਤ ਸੁਰੱਖਿਅਤ ਥਾਵਾਂ ’ਤੇ ਬਾਹਰ ਕੱਢਿਆ ਗਿਆ। ਇਸ ਮੌਕੇ ਗੱਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਬਾਮਬਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਅਣਸੁਖਾਵੇਂ ਹਾਲਾਤਾਂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹਨ ਪਰ ਰਾਵੀ ਦਰਿਆ ਨੇੜਲੇ ਰਹਿੰਦੇ ਪਿੰਡਾਂ ਦੇ ਲੋਕ ਸੁਚੇਤ ਰਹਿਣ ਤੇ ਇਹਤਿਆਤ ਰੱਖਣ। ਉਨਾਂ ਅਪੀਲ ਕੀਤੀ ਕਿ ਲੋਕ ਦਰਿਆ ਦੇ ਕੰਢੇ ਵੱਲ ਨਾ ਜਾਣ ਅਤੇ ਨਾ ਹੀ ਆਪਣੇ ਪਸ਼ੂ ਆਦਿ ਦਰਿਆ ਵੱਲ ਲਿਜਾਏ ਜਾਣ। ਉਨਾਂ ਅੱਗੇ ਦੱਸਿਆ ਕਿ ਮਕੋੜਾ ਪੱਤਣ ਵਿਖੇ ਹੰਗਾਮੀ ਹਾਲਾਤ ਨੂੰ ਮੁੱਖ ਰੱਖਦੇ ਹੋਏ ਇਨਾਂ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਜਗ੍ਹਾ ’ਤੇ ਸ਼ਿਫਟ ਕਰਨ ਲਈ ਰਿਲੀਫ ਸੈਂਟਰ ਸਰਕਾਰੀ ਸ.ਸ.ਸਕੂਲ ਝਬਕਰਾ ਵਿਖੇ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ। ਹੜ੍ਹ ਵਰਗੀ ਸਥਿਤੀ ਨਾਲ ਨਿਪਟਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਹਨ ਅਤੇ ਇਸ ਤੋਂ ਇਲਾਵਾ ਮੈਡੀਸਨ, ਫੂਡ, ਜੇ.ਸੀ.ਬੀ, ਬੇੜੀਆਂ ਤੇ ਲਾਈਫ ਜੈਕਟਾਂ ਆਦਿ ਦੇ ਪ੍ਰਬੰਧ ਕੀਤੇ ਹੋਏ ਹਨ। ਉਨਾਂ ਸਮੂਹ ਐਸ.ਡੀ.ਐਮਜ਼, ਮਾਲ ਵਿਭਾਗ, ਪੇਂਡੂ ਵਿਭਾਗ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਥਿਤੀ ’ਤੇ 24 ਘੰਟੇ ਨਿੱਜੀ ਤੌਰ ’ਤੇ ਨਿਗਰਾਨੀ ਰੱਖਣ। ਉਨਾਂ ਕਿਹਾ ਕਿ ਰਾਵੀ ਦਰਿਆ ਦੇ ਨੇੜਲੇ ਪਿੰਡਾਂ ਦੇ ਸਰਪੰਚਾਂ, ਨੰਬਰਦਾਰਾਂ ਤੇ ਹੋਰ ਮੋਹਤਬਾਰ ਲੋਕਾਂ ਨਾਲ ਲਗਾਤਾਰ ਸੰਪਰਕ ਰੱਖਣ ਅਤੇ ਪਿੰਡਾਂ ਅੰਦਰ ਅਨਾਊਂਸਮੈਂਟਾਂ ਕਰਕੇ ਲੋਕਾਂ ਨੂੰ ਪਾਣੀ ਦੇ ਪੱਧਰ ਬਾਰੇ ਲਗਾਤਾਰ ਸੁਚੇਤ ਕੀਤਾ ਜਾਵੇ। ਉਨਾਂ ਅੱਗੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਸੰਭਾਵੀ ਖਤਰੇ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਰੀਤੇ ਹਨ ਅਤੇ ਲੋਕ ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਫਲੱਡ ਕੰਟਰੋਲ ਰੂਮ ਨੰਬਰਾਂ ’ਤੇ ਵੀ ਲੋੜ ਅਨੁਸਾਰ ਸੰਪਰਕ ਕਰ ਸਕਦੇ ਹਨ। ਜ਼ਿਲ੍ਹਾ ਰੈਵਨਿਊ ਦਫਤਰ 01874-247964, ਤਹਿਸੀਲ ਦਫਤਰ ਗੁਰਦਾਸਪੁਰ 01874-242644, ਤਹਿਸੀਲ ਦਫਤਰ ਬਟਾਲਾ 01871-241069, ਤਹਿਸੀਲ ਦਫਤਰ, ਡੇਰਾ ਬਾਬਾ ਨਾਨਕ 01871-247420, ਤਹਿਸੀਲ ਦਫਤਰ, ਦੀਨਾਨਗਰ 01875-220050 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਐਸ.ਡੀ.ਐਮਜ਼ ਡੇਰਾ ਬਾਬਾ ਨਾਨਕ ਰਵਿੰਦਰ ਸਿੰਘ ਅਰੋੜਾ ਤੇ ਤਹਿਸੀਲਦਾਰ ਜਗਤਾਰ ਸਿੰਘ ਵਲੋਂ  ਡੇਰਾ ਬਾਬਾ ਨਾਨਕ ਖੇਤਰ ਦਾ ਦੌਰਾ ਕੀਤਾ ਗਿਆ ਤੇ ਵਿਭਾਗਾਂ ਦੇ ਅਧਿਕਾਰੀਆਂ ਤੇ ਲੋਕਾਂ ਨਾਲ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ।

Continue Reading