ਪੀੜ੍ਹਤ ਲੜਕੀ ਦੇ ਬਿਆਨ ਲੈਣ ਲਈ ਅੰਮ੍ਰਿਤਸਰ ਤੋਂ ਉਚ ਅਧਿਕਾਰੀ ਦੀ ਲੱਗ ਸਕਦੀ ਹੈ ਡਿਊਟੀ
ਗੁਰਦਾਸਪੁਰ, 10 ਜੁਲਾਈ (ਸਰਬਜੀਤ ਸਿੰਘ)— ਗੁਰਦਾਸਪੁਰ ਜੱਜ ਦੇ ਘਰ ਚੋਰੀ ਮਾਮਲੇ ਵਿਚ ਗ਼ਰੀਬ ਮਮਤਾ ਨਾਂ ਲੜਕੀ ਤੇ ਥਾਣੇ’ਚ ਅਣ ਮਨੁੱਖਾ ਤਸ਼ੱਦਦ ਢਾਹੁਣ ਵਾਲੇ ਪੁਲਸ ਅਧਿਕਾਰੀਆਂ ਨੂੰ ਲਾਈਨ ਹਾਜ਼ਰ ਜਾਂ ਫਿਰ ਸਸਪੈਂਡ ਕਰਨ ਦੀ ਸਜ਼ਾ ਕਾਫੀ ਨਹੀਂ, ਸਗੋਂ ਇਨ੍ਹਾਂ ਤੇ ਸਖ਼ਤ ਕਾਨੂੰਨਾਂ ਤਹਿਤ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਅੱਗੇ ਤੋਂ ਕੋਈ ਵੀ ਪੁਲਸ ਅਧਿਕਾਰੀ ਕਿਸੇ ਵੀ ਗਰੀਬ ਨਿਰਦੋਸ਼ ਲੜਕੀ ਨੂੰ ਸ਼ੱਕ ਦੇ ਅਧਾਰ ਤੇ ਫੜ ਕੇ ਅਣ ਮਨੁੱਖਾ ਤਸ਼ੱਦਦ ਢਾਹੁਣ ਤੇ ਜੁਲਮ ਕਰਨ ਦੀ ਹਿੰਮਤ ਨਾ ਕਰ ਸਕੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਜਾਬ ਖਾਲਸਾ ਵਿਰਸਾ ਸਿੰਘ ਖਾਲਸਾ ਨੇ ਬੀਤੇ ਦਿਨੀਂ ਗੁਰਦਾਸਪੁਰ ਜੱਜ ਦੇ ਘਰ ਚੋਰੀ ਮਾਮਲੇ ਵਿਚ ਗ਼ਰੀਬ ਮਮਤਾ ਨਾਂ ਦੀ ਲੜਕੀ ਤੇ ਥਾਣੇ’ਚ ਅਣ ਮਨੁੱਖਾ ਤਸ਼ੱਦਦ ਢਾਹੁਣ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ।
ਉਧਰ ਗੁਰਦਾਸਪੁਰ ਸੀਨੀਅਰ ਪੁਲਸ ਕਪਤਾਨ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਖੁੱਦ ਹਸਪਤਾਲ ਜਾ ਕੇ ਪੀੜ੍ਹਤ ਲੜਕੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਬੰਧੀ ਗੰਭੀਰ ਨੋਟਿਸ ਲਿਆ ਹੈ ਕਿ ਜਿਸ ਬਾਰੇ ਉਹ ਇਸ ਮਸਲੇ ਨੂੰ ਹੱਲ ਕਰਨ ਲਈ ਸੰਜੀਦਾ ਹਨ।
ਜੋਸ਼ ਨਿਊਜ਼ ਨੂੰ ਪੰਜਾਬ ਸਰਕਾਰ ਦੇ ਸਪੋਕਸਮੈਨ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਗੁਰਦਾਸਪੁਰ ਵਿੱਚ ਇੱਕ ਮਮਤਾ ਲੜਕੀ ਨਾਲ ਸ਼ੱਕ ਦੇ ਆਧਾਰ ਤੇ ਪੁਲਸ ਦੇ 3 ਕਰਮਚਾਰੀਆਂ ਵੱਲੋਂ ਅਣ ਮਨੁੱਖੀ ਤਸ਼ੱਸਦ ਕੀਤਾ ਗਿਆ ਹੈ। ਜਿਸ ਨਾਲ ਉਹ ਬਹੁਤ ਪੀੜਤ ਹੈ, ਇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਬਹੁਤ ਖਫਾ ਹਨ। ਉਨ੍ਹਾਂ ਅੰਮ੍ਰਿਤਸਰ ਤੋ ਇੱਕ ਸੀਨੀਅਰ ਅਫਸਰ ਦੀ ਡਿਊਟੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਲੜਕੀ ਦੇ ਬਿਆਨ ਲੈ ਕੇ ਇੰਨ੍ਹਾਂ ਪੁਲਸ ਮੁਲਾਜਮਾਂ ਖਿਲਾਫ ਯੋਗ ਕਾਰਵਾਈ ਲਈ ਰਿਪੋਰਟ ਸੌਂਪੇਗੀ। ਜਿਸ ਤਹਿਤ ਇਨ੍ਹਾਂ ਖਿਲਾਫ ਮਾਮਲਾ ਦਰਜ਼ ਕੀਤਾ ਜਾਵੇਗਾ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਦ੍ਰਿੜ ਸੰਕਲਪ ਹੈ ਕਿ ਔਰਤ ਤੇ ਅਤਿਆਚਾਰ ਕਰਨਾ ਇੱਕ ਪੁਲਸ ਕਰਮਚਾਰੀ ਵੱਲੋਂ ਉਚਿਤ ਨਹੀਂ ਹੈ, ਜਦੋਂ ਕਿ ਥਾਣੇ ਵਿੱਚ ਮਹਿਲਾ ਕਰਮਚਾਰੀ ਵੀ ਮੌਜੂਦ ਹਨ। ਪਹਿਲਾ ਉਸ ਤੋਂ ਪੁੱਛਗਿੱਛ ਹੋਣੀ ਬਹੁਤ ਜਰੂਰੀ ਸੀ।