ਗੁਰਦਾਸਪੁਰ, 16 ਜੂਨ (ਸਰਬਜੀਤ ਸਿੰਘ)–ਹਰ ਮਹੀਨੇ ਦੀ ਮਰਯਾਦਾ ਅਨੁਸਾਰ ਹਾੜ ਦੀ ਸੰਗਰਾਂਦ ਮੌਕੇ ਗੁਰਦੁਆਰਾ ਖੁਖਰੈਣ ਡੇਰਾ ਬਾਬਾ ਹਰਜੀ ਵਿਖੇ ਸੈਂਕੜੇ ਸੰਗਤਾਂ ਨੇ ਧਾਰਮਿਕ ਦੀਵਾਨ’ਚ ਹਾਜ਼ਰੀਆ ਭਰਕੇ ਆਪਣਾਂ ਮਨੁੱਖੀ ਜੀਵਨ ਸਫਲ ਬਣਾਇਆ ਗਿਆ ,ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ ਧਾਰਮਿਕ ਬੁਲਾਰਿਆਂ ਤੇ ਹੋਰਾਂ ਦਾ ਸਨਮਾਨ ਕੀਤਾ ਗਿਆ, ਗੁਰੂ ਕੇ ਲੰਗਰ, ਚਾਹ ਪਕੌੜੇ ਤੇ ਮਠਿਆਈਆਂ ਆਦਿ ਅਤੁੱਟ ਵਰਤਾਏ ਗਏ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਦਮਦਮੀ ਟਕਸਾਲ ਦੇ ਮਹਾਨ ਪੁਰਸ਼ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਨਾਲ ਸਮਾਗਮ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਤੋਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਭਾਈ ਖਾਲਸਾ ਨੇ ਦੱਸਿਆ ਸਮਾਗਮ ਸਬੰਧੀ ਪਰਸੋਂ ਦੇ ਰੋਜ਼ ਹੀ ਗੁਰੂਦੁਆਰਾ ਸਾਹਿਬ ਵਿਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਲੜੀਵਾਰ ਸ਼੍ਰੀ ਅਖੰਡ ਪਾਠ ਅਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅਜ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਛੇਵੀਂ ਪਾਤਸ਼ਾਹੀ ਦੇ ਪਵਿੱਤਰ ਇਤਿਹਾਸਕ ਅਸਥਾਨ ਸੈਫਲਾਬਾਦ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਜੀ ਦੇ ਕੀਰਤਨੀ ਜਥੇ ਅਤੇ ਭਾਈ ਮੱਖਣ ਸਿੰਘ ਦੇ ਕਵੀਸ਼ਰੀ ਜਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਵਾਰਾਂ ਸੁਣਾ ਕੇ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਮੁੱਖ ਪ੍ਰਬੰਧਕ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੇ ਕਥਾ ਵਿਚਾਰ ਕਰਦਿਆਂ ਦੱਸਿਆ ਗੁਰਬਾਣੀ ਪੜ੍ਹਨ ਸੁਣਨ ਅਤੇ ਧਾਰਮਿਕ ਸਰਵਣ ਕਰਨ ਨਾਲ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਇਸ ਕਰਕੇ ਹਰ ਮਨੁੱਖ ਨੂੰ ਗੁਰਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਧਾਰਮਿਕ ਇਤਿਹਾਸ ਨਾਲ ਜੁੜਨ ਨਾਲ ਜੁੜਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਇਸ ਮੌਕੇ ਬਾਬਾ ਅਮਰੀਕ ਸਿੰਘ ਖੁਖਰੈਣ ਵੱਲੋਂ ਸਮੂਹ ਬੁਲਾਰਿਆਂ, ਅਖੰਡ ਪਾਠ ਸ਼ਰਧਾਲੂਆਂ ਤੇ ਸੇਵਾ ਦਾਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਮੂਹ ਸੰਗਤਾਂ ਨੇ ਗੁਰੂ ਕੇ ਲੰਗਰ,ਚਾਹ ਪਕੌੜੇ ਤੇ ਮਠਿਆਈਆਂ ਆਦਿ ਦੇ ਲੰਗਰ ਦੀ ਪੰਗਤ ਵਿਚ ਬੈਠ ਕੇ ਛਕੇ ਭਾਈ, ਖਾਲਸਾ ਨੇ ਦੱਸਿਆ ਇਸ ਅਸਥਾਨ ਤੇ ਗੁਰੂ ਸਾਹਿਬਾਨਾਂ ਨਾਲ ਸਬੰਧਤ ਸਾਰੇ ਧਾਰਮਿਕ ਪ੍ਰੋਗ੍ਰਾਮ ਤੋਂ ਇਲਾਵਾ ਹਰ ਸੰਗਰਾਂਦ ਤੇ ਅਖੰਡ ਪਾਠਾਂ ਦੇ ਭੋਗ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ