ਕਿਉੰਕਿ ਮਾਰਕਿਟ ਕਮੇਟੀਆ ਦਾ ਗਠਨ ਅਜੇ ਤੱਕ ਨਹੀਂ ਹੋਇਆ
ਗੁਰਦਾਸਪੁਰ, 12 ਜੁਲਾਈ (ਸਰਬਜੀਤ ਸਿੰਘ)– 75 ਸਾਲ ਦੇਸ਼ ਵਿੱਚ ਰਿਵਾਇਤੀ ਪਾਰਟੀਆ ਨੇ ਰਾਜ ਕੀਤਾ ਹੈ। ਇਨ੍ਹਾਂ ਵਿੱਚ ਆਪਣੇ ਰਾਜ ਕਾਲ ਦੌਰਾਨ ਯੋਗ ਵਿਧੀ ਅਪਣਾ ਕੇ ਮਾਰਕਿਟ ਕਮੇਟੀਆਂ ਦੇ ਚੇਅਰਮੈਨ, ਮੈਂਬਰ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤੇ ਜਾਂਦੇ ਰਹੇ ਹਨ। ਹਰ ਕਮੇਟੀ ਨੂੰ ਚੇਅਰਮੈਨ ਥਾਪਣ ਤੋਂ ਪਹਿਲਾਂ ਯੋਗ ਵਿਧੀ ਅਪਣਾ ਕੇ ਕਮੇਟੀ ਬਣਾਈ ਜਾਂਦੀ ਰਹੀ ਕਿ ਇਸ ਤੋਂ ਪਹਿਲਾ ਮਾਰਕਿਟ ਕਮੇਟੀਆ ਵਿੱਚ ਲੱਗੇ ਹੋਏ ਪ੍ਰਬੰਧਕਾਂ ਨੂੰ ਮੁੱਕਤ ਕਰਕੇ ਇਹ ਚੇਅਰਮੈਨ ਮਾਰਕਿਟ ਕਮੇਟੀ ਦਾ ਅਹੁੱਦਾ ਸੰਭਾਲਦੇ ਰਹੇ ਹਨ। ਪਰ ਹੁਣ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿੱਚ 32 ਚੇਅਰਮੈਨਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਅੱਜ ਤੱਕ ਤਾਜਪੋਸ਼ੀ ਨਹੀੰ ਹੋ ਸਕੀ। ਉਹ ਮਾਰਕਿਟ ਕਮੇਟੀ ਦਾ ਚਾਰਜ਼ ਨਹੀਂ ਲੈ ਸਕੇ, ਕਿਉਂਕਿ ਮਾਰਕਿਟ ਕਮੇਟੀਆ ਦਾ ਵਾਈਸ ਚੇਅਰਮੈਨਾਂ ਅਤੇ ਮੈੰਬਰਾ ਸਮੇਤ ਗਠਨ ਨਹੀੰ ਕੀਤਾ ਗਿਆ। ਜਿਸ ਕਰਕੇ ਪੂਰੀ ਕਮੇਟੀਆ ਨਹੀਂ ਬਣੀਆ। ਜਿਸਦੇ ਫਲ ਸਵਰੂਪ ਕੇਵਲ ਨਾਮ ਦੇ ਹੀ ਰਹਿ ਗਏ ਹਨ। ਜਦੋਂ ਕਿ ਪਹਿਲਾੰ ਦੀ ਤਰ੍ਹਾਂ ਪ੍ਰਬੰਧਕ ਮਾਰਕਿਟ ਕਮੇਟੀ ਹੀ ਬਤੌਰ ਪ੍ਰਬੰਧਕ ਮਾਰਕਿਟ ਕਮੇਟੀਆ ਵਿੱਚ ਨਿਯੁਕਤ ਹਨ।
ਇਸ ਸਬੰਧੀ ਸਰਵੇ ਅਨੁਸਾਰ ਜੇਕਰ ਭਗਵੰਤ ਮਾਨ ਸਰਕਾਰ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਥਾਪੇ ਹਨ ਤਾਂ ਉਨ੍ਹਾਂ ਨੂੰ ਯੋਗ ਵਿਧੀ ਅਪਣਾ ਕੇੇ ਮਾਰਕਿਟ ਕਮੇਟੀਆ ਦਾ ਗਠਨ ਕੀਤਾ ਜਾਵੇ ਤਾਂ ਜੋ ਉਹ ਪ੍ਰਬੰਧਕਾਂ ਨੂੰ ਮੁੱਕਤ ਕਰਕੇ ਆਪਣੀ ਤਾਜਪੋਸ਼ੀ ਕਰਕੇ ਮਾਰਕਿਟ ਕਮੇਟੀਆਂ ਦੀਆਂ ਬਤੌਰ ਚੇਅਰਮੈਨ,ਵਾਈਸ ਚੇਅਰਮੈਨ ਆਪਣੀਆਂ ਸੇਵਾਵਾਂ ਦੇ ਸਕਣ। ਜੇਕਰ ਅਜਿਹਾ ਨਾ ਹੋਇਆ ਤਾ ਪੰਜਾਬ ਵਿੱਚ ਦੂਜੀਆ ਰਿਵਾਇਤੀਆ ਪਾਰਟੀ ਭਗਵੰਤ ਮਾਨ ਸਰਕਾਰ ਤੇ ਸਵਾਲੀਆ ਚਿੰਨ੍ਹ ਖੜੇ ਕਰਦੇ ਹਨ ਕਿ ਅੱਜ ਤੱਕ ਕਿਸੇ ਵੀ ਪਾਰਟੀ ਨੇ ਅਜਿਹੇ ਚੇਅਰਮੈਨ ਨਹੀਂ ਥਾਪੇ, ਜਿਨ੍ਹਾਂ ਦਾ ਕੋਰਮ ਪੂਰਾ ਨਾ ਹੋਵੇ ਅਤੇ ਉਹ ਮਾਰਕਿਟ ਕਮੇਟੀਆਂ ਵਿੱਚ ਆਪਣਾ ਅਹੁੱਦਾ ਸੰਭਾਲ ਸਕਣ।