ਗੁਰਦਾਸਪੁਰ, 1 ਅਗਸਤ (ਸਰਬਜੀਤ)- ਸੰਯੁੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਰੇਲਵੇ ਸਟੇਸ਼ਨ ’ਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਕੁਲ ਹਿੰਦ ਕਿਸਾਨ ਸਭਾ ਦੇ ਵਰਕਰਾਂ ਵੱਲੋਂ ਮੂਸਲਾਧਾਰ ਬਾਰਿਸ਼ ਦੇ ਬਾਵਜੂਦ ਵੀ ਮੁਕੇਰੀਆਂ ਦੇ ਰੇਲ ਸਟੇਸ਼ਨ ’ਤੇ ਰੇਲ ਰੋਕੋ ਐਕਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦਾ ਪੁਤਲਾ ਫੂੰਕਿਆ ਗਿਆ। ਐਕਸ਼ਨ ਦੀ ਅਗਵਾਈ ਸੁਰੇਸ਼ ਕੁਮਾਰ ਚਨੌਰ, ਸੁਰਜੀਤ ਸਿੰਘ ਬਾੜੀ, ਸੋਮ ਰਾਜ ਅਤੇ ਵਿਜੈ ਸਿੰਘ ਨੇ ਕੀਤੀ। ਜਿਸ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਵੀ ਸ਼ਿਰਕਤ ਕੀਤੀ। ਪ੍ਰਦਰਸ਼ਨਕਾਰੀਆ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।
ਬੁਲਾਰਿਆ ਨੇ ਕਿਹਾ ਕਿ ਕੇਂਦਰ ਸਰਕਾਰ ਆਨੇ ਬਹਾਨੇ ਚੋਰ ੋਰੀਆ ਰਾਹੀਂ ਖੇਤੀ ਕਾਨੂੰਨ ਜਨਤਾ ’ਤੇ ਥੋਪਣ ਲਈ ਬਜਿੱਦ ਹੈ। ਇਹੀ ਕਾਰਨ ਹੈ ਕਿ ਉਸਨੇ ਐਮ.ਐਸ.ਪੀ ਆਦਿ ਮੁੱਦਿਆ ਦੇ ਨਿਪਟਾਰੇ ਲਈ ਆਪਣੇ ਚਹੇਤਿਆ ਦੀ ਕਮੇਟੀ ਕਾਇਮ ਕਰ ਲਈ ਹੈ। ਇਸ ਤੋਂ ਜਾਹਿਰ ਹੈ ਕਿ ਸਰਕਾਰ ਕਿਸਾਨਾਂ ਨੂੰ ਉਨਾਂ ਦੀ ਫਸਲਾਂ ਲਈ ਐਮ.ਐਸ.ਪੀ ਦੀ ਗਾਰੰਟੀ ਨਹੀਂ ਕਾਰਨਾ ਚਾਹੁੰਦੀ। ਉਨਾਂ ਕਿਹਾ ਕਿ ਜੇਕਰ ਕੇਰਲ ਦੀ ਸੂਬਾ ਸਰਕਾਰ ਸਾਰੀਆਂ ਫਸਲਾਂ ’ਤੇ ਐਮ.ਐਸ.ਪੀ ਦੇ ਸਕਦੀ ਹੈ ਤਾਂ ਕੇਂਦਰ ਸਰਕਾਰ ਕਿਉ ਨਹੀਂ।ਉਨਾਂ ਕਿਹਾ ਕਿਭਾਜਪਾ ਸਿੱਧੇ ਤੌਰ ’ਤੇ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਕੋਲ ਦੇਸ਼ ਵਿੱਚ ਦੇਣ ਲਈ ਬਜਿੱਦ ਹੈ। ਉਨਾਂ ਮੰਗ ਕੀਤੀ ਕਿ ਸਰਕਾਰ ਆਪਣੀਆਂ ਲੋਕ ਵਿਰੋਧੀ ਨੀਤੀਆਂ ਵਾਪਸ ਲੈਣ ਨਹੀਂ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਰਜਿੰਦਰ ਸਿੰਘ, ਕਰਨੈਲ ਸਿੰਘ, ਭੁਪਿੰਦਰ ਸਿੰਘ, ਮੋਹਣ ਸਿੰਘ,ਗੁਰਮੇਲ ਸਿੰਘ, ਰਾਮ ਲੁਭਾਇਆ, ਰਜਿੰਦਰ ਸਿੰਘ ਫੌਜੀ, ਵਿਨੋਦ ਕੁਮਾਰ, ਚੰਦਨ ਸਿੰਘ, ਲਵ ਕੁਮਾਰ, ਸਤੀਸ਼ ਕੁਮਾਰ,ਸੁਖਵਿੰਦਰ ਸਿੰਘ, ਸ਼ਮਿੰਦਰ ਸਿੰਘ, ਲਖਿੰਵਦਰ ਸਿੰਘ ਆਦਿ ਹਾਜਰ ਸਨ।


